ਟਰੰਪ ਨੇ ਅਮਰੀਕੀ ਸੰਪਾਦਕਾਂ ਨੂੰ ਦੱਸਿਆ ‘ਦੇਸ਼ਧਰੋਹੀ’

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦੇਸ਼ ਦੇ ਸੰਪਾਦਕਾਂ ਨੂੰ ‘‘ਦੇਸ਼ਧਰੋਹੀ’’ ਦਸਦੇ ਹੋਏ ਉਨ੍ਹਾਂ 'ਤੇ ਲੋਕਾਂ ਦੀ ਜਾਨ ਖ਼ਤਰੇ ਵਿਚ ਪਾਉਣ ਦਾ ਇਲਜ਼ਾਮ ਲਗਾਇਆ ਹੈ...

Trump

ਵਸ਼ਿੰਗਟਨ : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦੇਸ਼ ਦੇ ਸੰਪਾਦਕਾਂ ਨੂੰ ‘‘ਦੇਸ਼ਧਰੋਹੀ’’ ਦਸਦੇ ਹੋਏ ਉਨ੍ਹਾਂ 'ਤੇ ਲੋਕਾਂ ਦੀ ਜਾਨ ਖ਼ਤਰੇ ਵਿਚ ਪਾਉਣ ਦਾ ਇਲਜ਼ਾਮ ਲਗਾਇਆ ਹੈ। ਟਰੰਪ ਨੇ ਟਵੀਟ ਕਰ ਕਿਹਾ ਕਿ ਜਦੋਂ ਟਰੰਪ ਡਿਰੈਂਜਮੈਂਟ ਸਿੰਡਰੋਮ ਨਾਲ ਮੀਡੀਆ ਸਾਡੀ ਸਰਕਾਰ ਦੀ ਅੰਦਰੁਨੀ ਗੱਲਬਾਤ ਦਾ ਖੁਲਾਸਾ ਕਰਦੀ ਹੈ ਤਾਂ ਵਾਸਤਵ ਵਿਚ ਉਹ ਨਾ ਸਿਰਫ਼ ਸੰਪਾਦਕਾਂ ਸਗੋਂ ਕਈ ਲੋਕਾਂ ਦੀ ਜਾਨ ਖਤਰੇ ਵਿਚ ਪਾਉਂਦੀ ਹੈ।

ਉਨ੍ਹਾਂ ਨੇ ਮੁੱਖਧਾਰਾ ਦੀ ਮੀਡੀਆ 'ਤੇ ਗਲਤ ਖਬਰਾਂ ਪ੍ਰਕਾਸ਼ਿਤ ਕਰਨ ਦਾ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਪ੍ਰੈਸ ਦੀ ਆਜ਼ਾਦੀ ਸਹੀ-ਸਹੀ ਖਬਰਾਂ ਰਿਪੋਰਟ ਕਰਨ ਦੀ ਜ਼ਿੰਮੇਵਾਰੀ ਦੇ ਨਾਲ ਆਉਂਦੀ ਹੈ। ਉਨ੍ਹਾਂ ਨੇ ਕਿਹਾ ਕਿ ਮੇਰੇ ਪ੍ਰਸ਼ਾਸਨ ਦੀ 90 ਫ਼ੀ ਸਦੀ ਮੀਡੀਆ ਕਵਰੇਜ ਨਕਾਰਾਤਮਕ ਹੈ ਜਦਕਿ ਅਸੀਂ ਜ਼ਬਰਦਸਤ ਸਕਾਰਾਤਮਕ ਨਤੀਜੇ ਹਾਸਲ ਕਰ ਰਹੇ ਹਾਂ। ਇਸ ਵਿਚ ਕੋਈ ਹੈਰਾਨ ਨਹੀਂ ਹੈ ਕਿ ਮੀਡੀਆ ਵਿਚ ਵਿਸ਼ਵਾਸ ਹੁਣ ਤੱਕ ਦੇ ਸੱਭ ਤੋਂ ਹੇਠਲੇ ਪੱਧਰ 'ਤੇ ਹੈ।  

ਅਮਰੀਕੀ ਰਾਸ਼ਟਰਪਤੀ ਨੇ ਇਲਜ਼ਾਮ ਲਗਾਇਆ ਕਿ ਅਸਫ਼ਲ ਨਿਊਯਾਰਕ ਟਾਈਮਸ ਅਤੇ ਅਮੇਜਨ ਵਸ਼ਿੰਗਟਨ ਪੋਸਟ ਬੇਹੱਦ ਸਕਾਰਾਤਮਕ ਉਪਲੱਬਧੀਆਂ ਉਤੇ ਵੀ ਬੁਰੀ ਖਬਰਾਂ ਲਿਖਦੇ ਹਨ ਅਤੇ ਉਹ ਕਦੇ ਨਹੀਂ ਬਦਲਣਗੇ। ਇਸ ਤੋਂ ਪਹਿਲਾਂ ਟਰੰਪ ਨੇ ਟਵੀਟ ਕੀਤਾ ਸੀ ਕਿ ਉਨ੍ਹਾਂ ਨੇ ਨਿਊਯਾਰਕ ਟਾਈਮਸ ਦੇ ਪ੍ਰਕਾਸ਼ਕ ਏ ਜੀ ਸਲਜਬਰਜਰ ਨਾਲ ਵਾਈਟ ਹਾਉਸ ਵਿਚ ਬੇਹੱਦ ਚੰਗੀ ਅਤੇ ਦਿਲਚਸਪ ਮੁਲਾਕਾਤ ਕੀਤੀ। ਦੂਜੇ ਪਾਸੇ ਨਿਊਯਾਰਕ ਟਾਈਮਸ ਦੇ ਪ੍ਰਕਾਸ਼ਕ ਨੇ ਅੱਜ ਕਿਹਾ ਕਿ ਉਨ੍ਹਾਂ ਨੇ ਵਾਈਟ ਹਾਉਸ ਵਿਚ ਮੁਲਾਕਾਤ ਦੇ ਦੌਰਾਨ ਟਰੰਪ ਨੂੰ ਸੁਚੇਤ ਕੀਤਾ ਕਿ ਖਬਰਾਂ ਮੀਡੀਆ 'ਤੇ ਉਨ੍ਹਾਂ ਦੇ ਵੱਧਦੇ ਹਮਲੇ ‘‘ਸਾਡੇ ਦੇਸ਼ ਲਈ ਖ਼ਤਰਨਾਕ ਅਤੇ ਨੁਕਸਾਨਦਾਇਕ’’ ਹੈ ਅਤੇ ਇਸ ਨਾਲ ‘‘ਹਿੰਸਾ ਵਧੇਗੀ’’।

ਸਲਜਬਰਜਰ ਦੇ ਮੁਤਾਬਕ, ਬੈਠਕ ਵਿਚ ਟਾਈਮਸ ਦੇ ਸੰਪਾਦਕੀ ਵਰਕੇ ਦੇ ਸੰਪਾਦਕ ਜੇਮਸ ਬੇਨੇਟ ਵੀ ਸ਼ਾਮਿਲ ਹੋਏ ਅਤੇ ਵਾਈਟ ਹਾਉਸ ਦੇ ਬੇਨਤੀ 'ਤੇ ਇਹ ਗੁਪਤ ਬੈਠਕ ਸੀ ਪਰ ਟਰੰਪ ਨੇ ਇਸ ਦੇ ਬਾਰੇ ਵਿਚ ਟਵੀਟ ਕਰ ਕੇ ਇਸ ਨੂੰ ਜਨਤਕ ਕਰ ਦਿਤਾ। ਸਲਜਬਰਜਰ ਨੇ ਕਿਹਾ ਕਿ ਮੁਲਾਕਾਤ ਲਈ ਤਿਆਰ ਹੋਣ ਦਾ ਮੇਰਾ ਮੁੱਖ ਉਦੇਸ਼ ਰਾਸ਼ਟਰਪਤੀ ਦੇ ਪ੍ਰੈਸ ਵਿਰੋਧੀ ਬਿਆਨਾਂ ਨੂੰ ਲੈ ਕੇ ਚਿੰਤਾ ਵਿਅਕਤ ਕਰਨਾ ਸੀ। ਮੈਂ ਸਿੱਧੇ ਰਾਸ਼ਟਰਪਤੀ ਤੋਂ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਉਨ੍ਹਾਂ ਦੀ ਭਾਸ਼ਾ ਨਾ ਸਿਰਫ਼ ਵਿਭਾਜਨਕਾਰੀ ਹੈ ਸਗੋਂ ਖ਼ਤਰਨਾਕ ਵੀ ਹੈ।