ਸਿੱਖਾਂ ਤੋਂ ਬਾਅਦ ਹੁਣ ਇਮਰਾਨ ਖਾਨ ਨੇ ਭਾਰਤੀ ਹਿੰਦੂਆਂ ਲਈ ਖੋਲੇ ਪੁਰਾਣੇ ਮੰਦਰ ਦੇ ਦਰਵਾਜੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਪਾਕਿਸਤਾਨ  ਦੇ ਪੰਜਾਬ ਸਥਿਤ ਸਿਆਲਕੋਟ ਸ਼ਹਿਰ ਵਿੱਚ ਇੱਕ ਹਜਾਰ ਸਾਲ ਪੁਰਾਣੇ ਹਿੰਦੂ ਮੰਦਰ...

Imran Khan

ਇਸਲਾਮਾਬਾਦ: ਪਾਕਿਸਤਾਨ  ਦੇ ਪੰਜਾਬ ਸਥਿਤ ਸਿਆਲਕੋਟ ਸ਼ਹਿਰ ਵਿੱਚ ਇੱਕ ਹਜਾਰ ਸਾਲ ਪੁਰਾਣੇ ਹਿੰਦੂ ਮੰਦਰ ਨੂੰ 72 ਸਾਲ ਬਾਅਦ ਲੋਕਾਂ ਲਈ ਫਿਰ ਤੋਂ ਖੋਲਿਆ ਗਿਆ ਹੈ। ਧਾਰੋਵਾਲ ਵਿੱਚ ਸ਼ਿਵਾਲਾ ਤੇਜ ਸਿੰਘ ਮੰਦਿਰ ਦੀ ਉਸਾਰੀ ਸਰਦਾਰ ਤੇਜਾ ਸਿੰਘ ਨੇ ਕਰਵਾਈ ਸੀ ਅਤੇ ਵੰਡ ਦੌਰਾਨ ਇਸਨੂੰ ਬੰਦ ਕਰ ਦਿੱਤਾ ਗਿਆ ਸੀ।

ਰਿਪੋਰਟ ਅਨੁਸਾਰ, ਭਾਰਤ ਵਿੱਚ ਬਾਬਰੀ ਮਸਜਦ ਨੂੰ ਤੋੜੇ ਜਾਣ ਦੇ ਵਿਰੋਧ ਵਿੱਚ 1992 ਵਿੱਚ ਭੀੜ ਨੇ ਇਸ ਮੰਦਿਰ ਨੂੰ ਢਾਹ ਦਿੱਤਾ ਸੀ, ਜਿਸ ਤੋਂ ਬਾਅਦ ਤੋਂ ਸਿਆਲਕੋਟ ਦੇ ਹਿੰਦੂਆਂ ਨੇ ਇੱਥੇ ਜਾਣਾ ਬੰਦ ਕਰ ਦਿੱਤਾ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਨਿਰਦੇਸ਼ ਤੋਂ ਬਾਅਦ ਇਹ ਕਦਮ ਚੁੱਕਿਆ ਗਿਆ ਹੈ।

ਗੱਲਬਾਤ ਕਰਦੇ ਹੋਏ ਇੱਕ ਹਿੰਦੂ ਵਿਅਕਤੀ ਨੇ ਕਿਹਾ,  ਮੰਦਿਰ ਖੋਲ੍ਹੇ ਜਾਣ ਦੇ ਸਰਕਾਰ ਦੇ ਇਸ ਫੈਸਲੇ ਦੀ ਅਸੀਂ ਸ਼ਲਾਘਾ ਕਰਦੇ ਹਾਂ। ਹੁਣ ਅਸੀਂ ਜਦੋਂ ਚਾਹੇ, ਉਦੋਂ ਇੱਥੇ ਆ ਸਕਦੇ ਹਨ। ਡਿਪਟੀ ਕਮਿਸ਼ਨਰ ਬਿਲਾਲ ਹੈਦਰ ਨੇ ਕਿਹਾ, ਲੋਕ ਜਦੋਂ ਚਾਹੇ ਉਦੋਂ ਇੱਥੇ ਆ ਜਾ ਸਕਦੇ ਹਨ। ਸਰਕਾਰ ਨੇ ਕਿਹਾ ਹੈ ਕਿ ਮੰਦਿਰ ਦੇ ਸੁਧਾਰ ਅਤੇ ਹਿਫਾਜ਼ਤ ਦਾ ਕੰਮ ਛੇਤੀ ਹੀ ਸ਼ੁਰੂ ਕਰ ਦਿੱਤਾ ਜਾਵੇਗਾ।