ਸਾਊਦੀ ਵਿਚ ਭਾਰਤੀਆਂ ਲਈ ਝਟਕਾ, ਇਸ ਖੇਤਰ ਵਿਚ ਨਹੀਂ ਮਿਲੇਗੀ ਨੌਕਰੀ

ਏਜੰਸੀ

ਖ਼ਬਰਾਂ, ਕੌਮਾਂਤਰੀ

ਸਾਊਦੀ ਅਰਬ ਵਿਚ ਭਾਰਤ ਦੇ ਲੱਗਾਂ ਲੋਕ ਨੌਕਰੀ ਕਰਦੇ ਹਨ ਅਤੇ ਮੰਨਿਆ ਜਾ ਰਿਹਾ ਹੈ ਕਿ ਸਰਕਾਰ ਦੇ ਇਸ ਫੈਸਲੇ ਨਾਲ ਭਾਰੀ ਗਿਣਤੀ ਵਿਚ ਭਾਰਤੀ ਪ੍ਰਭਾਵਿਤ ਹੋਣਗੇ।

Saudi Arabia

ਦੁਬਈ: ਸਾਊਦੀ ਅਰਬ ਨੇ ਹੋਸਪਿਟੈਲਿਟੀ ਖੇਤਰ ਵਿਚ ਵਿਦੇਸ਼ੀ ਨਾਗਰਿਕਾਂ ਨੂੰ ਨੌਕਰੀ ਦੇਣ ‘ਤੇ ਰੋਕ ਲਗਾਉਣ ਦਾ ਫੈਸਲਾ ਕੀਤਾ ਹੈ। ਸਾਊਦੀ ਅਰਬ ਸਰਕਾਰ ਨੇ ਇਸ ਸਾਲ ਦੇ ਅਖੀਰ ਤੱਕ ਇਸ ਫੈਸਲੇ ਨੂੰ ਲਾਗੂ ਕਰਨ ਦੀ ਗੱਲ ਕਹੀ ਹੈ। ਸਾਊਦੀ ਅਰਬ ਵਿਚ ਭਾਰਤ ਦੇ ਲੱਗਾਂ ਲੋਕ ਨੌਕਰੀ ਕਰਦੇ ਹਨ ਅਤੇ ਮੰਨਿਆ ਜਾ ਰਿਹਾ ਹੈ ਕਿ ਸਰਕਾਰ ਦੇ ਇਸ ਫੈਸਲੇ ਨਾਲ ਭਾਰੀ ਗਿਣਤੀ ਵਿਚ ਭਾਰਤੀ ਪ੍ਰਭਾਵਿਤ ਹੋਣਗੇ।

ਇਕ ਰਿਪੋਰਟ ਮੁਤਾਬਕ ਸਾਊਦੀ ਕਿਰਤ ਮੰਤਰਾਲੇ ਨੇ ਸ਼ੁੱਕਰਵਾਰ ਨੂੰ ਇਕ ਬਿਆਨ ਵਿਚ ਇਹ ਗੱਲ ਕਹੀ ਸੀ, ਜਿਸ ਅਨੁਸਾਰ ਇਹ ਫੈਸਲਾ ਰਿਜ਼ੋਰਟਸ, ਥ੍ਰੀ ਸਟਾਰ ਅਤੇ ਫਾਈਵ ਸਟਾਰ ਹੋਟਲਾਂ ਅਤੇ ਹੋਟਲ ਅਪਾਰਟਮੈਂਟਾਂ ‘ਤੇ ਵੀ ਲਾਗੂ ਹੋਵੇਗਾ।  ਇੱਥੇ ਰਿਸੈਪਸ਼ਨ ਤੋਂ ਲੈ ਕੇ ਮੈਨੇਜਮੇਂਟ ਤੱਕ ਦੀਆਂ ਨੌਕਰੀਆਂ ਵਿਚ ਸਾਊਦੀ ਅਰਬ ਦੇ ਨਾਗਰਿਕਾਂ ਨੂੰ ਹੀ ਪਹਿਲੀ ਦਿੱਤੀ ਜਾਵੇਗੀ। ਹਾਲਾਂਕਿ ਡਰਾਇਵਰ, ਸਕਿਉਰਿਟੀ ਗਾਰਡ ਅਤੇ ਕੁਲੀ ਦੇ ਤੌਰ ‘ਤੇ ਵਿਦੇਸ਼ੀ ਲੋਕਾਂ ਨੂੰ ਨੌਕਰੀਆਂ ਦੇ ਮੌਕੇ ਮਿਲਦੇ ਰਹਿਣਗੇ।

ਇਸ ਤੋਂ ਇਲਾਵਾ ਰੈਸਟੋਰੇਂਟ ਹੋਸਟ ਅਤੇ ਹੈਲਥ ਕਲੱਬ ਸੁਪਰਵਾਈਜ਼ਰ ਵਰਗੀਆਂ ਨੌਕਰੀਆਂ ਵੀ ਸਾਊਦੀ ਅਰਬ ਮੂਲ ਦੇ ਲੋਕਾਂ ਲਈ ਰਾਖਵੀਆਂ ਕਰ ਦਿੱਤੀਆਂ ਜਾਣਗੀਆਂ। ਕੱਚੇ ਤੇਲ ਦੀ ਸਪਲਾਈ ਨਾਲ ਘਟ ਰਹੀ ਕਮਾਈ ਦੇ ਚਲਦਿਆਂ ਅਜਿਹਾ ਕਦਮ ਚੁੱਕਿਆ ਗਿਆ ਹੈ। ਸਾਊਦੀ ਅਰਬ ਲੋਕਾਂ ਨੂੰ ਨੌਕਰੀਆਂ ਦੇਣ ਲਈ ਟੂਰਿਜ਼ਮ ਇੰਡਸਟਰੀ ਨੂੰ ਇਕ ਵਿਕਲਪ ਦੇ ਤੌਰ ‘ਤੇ ਦੇਖ ਰਿਹਾ ਹੈ।

ਪਿਛਲੇ ਸਾਲ ਸਾਊਦੀ ਅਰਬ ਵਿਚ ਬੇਰੁਜ਼ਗਾਰੀ ਦਾ ਪੱਧਰ 13 ਫੀਸਦੀ ਤੱਕ ਪਹੁੰਚ ਗਿਆ ਸੀ, ਇਹ ਹੁਣ ਤੱਕ ਦਾ ਸਭ ਤੋਂ ਜ਼ਿਆਦਾ ਪੱਧਰ ਸੀ। ਸਾਊਦੀ ਅਰਬ ਦੇ ਇਸ ਕਦਮ ਨੂੰ ਨੌਕਰੀਆਂ ਦੇ ਸਾਊਦੀਕਰਨ ਦੀ ਕੋਸ਼ਿਸ਼ ਕਿਹਾ ਜਾ ਰਿਹਾ ਹੈ। ਹਾਲਾਂਕਿ ਸਾਊਦੀ ਦਾ ਹੋਸਪਿਟੈਲੀਟੀ ਖੇਤਰ ਵੀ ਪ੍ਰਾਈਵੇਟ ਇੰਡਸਟਰੀ ਦਾ ਹਿੱਸਾ ਹੀ ਹੈ। ਅਜਿਹੇ ਵਿਚ ਵਿਦੇਸ਼ੀ ਨਾਗਰਿਕ ਇਸ ਵਿਚ ਵੱਡੀ ਗਿਣਤੀ ਵਿਚ ਵੱਡੇ ਅਹੁਦਿਆਂ ‘ਤੇ ਕਾਬਜ਼ ਹਨ। ਇਹਨਾਂ ਲੋਕਾਂ ਵਿਚ ਵੱਡੀ ਗਿਣਤੀ ਭਾਰਤੀਆਂ ਦੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।