ਕੈਨੇਡਾ: 63 ਕਿਲੋ ਕੋਕੀਨ ਸਮੇਤ ਭਾਰਤੀ ਟਰੱਕ ਡਰਾਈਵਰ ਗ੍ਰਿਫ਼ਤਾਰ

ਏਜੰਸੀ

ਖ਼ਬਰਾਂ, ਕੌਮਾਂਤਰੀ

ਐਮਰਸਨ ਮੈਨੀਟੋਬਾ ਸਰਹੱਦ ਰਾਹੀਂ ਟਰੱਕ ਲੰਘਾਉਣ ਦੀ ਕੋਸ਼ਿਸ਼ ’ਚ ਸੀ ਵਰਿੰਦਰ ਕੌਸ਼ਿਕ

Commercial truck full of corn and over 60 kg of cocaine nabbed at Manitoba border

 

ਨਿਊਯਾਰਕ: ਕੈਨੇਡਾ ਸਰਹੱਦ ’ਤੇ 63 ਕਿਲੋ ਕੋਕੀਨ ਸਮੇਤ ਭਾਰਤੀ ਟਰੱਕ ਡਰਾਈਵਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਮੀਡੀਆ ਰੀਪੋਰਟਾਂ ਮੁਤਾਬਕ ਬੀਤੇ ਦਿਨੀਂ ਐਮਰਸਨ-ਮੈਨੀਟੋਬਾ ਬਾਰਡਰ ਤੋਂ ਟਰੱਕ ਰਾਹੀਂ ਸ਼ੱਕੀ ਕੋਕੀਨ ਲੰਘਾਉਣ ਦੇ ਦੋਸ਼ ਹੇਠ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਨੇ ਡਰਾਈਵਰ ਨੂੰ ਗ੍ਰਿਫਤਾਰ ਕੀਤਾ ਹੈ। ਡਰਾਈਵਰ ਦੀ ਪਛਾਣ ਵਰਿੰਦਰ ਕੌਸ਼ਿਕ, ਵਾਸੀ ਵਿਨੀਪੈਗ, ਮੈਨੀਟੋਬਾ ਹੋਈ ਹੈ। ਬਰਾਮਦ ਕੋਕੀਨ ਦੀ ਅੰਦਾਜ਼ਨ ਕੀਮਤ 6 ਮਿਲੀਅਨ ਡਾਲਰ ਦੱਸੀ ਜਾ ਰਹੀ ਹੈ।