ਕੈਨੇਡਾ ਜਾਣ ਦੇ ਚਾਹਵਾਨਾਂ ਲਈ ਜ਼ਰੂਰੀ ਖ਼ਬਰ: ਵੀਜ਼ਾ ਪ੍ਰਕਿਰਿਆ ਵਿਚ ਦੇਰੀ ਨੂੰ ਲੈ ਕੇ ਸਰਕਾਰ ਦਾ ਅਹਿਮ ਐਲਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਵਧੇਰੇ ਜਾਣਕਾਰੀ ਲਈ 86994-43211 'ਤੇ ਕਰੋ ਸੰਪਰਕ

Image: For representation purpose only.

 

ਟੋਰਾਂਟੋ:  ਕੈਨੇਡਾ ਸਰਕਾਰ ਨੇ ਕੈਨੇਡਾ ਆਉਣ ਦੇ ਚਾਹਵਾਨਾਂ ਨੂੰ ਖੁਸ਼ਖ਼ਬਰੀ ਦਿਤੀ ਹੈ। ਦਰਅਸਲ ਸਰਕਾਰ ਨੇ ਇਮੀਗ੍ਰੇਸ਼ਨ ਪ੍ਰਕਿਰਿਆ ਵਿਚ ਸੁਧਾਰ ਨੂੰ ਲੈ ਕੇ ਅਹਿਮ ਐਲਾਨ ਕੀਤਾ ਹੈ। ਕੈਨੇਡਾ ਨੇ ਵੱਖ-ਵੱਖ ਦੇਸ਼ਾਂ ਵਿਚ ਰਹਿ ਰਹੇ ਪ੍ਰਵਾਰਕ ਮੈਂਬਰਾਂ ਨੂੰ ਇਕੱਠੇ ਕਰਨ ਲਈ ਪ੍ਰਵਾਰਕ ਵੀਜ਼ਿਆਂ ਦੀ ਪ੍ਰਕਿਰਿਆਂ ਵਿਚ ਤੇਜ਼ੀ ਲਿਆਉਣ ਦਾ ਐਲਾਨ ਕੀਤਾ ਹੈ।

ਇਹ ਵੀ ਪੜ੍ਹੋ: ਮਨੀਪੁਰ ਜਿਨਸੀ ਸੋਸ਼ਣ ਮਾਮਲਾ: CBI ਨੇ ਅਣਪਛਾਤਿਆਂ ਵਿਰੁਧ ਮਾਮਲਾ ਦਰਜ ਕਰ ਕੇ ਸ਼ੁਰੂ ਕੀਤੀ ਜਾਂਚ

ਇਸ ਦੇ ਤਹਿਤ ਸਪਾਊਸ ਵੀਜ਼ਾ ਸ਼੍ਰੇਣੀ ਵਿਚ ਪਤੀ ਅਪਣੀ ਪਤਨੀ ਲਈ ਅਤੇ ਪਤਨੀ ਅਪਣੇ ਪਤੀ ਲਈ ਅਰਜ਼ੀ ਦੇ ਸਕਣਗੇ। ਇਸ ਤੋਂ ਬਾਅਦ ਦੀ ਸਾਰੀ ਪ੍ਰਕਿਰਿਆ 30 ਦਿਨਾਂ ਵਿਚ ਪੂਰੀ ਕੀਤੀ ਜਾਵੇਗੀ।  ਇਸ ਤੋਂ ਇਲਾਵਾ ਪ੍ਰਵਾਰਕ ਵੀਜ਼ਾ ਸ਼੍ਰੇਣੀ ਵਿਚ ਕੈਨੇਡਾ ਤੋਂ ਬਾਹਰ ਰਹਿ ਰਹੇ ਬੱਚਿਆਂ ਦੀਆਂ ਵੀਜ਼ਾਂ ਅਰਜ਼ੀਆਂ ਦੀ ਪ੍ਰਕਿਰਿਆ ਵੀ 30 ਦਿਨਾਂ ਵਿਚ ਪੂਰੀ ਕੀਤੀ ਜਾਵੇਗੀ।  ਇਸ ਸਬੰਧੀ ਜੇ ਤੁਸੀਂ ਹੋਰ ਵੀ ਜਾਣਕਾਰੀ ਲੈਣੀ ਹੈ ਤਾਂ ਤੁਸੀਂ ਇਸ ਨੰਬਰ 86994-43211 'ਤੇ ਸੰਪਰਕ ਕਰ ਸਕਦੇ ਹੋ।

ਇਹ ਵੀ ਪੜ੍ਹੋ: ਸ਼੍ਰੋਮਣੀ ਕਮੇਟੀ ਮੁਲਾਜ਼ਮਾਂ ਵਲੋਂ ਬਣਾਈ ਗਈ ਯੂਨੀਅਨ ਨੇ ਸ਼੍ਰੋਮਣੀ ਕਮੇਟੀ ਪ੍ਰਧਾਨ ਨੂੰ ਲਿਖਿਆ ਪੱਤਰ

ਪਿਛਲੇ ਕੁੱਝ ਮਹੀਨਿਆਂ ਵਿਚ ਇਮੀਗ੍ਰੇਸ਼ਨ ਮੰਤਰੀ ਸੀਨ ਫਰੇਜ਼ਰ ਨੇ ਹੋਰ ਸਟਾਫ਼ ਭਰਤੀ ਕਰਨ ਦਾ ਐਲਾਨ ਵੀ ਕੀਤਾ ਹੈ। ਇਸ ਨਾਲ ਵੀਜ਼ਾ ਪ੍ਰਕਿਰਿਆ ਵਿਚ ਏ.ਆਈ. ਸਮੇਤ ਨਵੀਂ ਤਕਨੀਕ ਨੂੰ ਸ਼ਾਮਲ ਕੀਤਾ ਜਾਵੇਗਾ ਅਤੇ ਵੀਜ਼ਾ ਪ੍ਰਕਿਰਿਆ ਹੋਰ ਤੇਜ਼ ਕੀਤੀ ਜਾਵੇਗੀ। ਇਸ ਦੇ ਨਾਲ ਹੀ ਜੀਵਨਸਾਥੀ ਅਤੇ ਪ੍ਰਵਾਰਕ ਸ਼੍ਰੇਣੀ ਵਿਚ ਇਮੀਗ੍ਰੇਸ਼ਨ ਲਈ ਨਵਾਂ ਓਪਨ ਵਰਕ ਪਰਮਿਟ ਵੀ ਸ਼ੁਰੂ ਕੀਤਾ ਜਾਵੇਗਾ। ਵਧੇਰੇ ਜਾਣਕਾਰੀ ਲਈ ਤੁਸੀਂ ਇਸ ਨੰਬਰ 86994-43211 'ਤੇ ਸੰਪਰਕ ਕਰ ਸਕਦੇ ਹੋ।