ਆਸਟ੍ਰੇਲੀਆ 'ਚ ਭਾਰਤੀ ਮੂਲ ਦੇ ਨੌਜਵਾਨ 'ਤੇ ਜਾਨਲੇਵਾ ਹਮਲਾ, ਹਸਪਤਾਲ ਕਰਵਾਇਆ ਭਰਤੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਮੁਲਜ਼ਮਾਂ ਨੇ ਲੁੱਟ ਦੀ ਨੀਅਤ ਨਾਲ ਕੀਤਾ ਹਮਲਾ

photo

 

ਮੈਲਬੌਰਨ : ਆਸਟ੍ਰੇਲੀਆ ਦੇ ਮੈਲਬੌਰਨ ਵਿਚ ਭਾਰਤੀ ਮੂਲ ਦੇ ਇਕ ਮੁੰਡੇ 'ਤੇ ਜਾਨਲੇਵਾ ਹਮਲਾ ਕੀਤਾ ਗਿਆ। ਨੌਜਵਾਨ 'ਤੇ ਬਿਨਾਂ ਕਿਸੇ ਕਾਰਨ ਚਾਕੂ ਨਾਲ ਹਮਲਾ ਕੀਤਾ ਗਿਆ। ਜਿਸ ਤੋਂ ਬਾਅਦ ਪੁਲਿਸ ਨੇ ਇਕ 20 ਸਾਲਾ ਸ਼ੱਕੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਜਾਣਕਾਰੀ ਅਨੁਸਾਰ ਰਿਆਨ ਸਿੰਘ ਅਤੇ ਉਸਦੇ ਦੋ ਦੋਸਤ ਮੈਲਬੌਰਨ ਵਿਚ ਬਾਸਕਟਬਾਲ ਖੇਡ ਰਹੇ ਸਨ, ਅਚਾਨਕ ਚਾਕੂਆਂ ਨਾਲ ਲੈਸ ਇਕ ਗਿਰੋਹ ਨੇ ਉਨ੍ਹਾਂ 'ਤੇ ਹਮਲਾ ਕਰ ਦਿਤਾ।

ਇਹ ਵੀ ਪੜ੍ਹੋ: ਪੰਜਾਬ ਵਿਚ ਚਲਾਈ ਜਾ ਰਹੀ ਨਸ਼ਿਆਂ ਖਿਲਾਫ਼ ਮੁਹਿੰਮ ਸ਼ਲਾਘਾਯੋਗ ਹੈ, ਮਨ ਕੀ ਬਾਤ 'ਚ ਬੋਲੇ PM ਨਰਿੰਦਰ ਮੋਦੀ 

ਲਗਭਗ ਸੱਤ ਤੋਂ ਅੱਠ ਨੌਜਵਾਨਾਂ ਦੇ ਇਕ ਸਮੂਹ ਨੇ ਸਿੰਘ ਤੋਂ ਉਸ ਦਾ ਮੋਬਾਈਲ ਅਤੇ ਬਾਕੀ ਦੋਸਤਾਂ ਦੇ ਮੋਬਾਈਲ ਫੋਨ ਮੰਗੇ। ਇਸ ਤੋਂ ਇਲਾਵਾ ਨਵੇਂ ਨਾਈਕੀ ਏਅਰ ਜੌਰਡਨ ਸਨੀਕਰ ਮੰਗੇ, ਜੋ ਕਿ ਉਸਨੂੰ ਜਨਮ ਦਿਨ 'ਤੇ ਤੋਹਫੇ ਵਜੋਂ ਮਿਲੇ ਸਨ। ਫਿਰ ਉਹਨਾਂ ਨੇ ਰਿਆਨ ਦੀਆਂ ਪਸਲੀਆਂ, ਬਾਹਾਂ, ਹੱਥ ਅਤੇ ਪਿੱਠ ਵਿਚ ਚਾਕੂ ਮਾਰਿਆ ਅਤੇ ਉਸਦੇ ਸਿਰ ਦੇ ਪਿਛਲੇ ਹਿੱਸੇ ਵਿਚ ਵੀ ਵਾਰ ਕੀਤੇ। ਵਿਕਟੋਰੀਆ ਪੁਲਿਸ ਨੇ ਇਕ ਬਿਆਨ ਵਿਚ ਕਿਹਾ ਕਿ ਇਕ ਝਗੜਾ ਹੋਇਆ ਅਤੇ ਅਪਰਾਧੀ ਮੌਕੇ ਤੋਂ ਫਰਾਰ ਹੋ ਗਏ।     

ਇਹ ਵੀ ਪੜ੍ਹੋ:ਆਂਧਰਾ ਪ੍ਰਦੇਸ਼ 'ਚ ਟਮਾਟਰਾਂ ਨੇ ਬਦਲੀ ਕਰਜ਼ਈ ਕਿਸਾਨ ਦੀ ਕਿਸਮਤ, ਡੇਢ ਮਹੀਨੇ 'ਚ ਕਮਾਏ 4 ਕਰੋੜ

ਪੁਲਿਸ ਨੇ ਕਿਹਾ ਕਿ ਨੌਜਵਾਨ ਨੂੰ ਜ਼ਖਮੀ ਹਾਲਤ ਵਿਚ ਹਸਪਤਾਲ ਲਿਜਾਇਆ ਗਿਆ। ਵਿਕਟੋਰੀਆ ਪੁਲਿਸ ਨੇ ਇਕ 20 ਸਾਲਾ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ। ਪੁਲਿਸ ਨੇ ਕਿਹਾ ਕਿ ਮੁਲਜ਼ਮਾਂ 'ਤੇ ਹਥਿਆਰਬੰਦ ਡਕੈਤੀ ਦਾ ਦੋਸ਼ ਲਗਾਇਆ ਗਿਆ ਹੈ, ਜਿਸ ਨਾਲ ਨਾਲ ਨੌਜਵਾਨ ਨੂੰ ਗੰਭੀਰ ਸੱਟਾਂ ਲੱਗੀਆਂ। ਪੁਲਿਸ ਨੇ ਬਾਕੀ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿਤੀ ਹੈ।