ਹਾਲੀਵੁੱਡ ਅਦਾਕਾਰਾ ਐਂਜਲੀਨਾ ਜੋਲੀ ਨੇ ਰਾਜਨੀਤੀ 'ਚ ਆਉਣ ਦੇ ਦਿਤੇ ਸੰਕੇਤ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਐਂਜਲੀਨਾ ਜੋਲੀ ਮੁਤਾਬਕ ਉਹ ਅਜਿਹੇ ਪੜਾਅ 'ਤੇ ਹਨ ਜਿਥੇ ਉਹ ਬਹੁਤ ਦਿਲਚਸਪ ਤਰੀਕੇ ਨਾਲ ਸਰਕਾਰ ਅਤੇ ਫ਼ੌਜ ਦੇ ਵਿਚਕਾਰ ਕੰਮ ਕਰ ਸਕਦੇ ਹਨ।

Angelina Jolie

ਲੰਡਨ : ਹਾਲੀਵੁੱਡ ਦੀ ਦੁਨੀਆਂ ਵਿਚ ਅਪਣੀ ਅਦਾਕਾਰੀ ਦਾ ਸਿੱਕਾ ਮਨਵਾਉਣ ਵਾਲੀ ਆਸਕਰ ਵਿਜੇਤਾ ਐਂਜਲੀਨਾ ਜੋਲੀ  ਨੇ ਗੱਲਬਾਤ ਦੌਰਾਨ ਅਪਣੇ ਰਾਜਨੀਤੀ ਵਿਚ ਕਦਮ ਰੱਖਣ ਦੇ ਸੰਕੇਤ ਦਿਤੇ ਹਨ। ਐਂਜਲੀਨਾ ਜੋਲੀ  ਸਮਾਜ ਭਲਾਈ ਦੇ ਕੰਮ ਕਰਦੇ ਰਹੇ ਹਨ। ਐਂਜਲੀਨਾ ਨੇ ਦੱਸਿਆ ਕਿ ਜੇਕਰ ਮੇਰੇ ਵਿਚ ਰਾਜਨੀਤੀ ਦਾ ਹੁਨਰ ਹੋਵੇਗਾ ਤਾਂ ਮੈਂ ਇਸ ਕੰਮ ਲਈ ਬਹੁਤ ਹੱਦ ਤੱਕ ਤਿਆਰ ਹਾਂ। ਐਂਜਲੀਨਾ ਦਾ ਕਹਿਣਾ ਹੈ ਕਿ ਉਹਨਾਂ ਦੇ ਲਈ ਸਰਕਾਰਾਂ ਅਤੇ ਫ਼ੌਜ ਦੇ ਨਾਲ ਕੰਮ ਕਰਨਾ ਔਖਾ ਨਹੀਂ ਹੈ। ਯੂਐਨ ਦੇ ਮਿਸ਼ਨਾਂ ਵਿਚ ਕੰਮ ਕਰਨ ਤੋਂ ਬਾਅਦ ਉਹਨਾਂ ਨੂੰ ਤੁਜ਼ਰਬਾ ਹੋ ਗਿਆ ਹੈ।

Angelina Jolie Charity Work

ਉਹਨਾਂ ਨੂੰ ਹੁਣ ਇਸ ਗੱਲ ਦੀ ਪਰਖ ਹੋ ਗਈ ਹੈ ਕਿ ਇਹ ਸਾਰੇ ਕੰਮ ਕਿਵੇਂ ਕਰਦੇ ਹਨ। ਐਂਜਲੀਨਾ ਮੁਤਾਬਕ ਉਹ ਅਜਿਹੇ ਪੜਾਅ 'ਤੇ ਹਨ ਜਿਥੇ ਉਹ ਬਹੁਤ ਦਿਲਚਸਪ ਤਰੀਕੇ ਨਾਲ ਸਰਕਾਰ ਅਤੇ ਫ਼ੌਜ ਦੇ ਵਿਚਕਾਰ ਕੰਮ ਕਰ ਸਕਦੇ ਹਨ। ਉਹਨਾਂ ਨੂੰ ਇਸ ਵਿਚ ਕੋਈ ਪਰੇਸ਼ਾਨੀ ਨਹੀਂ ਹੋਵੇਗੀ। ਉਹਨਾਂ ਕਿਹਾ ਕਿ ਸੱਚ ਕਹਾਂ ਤਾਂ ਜੇਕਰ 20 ਸਾਲ ਪਹਿਲਾਂ ਮੈਨੂੰ ਇਹ ਸਵਾਲ ਪੁੱਛਿਆ ਜਾਂਦਾ ਤਾਂ ਮੈਂ ਸ਼ਾਇਦ ਹੱਸ ਦਿੰਦੀ। ਮੈਨੂੰ ਅਸਲ ਵਿਚ ਪਤਾ ਨਹੀਂ, ਮੈਂ ਹਮੇਸ਼ਾਂ ਕਿਹਾ ਹੈ ਕਿ ਮੈਂ ਉਥੇ ਜਾਵਾਂਗੀ ਜਿਥੇ ਮੇਰੀ ਲੋੜ ਹੈ। ਮੈਨੂੰ ਨਹੀਂ ਪਤਾ ਕਿ ਮੈਂ ਰਾਜਨੀਤੀ ਲਈ ਠੀਕ ਹਾਂ ਜਾਂ ਨਹੀਂ,

United Nations

ਪਰ ਮੈਂ ਮਜ਼ਾਕ ਵਿਚ ਇਹ ਵੀ ਕਿਹਾ ਹੈ ਕਿ ਮੈਂ ਕਿਸੇ ਵੀ ਤਰ੍ਹਾਂ ਦੀ ਚੁਣੌਤੀ ਲਈ ਤਿਆਰ ਹਾਂ। ਐਂਜਲੀਨਾ ਜੋਲੀ ਸੰਯੁਕਤ ਰਾਸ਼ਟਰ ਵਿਚ ਸ਼ਰਣਾਰਥੀਆਂ ਲਈ ਕੰਮ ਕਰਦੀ ਰਹੇ ਹਨ। ਉਹ ਸ਼ਰਣਾਰਥੀਆਂ ਲਈ ਬਣੀ ਏਜੰਸੀ ਨਾਲ ਜੁੜੀ ਅਤੇ 2001 ਤੋਂ ਬਾਅਦ ਹੁਣ ਤੱਕ ਲਗਭਗ 60 ਤੋਂ ਵੱਧ ਮਿਸ਼ਨਾਂ ਵਿਚ ਅਪਣਾ ਯੋਗਦਾਨ ਦੇ ਚੁਕੇ ਹਨ।  ਐਂਜਲੀਨਾ ਨੇ ਕਿਹਾ ਕਿ ਹੁਣ ਮੈਂ ਯੁਐਨ ਦੀ ਏਜੰਸੀ ਲਈ ਕੰਮ ਕਰ ਰਹੀ ਹਾਂ। ਲੋੜਮੰਦਾਂ ਦੇ ਲਈ ਸਿੱਧੇ ਤੌਰ 'ਤੇ ਕੰਮ ਕਰਨ ਲਈ ਇਸ ਤੋਂ ਵਧੀਆ ਮੰਚ ਹੋਰ ਨਹੀਂ ਹੋ ਸਕਦਾ।