ਪ੍ਰਧਾਨ ਮੰਤਰੀ ਨੇ ਨੇਤਾਜੀ ਨੂੰ ਦਿਤੀ ਸ਼ਰਧਾਂਜਲੀ, ਬਦਲੇ ਅੰਡੇਮਾਨ ਨਿਕੋਬਾਰ ਦੇ ਤਿੰਨ ਟਾਪੂਆਂ ਦੇ ਨਾਮ

ਏਜੰਸੀ

ਖ਼ਬਰਾਂ, ਕੌਮਾਂਤਰੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੰਡੇਮਾਨ ਅਤੇ ਨਿਕੋਬਾਰ ਦੇ ਤਿੰਨ ਟਾਪੂਆਂ ਦੇ ਨਾਮ ਬਦਲਣ ਦਾ ਐਤਵਾਰ ਨੂੰ ਐਲਾਨ ਕੀਤਾ। ਨੇਤਾਜੀ ਸੁਭਾਸ਼ ਚੰਦਰ ਬੋਸ ਵਲੋਂ ਇਥੇ ...

Narendra Modi

ਪੋਰਟ ਬਲੇਅਰ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੰਡੇਮਾਨ ਅਤੇ ਨਿਕੋਬਾਰ ਦੇ ਤਿੰਨ ਟਾਪੂਆਂ ਦੇ ਨਾਮ ਬਦਲਣ ਦਾ ਐਤਵਾਰ ਨੂੰ ਐਲਾਨ ਕੀਤਾ। ਨੇਤਾਜੀ ਸੁਭਾਸ਼ ਚੰਦਰ ਬੋਸ ਵਲੋਂ ਇਥੇ ਤਿਰੰਗਾ ਲਹਿਰਾਉਣ ਦੀ 75ਵੀਂ ਵਰ੍ਹੇਗੰਢ 'ਤੇ ਇਹ ਐਲਾਨ ਕੀਤਾ ਗਿਆ।

ਪ੍ਰਧਾਨ ਮੰਤਰੀ ਮੋਦੀ ਨੇ ਭਾਸ਼ਣ  ਦੇ ਦੌਰਾਨ ਕਿਹਾ ਕਿ ਰੌਸ ਟਾਪੂ ਦਾ ਨਾਮ ਬਦਲ ਕੇ ਨੇਤਾਜੀ ਸੁਭਾਸ਼ ਚੰਦਰ ਬੋਸ ਟਾਪੂ ਰੱਖਿਆ ਜਾਵੇਗਾ।

ਇਸ ਤੋਂ ਇਲਾਵਾ ਨੀਲ ਟਾਪੂ ਨੂੰ ਹੁਣ ਤੋਂ ਸ਼ਹੀਦ ਟਾਪੂ ਅਤੇ ਹੈਵਲੌਕ ਟਾਪੂ ਨੂੰ ਸਵਰਾਜ ਟਾਪੂ ਦੇ ਨਾਮ ਨਾਲ ਜਾਣਿਆ ਜਾਵੇਗਾ। ਇਸ ਖਾਸ ਮੌਕੇ 'ਤੇ ਪ੍ਰਧਾਨ ਮੰਤਰੀ ਨੇ ਇਕ ਸਮਾਰਕ ਡਾਕ ਟਿਕਟ, ‘ਫਰਸਟ ਡੇ ਕਵਰ’ ਅਤੇ 75 ਰੁਪਿਏ ਦਾ ਸਿੱਕਾ ਵੀ ਜਾਰੀ ਕੀਤਾ। ਨਾਲ ਹੀ ਉਨ੍ਹਾਂ ਨੇ ਬੋਸ ਦੇ ਨਾਮ 'ਤੇ ਇਕ ਯੂਨੀਵਰਸਿਟੀ ਦੀ ਸਥਾਪਨਾ ਦੀ ਵੀ ਐਲਾਨ ਕੀਤੀ।

ਪ੍ਰਧਾਨ ਮੰਤਰੀ ਮੋਦੀ ਨੇ ਸੈਲਿਉਲਰ ਜੇਲ੍ਹ ਦਾ ਵੀ ਦੌਰਾ ਕੀਤਾ। ਪ੍ਰਧਾਨ ਮੰਤਰੀ ਨੇ ਉਸ ਕਾਲ ਕੋਠੜੀ 'ਚ ਜਾ ਕੇ ਵੀਰ ਸਾਵਰਕਰ ਨੂੰ ਪ੍ਰਣਾਮ ਕੀਤਾ। ਇਸ ਦੌਰਾਨ ਪ੍ਰਧਾਨ ਮੰਤਰੀ ਕੁੱਝ ਸਮੇਂ ਤੱਕ ਵੀਰ ਸਾਵਰਕਰ ਦੀ ਤਸਵੀਰ ਦੇ ਸਾਹਮਣੇ ਅੱਖ ਬੰਦ ਕਰ ਕੇ ਬੈਠੇ ਰਹੇ। ਵਿਨਾਯਕ ਦਾਮੋਦਰ ਸਾਵਰਕਰ ਬ੍ਰੀਟਿਸ਼ ਕਾਲ ਵਿਚ ਕਾਲਾ ਪਾਣੀ ਦੀ ਸਜ਼ਾ ਦੇ ਦੌਰਾਨ 1911 ਵਿਚ ਸੈਲਿਉਲਰ ਜੇਲ੍ਹ ਵਿਚ ਬੰਦ ਸਨ।

ਇਸ ਤੋਂ ਪਹਲਾਂ ਮੋਦੀ ਨੇ ਇੱਥੇ ਮਰੀਨਾ ਪਾਰਕ ਦਾ ਦੌਰਾ ਕੀਤਾ ਅਤੇ 150 ਫੁੱਟ ਉੱਚਾ ਰਾਸ਼ਟਰੀ ਝੰਡਾ ਲਹਿਰਾਇਆ। ਇਥੇ ਉਨ੍ਹਾਂ ਨੇ ਪਾਰਕ ਵਿਚ ਸਥਿਤ ਨੇਤਾਜੀ ਦੀ ਮੂਰਤੀ 'ਤੇ ਫੁੱਲ ਵੀ ਅਰਪਿਤ ਕੀਤੇ।