ਮਿਲ ਗਿਆ ਕੈਂਸਰ ਦਾ ਇਲਾਜ, ਵਿਗਿਆਨੀਆਂ ਨੇ ਕੀਤਾ ਦਾਅਵਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਕੈਂਸਰ ਦਾ ਇਲਾਜ ਹਲੇ ਤੱਕ ਵਿਗਿਆਨ ਵਿਚ ਮਿਲ ਨਹੀਂ ਪਾਇਆ ਸੀ ਪਰ ਇਜ਼ਰਾਇਲ ਦੇ ਵਿਗਿਆਨੀਆਂ ਨੇ ਇਹ ਦਾਅਵਾ ਕੀਤਾ ਹੈ ਕਿ 2020 ਤੱਕ ਕੈਂਸਰ ਦਾ ਜੜ੍ਹ ਤੋਂ ਇਲਾਜ ....

Cancer

ਯਰੂਸ਼ਲਮ : ਕੈਂਸਰ ਦਾ ਇਲਾਜ ਹਲੇ ਤੱਕ ਵਿਗਿਆਨ ਵਿਚ ਮਿਲ ਨਹੀਂ ਪਾਇਆ ਸੀ ਪਰ ਇਜ਼ਰਾਇਲ ਦੇ ਵਿਗਿਆਨੀਆਂ ਨੇ ਇਹ ਦਾਅਵਾ ਕੀਤਾ ਹੈ ਕਿ 2020 ਤੱਕ ਕੈਂਸਰ ਦਾ ਜੜ੍ਹ ਤੋਂ ਇਲਾਜ ਸੰਭਵ ਹੈ। ਇਹ ਵਿਗਿਆਨੀ ਅਪਣੇ ਪ੍ਰੀਖਿਆ ਦੇ ਆਖਰੀ ਸਟੇਜ 'ਤੇ ਹਨ। ਜੇਕਰ ਉਹ ਸਫਲ ਹੋ ਜਾਂਦੇ ਹਨ ਤਾਂ ਇਹ ਦੁਨੀਆਂ ਦੀ ਪਹਿਲੀ ਅਜਿਹੀ ਦਵਾਈ ਬਣਾ ਲੈਣਗੇ, ਜਿਸ ਦੇ ਨਾਲ ਕੈਂਸਰ ਨੂੰ ਪੂਰੀ ਤਰ੍ਹਾਂ ਨਾਲ ਮਰੀਜ ਦੇ ਸਰੀਰ ਤੋਂ ਖਤਮ ਕੀਤਾ ਜਾ ਸਕਦਾ ਹੈ।

ਡਬਡ ਮੁਟਾਟੋ ਨਾਮ ਤੋਂ ਈਵੇਲੂਸ਼ਨ ਬਾਇਓਟੈਕਨਾਲੋਜੀ ਲਿਮਿਟਡ ਕੰਪਨੀ ਨਾਲ ਜੁੜੇ ਵਿਗਿਆਨੀਆਂ ਨੇ ਇਸ ਦਵਾਈ ਦੀ ਖੋਜ ਕੀਤੀ ਹੈ। ਜੋ ਸਫਲ ਹੁੰਦੇ ਹੀ ਅਗਲੇ ਸਾਲ 2020 ਤੱਕ ਕੈਂਸਰ ਦੀ ਬਿਮਾਰੀ ਨਾਲ ਲੜ ਰਹੇ ਮਰੀਜਾਂ ਲਈ ਉਪਲੱਬਧ ਹੋਵੇਗੀ। ਦ ਜੇਰੁਸਲੇਮ ਟਾਈਮਸ ਨੂੰ ਕੰਪਨੀ ਦੇ ਚੇਅਰਮੈਨ ਡੈਨ ਏਰੀਡੋਰ ਨੇ ਦੱਸਿਆ ਕਿ ਸਾਡੀ ਬਣਾਈ ਹੋਈ ਇਹ ਕੈਂਸਰ ਦੀ ਦਵਾਈ ਪਹਿਲੇ ਦਿਨ ਤੋਂ ਹੀ ਅਪਣਾ ਅਸਰ ਦਿਖਾਵੇਗੀ।

ਇਸ ਦੇ ਨਾ ਤਾਂ ਕੋਈ ਸਾਈਡ ਇਫੈਕਟਸ ਹਨ ਅਤੇ ਨਾ ਹੀ ਇਹ ਦਵਾਈ ਮਹਿੰਗੀ ਹੈ। ਬਾਜ਼ਾਰ ਵਿਚ ਮੌਜੂਦ ਮਹਿੰਗੇ ਟਰੀਟਮੈਂਟਸ ਤੋਂ ਵੱਖਰੀ ਇਹ ਦਵਾਈ ਕਾਫ਼ੀ ਸਸਤੀ ਹੈ। ਸਾਡਾ ਸਮਾਧਾਨ ਸਧਾਰਨ ਅਤੇ ਵਿਅਕਤੀਗਤ ਦੋਵੇਂ ਹੋਵੇਗਾ। ਖਬਰ ਦੇ ਮੁਤਾਬਕ ਮੁਟਾਟੋ ਕੈਂਸਰ - ਟਾਰਗੇਟਿੰਗ ਪੇਪਟੀਡੇਸ ਅਤੇ ਯੂਨੀਕ ਟਾਕਸਿਨ ਦਾ ਮਿਸ਼ਰਣ ਹੈ ਜੋ ਸਿਰਫ ਕੈਂਸਰ ਸੈਲ ਨੂੰ ਟਾਰਗੇਟ ਕਰਦਾ ਹੈ।

ਇਸ ਨਾਲ ਹੈਲਦੀ ਸੈੱਲ ਨੂੰ ਕੋਈ ਨੁਕਸਾਨ ਨਹੀਂ ਪੁੱਜਦਾ। ਇਨ੍ਹਾਂ ਵਿਗਿਆਨੀਆਂ ਦਾ ਦਾਅਵਾ ਹੈ ਕਿ ਇਹ ਸਾਰੇ ਮਰੀਜਾਂ ਲਈ ਅਤਿ - ਵਿਅਕਤੀਗਤ ਹੋਵੇਗਾ। ਫਿਲਹਾਲ ਚੂਹਿਆਂ 'ਤੇ ਇਸ ਦਵਾਈ ਦਾ ਸਫਲ ਪ੍ਰੀਖਣ ਹੋ ਚੁੱਕਿਆ ਹੈ ਅਤੇ ਇਸ ਸਾਲ 2019 ਵਿਚ ਇਨਸਾਨਾਂ 'ਤੇ ਵੀ ਇਸ ਦਾ ਟਰਾਏਲ ਕੀਤਾ ਜਾਵੇਗਾ। ਜੇਕਰ ਇਹ ਟਰਾਏਲ ਸਫਲ ਹੋਇਆ ਤਾਂ ਇਸ ਨਾਲ ਲੱਖਾਂ ਕੈਂਸਰ ਨਾਲ ਜੂਝ ਰਹੇ ਮਰੀਜਾਂ ਦੀਆਂ ਜਾਨਾਂ ਬਚਾਈਆਂ ਜਾ ਸਕਣਗੀਆਂ।