ਕੋਰੋਨਾ ਵਾਇਰਸ- ਚੀਨ 'ਚ ਫਸੇ ਭਾਰਤੀਆਂ ਦੀ ਹੋਵੇਗੀ ਵਾਪਸੀ, ਏਅਰ ਇਡੀਆ ਦਾ ਜਹਾਜ਼ ਰਵਾਨਾ

ਏਜੰਸੀ

ਖ਼ਬਰਾਂ, ਕੌਮਾਂਤਰੀ

ਜਾਨਲੇਵਾ ਕੋਰੋਨਾ ਵਾਇਰਸ ਦੇ ਕੇਂਦਰ ਬਣੇ ਹੁਬੇਈ ਸੂਬੇ ‘ਚੋਂ ਭਾਰਤੀਆਂ ਨੂੰ ਵਾਪਸ ਭੇਜਣ ਦਾ ਕੰਮ ਸ਼ੁੱਕਰਵਾਰ ਯਾਨੀ ਅੱਜ ਤੋਂ ਸ਼ੁਰੂ ਹੋ ਗਿਆ ਜਾਵੇਗਾ।

Photo

ਨਵੀਂ ਦਿੱਲੀ: ਜਾਨਲੇਵਾ ਕੋਰੋਨਾ ਵਾਇਰਸ ਦੇ ਕੇਂਦਰ ਬਣੇ ਹੁਬੇਈ ਸੂਬੇ ‘ਚੋਂ ਭਾਰਤੀਆਂ ਨੂੰ ਵਾਪਸ ਭੇਜਣ ਦਾ ਕੰਮ ਸ਼ੁੱਕਰਵਾਰ ਯਾਨੀ ਅੱਜ ਤੋਂ ਸ਼ੁਰੂ ਹੋ ਗਿਆ ਜਾਵੇਗਾ।ਭਾਰਤੀਆਂ ਨੂੰ ਕੱਢਣ ਸਬੰਧੀ ਤਜਵੀਜ਼ ਨੂੰ ਚੀਨ ਨੇ ਮਨਜ਼ੂਰੀ ਦੇ ਦਿੱਤੀ ਹੈ। ਹੁਬੇਈ ਸੂਬੇ ਵਿਚ ਘੱਟੋ-ਘੱਟ 600 ਭਾਰਤੀਆਂ ਦੇ ਹੋਣ ਦੀ ਖ਼ਬਰ ਹੈ ਅਤੇ ਵਿਦੇਸ਼ ਮੰਤਰਾਲੇ ਇਹਨਾਂ ਸਾਰਿਆਂ ਨੂੰ ਸੰਪਰਕ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।

ਜਿਹੜਾ ਵੀ ਭਾਰਤੀ ਆਉਣਾ ਚਾਹੁੰਦਾ ਹੈ ਉਸ ਨੂੰ ਫਿਲਹਾਲ ਭਾਰਤ ਵਾਪਸ ਲਿਆਂਦਾ ਜਾਵੇਗਾ। ਇਸ ਦੇ ਲਈ ਏਅਰ ਇੰਡੀਆ ਦੀ ਵਿਸ਼ੇਸ਼ ਉਡਾਨ ਸ਼ੁੱਕਰਵਾਰ ਸਵੇਰੇ ਮੁੰਬਈ ਤੋਂ ਰਵਾਨਾ ਹੋਈ ਹੈ। ਬੋਇੰਗ 747 ਜਹਾਜ਼ ਰਾਸਤੇ ਵਿਚ ਦਿੱਲੀ ਤੋਂ ਮੈਡੀਕਲ ਕਿੱਟ ਲੈ ਕੇ ਚੀਨ ਜਾਵੇਗਾ। ਜਹਾਜ਼ ਵਿਚ ਸਿਰਫ ਉਹਨਾਂ ਲੋਕਾਂ ਨੂੰ ਹੀ ਦਾਖਲ ਕੀਤਾ ਜਾਵੇਗਾ, ਜਿਨ੍ਹਾਂ ਵਿਚ ਕੋਈ ਲੱਛਣ ਨਹੀਂ ਹੈ।

ਇਸ ਉਡਾਨ ਵਿਚ ਡਾਕਟਰ ਵੀ ਨਾਲ ਜਾ ਰਹੇ ਹਨ। ਇਸ ਦੇ ਨਾਲ ਹੀ ਚੀਨ ਨੇ ਸ਼ੁੱਕਰਵਾਰ ਨੂੰ ਐਲਾਨ ਕੀਤਾ ਕਿ ਉਹ ਕੋਰੋਨਾ ਵਾਇਰਸ ਨਾਲ ਪ੍ਰਭਾਵਿਤ ਸੂਬੇ ਹੁਬੇਈ ਦੇ ਲੋਕਾਂ ਨੂੰ ਵਿਦੇਸ਼ਾਂ ਤੋਂ ਵਾਪਸ ਲਿਆਉਣ ਲਈ ਜਹਾਜ਼ ਭੇਜੇਗਾ। ਇਸ ਵਾਇਰਸ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਖੇਤਰ ਵੂਹਾਨ ਹੁਬੇਈ ਸੂਬੇ ਦੇ ਅੰਦਰ ਹੀ ਆਉਂਦਾ ਹੈ। ਵਿਸ਼ਵ ਸਿਹਤ ਸੰਗਠਨ ਨੇ ਚੀਨ ਵਿਚ ਫੈਲੇ ਇਸ ਵਾਇਰਸ ਨੂੰ ਅੰਤਰਰਾਸ਼ਟਰੀ ਐਮਰਜੈਂਸੀ ਐਲਾਨ ਦਿੱਤਾ ਹੈ।

ਇਹ ਲੋਕ ਚੀਨੀ ਨਵੇਂ ਸਾਲ ਦੇ ਮੌਕੇ ‘ਤੇ ਅਕਸਰ ਛੁੱਟੀਆਂ ਮਨਾਉਣ ਦੇਸ਼ ਦੇ ਵੱਖ-ਵੱਖ ਹਿੱਸਿਆਂ ਜਾਂ ਵਿਦੇਸ਼ਾਂ ਵਿਚ ਗਏ ਸੀ। ਚੀਨ ਦੇ ਅਧਿਕਾਰੀਆਂ ਨੇ ਦੱਸਿਆ ਕਿ 23 ਜਨਵਰੀ ਨੂੰ ਹੁਬੇਈ ਸੂਬੇ ਦੇ ਅਧਿਕਾਰਕ ਰੂਪ ਤੋਂ ਬੰਦ ਹੋਣ ਤੋਂ ਪਹਿਲਾਂ ਹੀ ਕਰੀਬ 50 ਲੱਖ ਲੋਕ ਇਸ ਖੇਤਰ ਤੋਂ ਬਾਹਰ ਗਏ ਸਨ। ਇਸੇ ਦੌਰਾਨ ਚੀਨ ਦੇ ਕੋਰੋਨਾ ਵਾਇਰਸ ਪ੍ਰਭਾਵਿਤ ਖੇਤਰਾਂ ਤੋਂ ਜਪਾਨ ਦੇ ਨਾਗਰਿਕ ਅਪਣੇ ਦੇਸ਼ ਪਹੁੰਚੇ ਹਨ।

ਇਸ ਨਾਲ ਉੱਥੋਂ ਦੇ ਲੋਕਾਂ ਵਿਚ ਇਸ ਵਾਇਰਸ ਦੇ ਫੈਲਣ ਦਾ ਖਤਰਾ ਵਧ ਗਿਆ। ਦਰਅਸਲ ਜਪਾਨ ਨੇ ਚੀਨ ਤੋਂ ਆਏ ਲੋਕਾਂ ਨੂੰ ‘ਖੁਦ ਤੋਂ ਅਲੱਗ ਰਹਿਣ’ ਨੂੰ ਕਿਹਾ ਸੀ, ਪਰ ਇਕ ਫਰਵਰੀ ਤੋਂ ਇਸ ਨੀਤੀ ਵਿਚ ਬਦਲਾਅ ਕੀਤਾ ਜਾਵੇਗਾ।