ਘਾਤਕ ਹੋਇਆ ਕੋਰੋਨਾ-ਹੁਣ ਜਵਾਨ, ਤੰਦਰੁਸਤ ਅਤੇ ਫਿੱਟ ਲੋਕਾਂ ਦੀ ਜਾ ਰਹੀ ਜਾਨ

ਏਜੰਸੀ

ਖ਼ਬਰਾਂ, ਕੌਮਾਂਤਰੀ

ਕੋਰੋਨਾ ਵਾਇਰਸ ਨਾਲ ਅਮਰੀਕਾ ਵਿਚ 3100 ਤੋਂ ਜ਼ਿਆਦਾ ਅਤੇ ਬ੍ਰਿਟੇਨ ਵਿਚ 1400 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਗਈ ਹੈ।

Photo

ਨਵੀਂ ਦਿੱਲੀ: ਕੋਰੋਨਾ ਵਾਇਰਸ ਨਾਲ ਅਮਰੀਕਾ ਵਿਚ 3100 ਤੋਂ ਜ਼ਿਆਦਾ ਅਤੇ ਬ੍ਰਿਟੇਨ ਵਿਚ 1400 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਗਈ ਹੈ। ਇਹਨਾਂ ਦੇਸ਼ਾਂ ਵਿਚ ਕੋਰੋਨਾ ਦਾ ਪ੍ਰਭਾਵ ਤੇਜ਼ੀ ਨਾਲ ਫੈਲ ਰਿਹਾ ਹੈ। ਉੱਥੇ ਹੀ ਇਟਲੀ ਅਤੇ ਸਪੇਨ ਵੀ ਕੋਰੋਨਾ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ। ਪਰ ਮੌਤ ਦੇ ਵਧਦੇ ਅੰਕੜਿਆਂ ਵਿਚਕਾਰ ਇਕ ਖ਼ਾਸ ਜਾਣਕਾਰੀ ਸਾਹਮਣੇ ਆ ਰਹੀ ਹੈ।

ਮਿਲੀ ਜਾਣਕਾਰੀ ਮੁਤਾਬਕ ਕੋਰੋਨਾ ਨਾਲ ਕਈ ਨੌਜਵਾਨ, ਸਿਹਤਮੰਦ ਅਤੇ ਫਿੱਟ ਲੋਕਾਂ ਦੀਆਂ ਮੌਤਾਂ ਵੀ ਹੋ ਰਹੀਆਂ ਹਨ। ਕੁਝ ਜਾਣਕਾਰਾਂ ਦਾ ਕਹਿਣਾ ਹੈ ਕਿ ਜਦੋਂ ਇਹ ਕਿਹਾ ਗਿਆ ਕਿ ਕੋਰੋਨਾ ਨਾਲ ਬਜ਼ੁਰਗਾਂ ਨੂੰ ਜ਼ਿਆਦਾ ਖਤਰਾ ਹੈ ਤਾਂ ਨੌਜਵਾਨਾਂ ਨੇ ਇਸ ਨੂੰ ਗਲਤ ਤਰੀਕੇ ਨਾਲ ਸਮਝਿਆ। ਕਈ ਦੇਸ਼ਾਂ ਵਿਚ ਨੌਜਵਾਨਾਂ ਨੇ ਪਾਬੰਧੀਆਂ ਨੂੰ ਨਹੀਂ ਮੰਨਿਆ ਅਤੇ  ਉਹ ਪਾਰਟੀ ਆਦਿ ਕਰਦੇ ਰਹੇ ਸਨ।

ਇਸੇ ਕਾਰਨ ਕੋਰੋਨਾ ਪ੍ਰਭਾਵ ਹੋਰ ਜ਼ਿਆਦਾ ਵਧ ਗਿਆ ਹੁਣ ਕਈ ਅਜਿਹਾ ਮਾਮਲੇ ਸਾਹਮਣੇ ਆ ਰਹੇ ਹਨ, ਜਿਨ੍ਹਾਂ ਵਿਚ ਤੰਦਰੁਸਤ ਨੌਜਵਾਨਾਂ ਦੀਆਂ ਵੀ ਕੋਰੋਨਾ ਵਾਇਰਸ ਕਾਰਨ ਮੌਤਾਂ ਹੋ ਗਈਆਂ ਹਨ। ਮੀਡੀਆ ਰਿਪੋਰਟਾਂ ਮੁਤਾਬਕ ਉੱਤਰੀ ਲੰਡਨ ਵਿਚ ਵਿਚ ਰਹਿਣ ਵਾਲੇ ਐਡਮ ਹਾਕਿਰਸਨ ਬਿਲਕੁਲ ਫਿੱਟ ਸੀ।

ਉਹਨਾਂ ਦੀ ਉਮਰ ਸਿਰਫ 28 ਸਾਲ ਸੀ ਪਰ ਹੁਣ ਉਹਨਾਂ ਦਾ ਨਾਂਅ ਕੋਰੋਨਾ ਕਾਰਨ ਜਾਨ ਗਵਾਉਣ ਵਾਲੇ ਸਭ ਤੋਂ ਘੱਟ ਉਮਰ ਦੇ ਲੋਕਾਂ ਵਿਚ ਸ਼ਾਮਿਲ ਹੋ ਗਿਆ ਹੈ ਉਹਨਾਂ ਦੀ ਮਾਂ ਦਾ ਵੀ ਕਹਿਣਾ ਹੈ ਕਿ ਉਹ ਬਿਲਕੁਲ ਠੀਕ ਸੀ। ਉੱਥੇ ਹੀ ਭਾਰਤੀ ਮੂਲ ਦੀ ਪੂਜਾ ਸ਼ਰਮਾ ਬਰਮਿੰਘਮ ਵਿਚ ਰਹਿੰਦੀ ਸੀ। 33 ਸਾਲ ਦੀ ਪੂਜਾ ਦੀ ਮੌਤ ਕੋਰੋਨਾ ਨਾਲ ਹੋ ਗਈ ਹੈ। ਇਕ ਦਿਨ ਪਹਿਲਾਂ ਉਹਨਾਂ ਦੇ ਪਿਤਾ ਸੁਧੀਰ ਸ਼ਰਮਾ ਦੀ ਵੀ ਮੌਤ ਹੋ ਗਈ ਸੀ।

ਹਾਲਾਂਕਿ ਕੋਰੋਨਾ ਕਾਰਨ ਹੋਈਆਂ ਮੌਤਾਂ ਵਿਚ ਜ਼ਿਆਦਾ ਬਜ਼ੁਰਗ ਸ਼ਾਮਲ ਸਨ ਪਰ ਹੁਣ ਕੋਰੋਨਾ ਨੌਜਵਾਨਾਂ ਦੀਆਂ ਵੀ ਜਾਨਾਂ ਲੈ ਰਿਹਾ ਹੈ ਜਾਣਕਾਰਾਂ ਦਾ ਕਹਿਣਾ ਹੈ ਕਿ ਜਿਨ੍ਹਾਂ ਦੇਸ਼ਾਂ ਵਿਚ ਸਿਹਤ ਸੇਵਾਵਾਂ ਚੰਗੀਆਂ ਨਹੀਂ ਹਨ, ਉੱਥੇ ਹੋਰ ਜ਼ਿਆਦਾ ਲੋਕਾਂ ਦੀ ਮੌਤ ਹੋ ਸਕਦੀ ਹੈ। ਇਕ ਅੰਕੜੇ ਮੁਤਾਬਕ ਅਮਰੀਕਾ ਵਿਚ ਹਸਪਤਾਲ ‘ਚ ਭਰਤੀ ਕੀਤੇ ਗਏ 500 ਮਰੀਜਾਂ ਵਿਚ 20 ਫੀਸਦੀ ਯਾਨੀ ਕਰੀਬ 100 ਲੋਕ, 20 ਤੋਂ 40 ਸਾਲ ਦੀ ਉਮਰ ਦੇ ਸਨ।

ਕੋਰੋਨਾ ਨੂੰ ਲੈ ਕੇ ਆਈਸੀਯੂ ਵਿਚ ਭਰਤੀ ਹੋਣ ਵਾਲੇ ਹਰ 10 ਵਿਚੋਂ 1 ਵਿਅਕਤੀ ਨੌਜਵਾਨ ਹੁੰਦਾ ਹੈ। ਲੀਡਸ ਇੰਸਟੀਚਿਊਟ ਆਫ ਮੈਡੀਕਲ ਰਿਸਰਚ ਦੇ ਵਾਇਰਸ ਐਕਸਪਰਟ ਸਟੀਫਨ ਗ੍ਰਿਫਿਨ ਕਹਿੰਦੇ ਹਨ ਕਿ ਕੋਰੋਨਾ ਵਾਇਰਸ ਨਾਲ ਹਰ ਕਿਸੇ ਨੂੰ ਖਤਰਾ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।