ਕੈਨੇਡਾ ਦੇ ਬਹੁਤੇ ਸਿੱਖ 'ਵੱਖਰਾ ਰਾਜ' ਨਹੀਂ ਚਾਹੁੰਦੇ: ਕੈਨੇਡਾ ਦੇ ਸਾਬਕਾ ਕੈਬਨਿਟ ਮੰਤਰੀ ਹਰਬ ਧਾਲੀਵਾਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

'ਖਾਲਿਸਤਾਨ ਦੀ ਮੰਗ ਬਹੁਤ ਛੋਟੇ ਅਤੇ ਮਾਮੂਲੀ ਸਮੂਹਾਂ ਵੱਲੋਂ ਕੀਤੀ ਜਾਂਦੀ ਹੈ, ਜਿਨ੍ਹਾਂ ਦੇ ਆਪਣੇ ਮਨਸੂਬੇ ਹੁੰਦੇ ਹਨ'

photo

 

ਟੋਰਾਂਟੋ:  ਭਾਰਤੀ ਮੂਲ ਦੇ ਕੈਨੇਡਾ ਦੇ ਕੈਬਨਿਟ ਮੰਤਰੀ ਰਹਿ ਚੁੱਕੇ ਹਰਬ ਧਾਲੀਵਾਲ ਨੇ ਇਕ ਨਿੱਜੀ ਚੈਨਲ ਨਾਲ ਇੰਟਰਵਿਊ ਦੌਰਾਨ ਕਿਹਾ ਕਿ ਕੈਨੇਡਾ ਦੇ ਜ਼ਿਆਦਾਤਰ ਸਿੱਖ ਖਾਲਿਸਤਾਨ ਨਹੀਂ ਚਾਹੁੰਦੇ ਹਨ। ਖਾਲਿਸਤਾਨ ਸਮਰਥਕ ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਭਾਰਤ ਸਰਕਾਰ ਖਾਸ ਕਰਕੇ ਕੈਨੇਡੀਅਨ ਮੀਡੀਆ ਵਿੱਚ ਹੋ ਰਹੇ ਰੌਲੇ-ਰੱਪੇ ਬਾਰੇ ਪੁੱਛੇ ਸਵਾਲ ਦੇ ਜਵਾਬ ਵਿੱਚ ਸਾਬਕਾ ਮੰਤਰੀ ਨੇ ਕਿਹਾ, “ਖਾਲਿਸਤਾਨ ਦੀ ਮੰਗ ਬਹੁਤ ਛੋਟੇ ਅਤੇ ਮਾਮੂਲੀ ਸਮੂਹਾਂ ਵੱਲੋਂ ਕੀਤੀ ਜਾਂਦੀ ਹੈ, ਜਿਨ੍ਹਾਂ ਦੇ ਆਪਣੇ ਮਨਸੂਬੇ ਹੁੰਦੇ ਹਨ।

ਇਹ ਵੀ ਪੜ੍ਹੋ: ਜਲੰਧਰ 'ਚ ਵਾਪਰੇ ਰੂਹ ਕੰਬਾਊ ਹਾਦਸੇ ਨੇ ਉਜਾੜੇ ਤਿੰਨ ਘਰ, ਘਟਨਾ ਦੀ CCTV ਵੇਖ ਲੂੰ-ਕੰਢੇ ਹੋ ਜਾਣਗੇ ਖੜ੍ਹੇ 

1997 ਤੋਂ 2003 ਦਰਮਿਆਨ ਰਾਸ਼ਟਰੀ ਮਾਲ ਮੰਤਰੀ, ਮੱਛੀ ਪਾਲਣ ਅਤੇ ਸਮੁੰਦਰਾਂ ਬਾਰੇ ਮੰਤਰੀ ਅਤੇ ਕੁਦਰਤੀ ਸਰੋਤ ਮੰਤਰੀ ਰਹਿ ਚੁੱਕੇ ਧਾਲੀਵਾਲ ਨੇ ਕਿਹਾ, “ਮੈਂ ਪਹਿਲਾਂ ਵੀ ਕਿਹਾ ਹੈ ਕਿ ਖਾਲਿਸਤਾਨ ਦੀ ਬਜਾਏ 1984 ਦੇ ਦੰਗਿਆਂ ਦੇ ਪਿੱਛੇ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਦੀ ਸਪੱਸ਼ਟ ਮੰਗ ਹੈ। ਮੈਂ ਇਹ ਮੁੱਦਾ ਸਾਬਕਾ ਪ੍ਰਧਾਨਮੰਤਰੀਆਂ ਆਈ ਕੇ ਗੁਜਰਾਲ, ਮਨਮੋਹਨ ਸਿੰਘ ਅਤੇ ਅਟਲ ਬਿਹਾਰੀ ਵਾਜਪਾਈ ਕੋਲ ਉਠਾਇਆ ਸੀ। 1984 ਦੇ ਦੰਗਿਆਂ ਦੇ ਜ਼ਖਮ ਅਜੇ ਵੀ ਭਰੇ ਨਹੀਂ ਹਨ। ਲੋਕ ਜਵਾਬ ਚਾਹੁੰਦੇ ਹਨ।

ਇਹ ਵੀ ਪੜ੍ਹੋ: ਬਠਿੰਡਾ 'ਚ ਆਰਥਿਕ ਤੰਗੀ ਤੋਂ ਤੰਗ ਆ ਕੇ ਪੂਰੇ ਪਰਿਵਾਰ ਨੇ ਝੀਲ 'ਚ ਮਾਰੀ ਛਾਲ, ਮਾਂ-ਪੁੱਤ ਦੀ ਮੌਤ 

ਭਗੌੜੇ ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਦੀਆਂ ਅਫਵਾਹਾਂ ਦੇ ਜਵਾਬ ਵਿੱਚ ਓਟਵਾ ਵਿੱਚ ਭਾਰਤੀ ਹਾਈ ਕਮਿਸ਼ਨ ਵੱਲੋਂ ਪਿਛਲੇ ਹਫਤੇ ਆਪਣੇ ਸਮਾਗਮ ਨੂੰ ਰੱਦ ਕਰਨ ਵਰਗੀਆਂ ਘਟਨਾਵਾਂ 'ਤੇ ਪ੍ਰਤੀਕਰਮ ਦਿੰਦਿਆਂ ਧਾਲੀਵਾਲ ਨੇ ਕਿਹਾ ਕਿ ਇਹ ਝੰਡੇ ਯਕੀਨੀ ਤੌਰ 'ਤੇ ਬਹੁਗਿਣਤੀ ਦੀ ਆਵਾਜ਼ ਨੂੰ ਨਹੀਂ ਦਰਸਾਉਂਦੇ। 
ਭਾਰਤੀ ਵਿਦਿਆਰਥੀ ਖਾਸ ਕਰਕੇ ਪੰਜਾਬੀਆਂ ਦੀ ਕੈਨੇਡਾ ਵਿੱਚ ਵੱਡੀ ਆਮਦ ਬਾਰੇ ਗੱਲ ਕਰਦਿਆਂ ਸਾਬਕਾ ਕੈਬਨਿਟ ਮੰਤਰੀ ਨੇ ਕਿਹਾ, “ਨੌਜਵਾਨ ਕੈਨੇਡਾ, ਆਸਟ੍ਰੇਲੀਆ, ਯੂ.ਕੇ., ਅਮਰੀਕਾ ਅਤੇ ਹੋਰ ਥਾਵਾਂ ਵੱਲ ਜਾ ਰਹੇ ਹਨ ਕਿਉਂਕਿ ਪੰਜਾਬ ਵਿਚ ਨੌਕਰੀਆਂ ਦੇ ਬਹੁਤ ਘੱਟ ਮੌਕੇ ਹਨ।  

ਧਾਲੀਵਾਲ ਮਹਿਸੂਸ ਕਰਦੇ ਹਨ, “ਕੈਨੇਡਾ ਵਿੱਚ ਜੰਮੇ ਅਤੇ ਵੱਡੇ ਹੋਏ ਨੌਜਵਾਨ ਆਪਣੇ ਪੁਰਖਿਆਂ ਦੀ ਧਰਤੀ 'ਤੇ ਜਾਣ ਦੀ ਦੀ ਬਜਾਏ ਮਾਚੂ ਪਿਚੂ, ਮੈਕਸੀਕੋ ਅਤੇ ਯੂਰਪੀਅਨ ਦੇਸ਼ਾਂ ਵਿੱਚ ਜਾਣਾ ਪਸੰਦ ਕਰਦੇ ਹਨ। ਉਹ ਭਾਰਤ ਦੀ ਯਾਤਰਾ ਕਰਨ ਲਈ ਸਹਿਮਤ ਨਾ ਹੋਣ ਲਈ ਟ੍ਰੈਫਿਕ ਭੀੜ ਅਤੇ ਮਾੜੀ ਸਫਾਈ ਦੀਆਂ ਸਥਿਤੀਆਂ ਦਾ ਹਵਾਲਾ ਦਿੰਦੇ ਹਨ।