ਕੈਨੇਡਾ ਰੈਸਟੋਰੈਂਟ ਧਮਾਕੇ ਦੇ ਸ਼ੱਕੀਆਂ 'ਚ ਕਿਸੇ ਔਰਤ ਦੇ ਵੀ ਸ਼ਾਮਲ ਹੋਣ ਦਾ ਸ਼ੱਕ
ਕੈਨੇਡਾ ਦੇ ਸੂਬੇ ਉਂਟਾਰੀਉ ਦੇ ਸ਼ਹਿਰ ਮਿਸੀਸਾਗਾ ਵਿਚ ਭਾਰਤੀ ਰੈਸਟੋਰੈਂਟ ਬਾਂਬੇ ਬੇਲ ਵਿਚ ਬੀਤੇ ਵੀਰਵਾਰ 24 ਮਈ ਨੂੰ ਬੰਬ ਧਮਾਕਾ ਹੋਇਆ ਸੀ। ਇਸ ਧਮਾਕੇ ਦੌਰਾਨ ...
ਉਂਟਾਰੀਉ: ਕੈਨੇਡਾ ਦੇ ਸੂਬੇ ਉਂਟਾਰੀਉ ਦੇ ਸ਼ਹਿਰ ਮਿਸੀਸਾਗਾ ਵਿਚ ਭਾਰਤੀ ਰੈਸਟੋਰੈਂਟ ਬਾਂਬੇ ਬੇਲ ਵਿਚ ਬੀਤੇ ਵੀਰਵਾਰ 24 ਮਈ ਨੂੰ ਬੰਬ ਧਮਾਕਾ ਹੋਇਆ ਸੀ। ਇਸ ਧਮਾਕੇ ਦੌਰਾਨ 15 ਲੋਕ ਜ਼ਖ਼ਮੀ ਹੋ ਗਏ ਸਨ। ਇਹ ਬੰਬ ਧਮਾਕਾ ਦੋ ਸ਼ੱਕੀ ਵਿਅਕਤੀਆਂ ਵਲੋਂ ਕੀਤਾ ਗਿਆ ਸੀ। ਇਸ ਘਟਨਾ ਤੋਂ ਬਾਅਦ ਪੁਲਿਸ ਅਜੇ ਵੀ ਸ਼ੱਕੀਆਂ ਦੀ ਭਾਲ 'ਚ ਲੱਗੀ ਹੋਈ ਹੈ।
ਪੀਲ ਰੀਜਨਲ ਪੁਲਿਸ ਦੇ ਸਬ-ਇੰਸਪੈਕਟਰ ਰੌਬ ਰਿਆਨ ਨੇ ਕਿਹਾ ਕਿ ਧਮਾਕੇ ਪਿੱਛੇ ਦੋ ਸ਼ੱਕੀਆਂ ਦਾ ਹੱਥ ਹੈ, ਜਿਨ੍ਹਾਂ 'ਚੋਂ ਇਕ ਔਰਤ ਹੋ ਸਕਦੀ ਹੈ। ਪੁਲਿਸ ਅਧਿਕਾਰੀ ਨੇ ਦਸਿਆ ਕਿ ਰੈਸਟੋਰੈਂਟ ਅੰਦਰ ਧਮਾਕਾ ਵਿਸਫੋਟਕ ਯੰਤਰ ਆਈਈਡੀ ਨਾਲ ਕੀਤਾ ਗਿਆ ਅਤੇ ਸ਼ੱਕੀ ਧਮਾਕਾ ਕਰਨ ਮਗਰੋਂ ਉੱਥੋਂ ਫ਼ਰਾਰ ਹੋ ਗਏ।
ਇਹ ਧਮਾਕਾ ਵੀਰਵਾਰ ਦੀ ਰਾਤ ਤਕਰੀਬਨ 10.30 ਵਜੇ ਕੀਤਾ ਗਿਆ। ਧਮਾਕਾ ਹੁਰੋਂਟਾਰੀਓ ਸਟਰੀਟ ਅਤੇ ਐਗਲਿੰਗਟਨ ਐਵੇਨਿਊ ਈਸਟ ਇਲਾਕੇ ਵਿਚ ਸਥਿਤ ਬਾਂਬੇ ਬੇਲ ਰੈਸਟੋਰੈਂਟ 'ਚ ਕੀਤਾ ਗਿਆ। ਜਿਸ ਦੌਰਾਨ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ। (ਏਜੰਸੀ)