ਸਿੱਖਾਂ ਦੀ ਸੁਰੱਖਿਆ ਲਈ ਪਾਕਿ ਸਰਕਾਰ ਉਤੇ ਦਬਾਅ ਪਾਇਆ ਜਾਵੇ : ਭਾਈ ਸਰਵਣ ਸਿੰਘ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਦੁੱਖ ਦੀ ਗੱਲ ਹੈ ਕਿ ਪਾਕਿਸਤਾਨ ਦੇ ਪੇਸ਼ਾਵਰ ਵਿਖੇ ਇਕ ਸਿੱਖ ਵਪਾਰੀ ਚਰਨਜੀਤ ਸਿੰਘ, ਜੋ ਕਿ ਇਲਾਕੇ ਦੇ ਪ੍ਰਸਿੱਧ ਸਮਾਜ ਸੇਵਕ ਵੀ ਸਨ, ਨੂੰ ਉਨ੍ਹਾਂ ਦੀ ਦੁਕਾਨ ਦੇ ਅੰਦਰ...

Bhai Sarvan Singh

ਆਕਲੈਂਡ, ਦੁੱਖ ਦੀ ਗੱਲ ਹੈ ਕਿ ਪਾਕਿਸਤਾਨ ਦੇ ਪੇਸ਼ਾਵਰ ਵਿਖੇ ਇਕ ਸਿੱਖ ਵਪਾਰੀ ਚਰਨਜੀਤ ਸਿੰਘ, ਜੋ ਕਿ ਇਲਾਕੇ ਦੇ ਪ੍ਰਸਿੱਧ ਸਮਾਜ ਸੇਵਕ ਵੀ ਸਨ, ਨੂੰ ਉਨ੍ਹਾਂ ਦੀ ਦੁਕਾਨ ਦੇ ਅੰਦਰ ਹੀ ਗੋਲੀਆਂ ਮਾਰ ਕੇ ਮਾਰ ਦਿਤਾ ਗਿਆ। ਇਸ ਘਟਨਾ ਨੂੰ ਸਿੱਖ ਕੌਮ ਵਿਚ ਬੜੇ ਸੋਗਮਈ ਰੂਪ ਵਿਚ ਵੇਖਿਆ ਜਾ ਰਿਹਾ ਹੈ ਉਹ ਵੀ ਉਦੋਂ ਜਦੋਂ ਕੁਝ ਦਿਨ ਪਹਿਲਾਂ ਉਤਰਾਖੰਡ (ਭਾਰਤ) ਦੇ ਵਿਚ ਇਕ ਸਿੱਖ ਪੁਲਿਸ ਅਫ਼ਸਰ ਗਗਨਦੀਪ ਸਿੰਘ ਨੇ ਇਕ ਨੌਜਵਾਨ ਮੁਸਲਿਮ ਵਿਅਕਤੀ ਨੂੰ ਭੜਕੀ ਭੀੜ ਤੋਂ ਬਚਾਅ ਲਿਆ ਸੀ। 

ਇਸ ਸਬੰਧੀ ਅਪਣੇ ਵਿਚਾਰ ਪ੍ਰਗਟ ਕਰਦਿਆਂ ਭਾਈ ਸਰਵਣ ਸਿੰਘ ਅਗਵਾਨ ਨੇ ਕਿਹਾ ਹੈ ਕਿ ਸਿੱਖ ਜ਼ਬਰ ਵਿਰੁਧ ਲੜਨ ਅਤੇ ਬੇਕਸੂਰ ਦੇ ਹੱਕ 'ਚ ਖੜਨ ਵਾਲੀ ਕੌਮ ਹੈ। ਪਰ ਮੁਸਲਿਮ ਦੇਸ਼ਾਂ ਵਿਚ ਅਜੇ ਵੀ ਈਰਖਾ ਪਲ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਘਟਨਾ ਤੋਂ ਪਾਕਿਸਤਾਨ ਦੇ ਅਤਿਵਾਦੀਆਂ ਨੇ ਅਪਣਾ ਵੈਰ ਭਰਿਆ ਚਿਹਰਾ ਨੰਗਾ ਕੀਤਾ ਹੈ। ਉਨ੍ਹਾਂ ਇਸ ਗੱਲ ਦੀ ਵੀ ਭੋਰਾ ਵੀ ਵਿਚਾਰ ਨਹੀਂ ਕੀਤੀ ਕਿ ਸਿੱਖ ਕੌਮ ਸਰਬ ਸਾਂਝੀਵਾਲਤਾ ਅਤੇ ਸਰਬੱਤ ਦਾ ਭਲਾ ਮੰਗਣ ਵਾਲੀ ਹੈ।

ਭਾਈ ਅਗਵਾਨ ਨੇ ਸ਼੍ਰੋਮਣੀ ਕਮੇਟੀ ਅਤੇ ਸਿੱਖ ਸੰਸਥਾਵਾਂ ਨੂੰ ਅਪੀਲ ਹੈ ਕਿ ਪਾਕਿਸਤਾਨ 'ਚ ਰਹਿ ਰਹੇ ਸਿੱਖਾਂ ਦੀ ਸੁਰੱਖਿਆ ਲਈ ਪਾਕਿਸਤਾਨ ਸਰਕਾਰ ਉਤੇ ਦਬਾਅ ਪਾਇਆ ਜਾਵੇ। ਇਹ ਘਟਨਾ ਪੂਰੀ ਦੁਨੀਆਂ 'ਚ ਹਰ ਇਕ ਦੇ ਹਿਰਦੇ ਨੂੰ ਵਲੂੰਧਰਨ ਵਾਲੀ ਹੈ। ਇਸ ਤੋਂ ਪਹਿਲਾਂ 2014 ਵਿਚ ਵੀ ਦੋ ਸਿੱਖ ਵਪਾਰੀਆਂ ਦੀ ਹਤਿਆ ਹੋ ਚੁਕੀ ਹੈ।