ਮਲਾਲਾ ਯੁਸੂਫਜਈ ਨੂੰ ਸਨਮਾਨਿਤ ਕਰੇਗਾ ਹਾਰਵਰਡ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਅਮਰੀਕਾ 'ਚ ਲੜਕੀਆਂ ਦੀ ਸਿਖਿਆ ਨੂੰ ਪ੍ਰਮੋਟ ਕਰਨ ਲਈ ਕਾਫ਼ੀ ਸਮੇਂ ਤੋਂ ਮਲਾਲਾ ਵਲੋਂ ਕੰਮ ਕੀਤਾ ਜਾ ਰਿਹਾ ਹੈ ਜਿਸ ਦੇ ਚਲਦਿਆਂ ਹੁਣ ਨੋਬਲ ਸ਼ਾਂਤੀ ਇਨਾਮ ਜੇਤੂ ਮਲਾਲਾ...

Malala Yousafzai

ਕੈਮਬ੍ਰਿਜ਼ (ਭਾਸ਼ਾ): ਅਮਰੀਕਾ 'ਚ ਲੜਕੀਆਂ ਦੀ ਸਿਖਿਆ ਨੂੰ ਪ੍ਰਮੋਟ ਕਰਨ ਲਈ ਕਾਫ਼ੀ ਸਮੇਂ ਤੋਂ ਮਲਾਲਾ ਵਲੋਂ ਕੰਮ ਕੀਤਾ ਜਾ ਰਿਹਾ ਹੈ ਜਿਸ ਦੇ ਚਲਦਿਆਂ ਹੁਣ ਨੋਬਲ ਸ਼ਾਂਤੀ ਇਨਾਮ ਜੇਤੂ ਮਲਾਲਾ ਯੁਸੂਫਜਈ ਨੂੰ ਲੜਕੀਆਂ ਦੀ ਸਿੱਖਿਆ ਨੂੰ ਪ੍ਰਮੋਟ ਕਰਨ ਲਈ ਹਾਰਵਰਡ ਯੂਨੀਵਰਸਿਟੀ ਸਨਮਾਨਿਤ ਕਰੇਗਾ।ਦੱਸ ਦਈਏ ਕਿ ਹਾਰਵਰਡ ਦੇ ਕੈਨੇਡੀਅਨ ਸਕੂਲ ਨੇ ਦੱਸਿਆ ਕਿ 6 ਦਸੰਬਰ ਨੂੰ ਆਯੋਜਿਤ ਹੋਣ ਵਾਲੇ ਇਕ ਸਮਾਰੋਹ ਵਿਚ ਯੁਸੂਫਜਈ ਨੂੰ 2018 ਦਾ ਗਲੈਟਸਮੈਨ ਇਨਾਮ ਦਿਤਾ ਜਾਵੇਗਾ। ਜ਼ਿਕਰਯੋਗ ਹੈ ਕਿ ਯੁਸੂਫਜਈ ਨੂੰ 2014 ਵਿਚ ਸੱਭ ਤੋਂ ਘੱਟ ਉਮਰ ਵਿਚ ਨੋਬਲ ਸ਼ਾਂਤੀ ਇਨਾਮ ਹਾਸਿਲ ਕਰਨ ਦਾ ਗੌਰਵ ਮਿਲਿਆ ਹੈ।  

ਇਸ ਤੋਂ ਪਹਿਲਾਂ ਲੜਕੀਆਂ ਦੀ ਸਿੱਖਿਆ ਦੀ ਵਕਾਲਤ ਕਰਨ ਦੇ ਕਾਰਨ ਪਾਕਿਸਤਾਨ ਵਿਚ ਤਾਲਿਬਾਨ ਆਤੰਕੀਆਂ ਨੇ ਉਨ੍ਹਾਂ 'ਤੇ ਹਮਲਾ ਕੀਤਾ ਸੀ, ਜਿਸ ਵਿਚ ਉਹ ਬੇਹਦ ਗੰਭੀਰ ਰੂਪ 'ਚ ਜਖ਼ਮੀ ਹੋ ਗਏ ਸਨ। ਹਮਲੇ ਤੋਂ ਬਾਅਦ ਹੀ ਉਹ ਅਤੇ ਉਨ੍ਹਾਂ ਦਾ ਪਰਵਾਰ ਇੰਗਲੈਂਡ ਵਿਚ ਰਹਿ ਰਿਹਾ ਹੈ। ਫਿਲਹਾਲ 20 ਸਾਲਾਂ ਦੀ ਯੁਸੂਫਜਈ ਇੰਗਲੈਂਡ ਵਿਚ ਆਕਸਫੋਰਡ ਯੂਨੀਵਰਸਿਟੀ ਦੀ ਵਿਦਿਆਰਥਣ ਹੈ । ਤੁਹਾਨੂੰ ਦੱਸ ਦਈਏ ਗਲੈਟਸਮੈਨ ਅਵਾਰਡ ਦੇ ਤਹਿਤ ਦੁਨੀਆਂ ਭਰ ਵਿਚ ਲੋਕਾਂ ਦੇ ਜੀਵਨ ਪੱਧਰ ਵਿਚ ਸੁਧਾਰ ਲਈ ਕੰਮ ਕਰਨ ਵਾਲੇ ਨੂੰ 1,25,000 ਡਾਲਰ ਦੀ ਰਾਸ਼ੀ ਇਨਾਮ 'ਚ ਦਿਤੀ ਜਾਂਦੀ ਹੈ।