ਇਮਰਾਨ ਖ਼ਾਨ ਨੂੰ ਹਟਾਉਣ ‘ਤੇ ਆਏ ਪ੍ਰਦਰਸ਼ਨਕਾਰੀ, ਪ੍ਰਦਰਸ਼ਨਕਾਰੀਆਂ ਨੇ ਘੇਰਿਆ ਇਸਲਾਮਾਬਾਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਪਾਕਿਸਤਾਨ ‘ਚ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੂੰ ਹਟਾਉਣ ਦੀ ਮੰਗ ਤੇਜ ਹੁੰਦੀ ਜਾ ਰਹੀ ਹੈ...

Protest

ਇਸਲਾਮਾਬਾਦ: ਪਾਕਿਸਤਾਨ ‘ਚ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੂੰ ਹਟਾਉਣ ਦੀ ਮੰਗ ਤੇਜ ਹੁੰਦੀ ਜਾ ਰਹੀ ਹੈ। ਪਾਕਿਸਤਾਨੀ ਲੋਕ ਖ਼ੁਦ ਇਮਰਾਨ ਖ਼ਾਨ ਦੇ ਅਸਤੀਫ਼ੇ ਦੀ ਮੰਗ ਕਰ ਰਹੇ ਹਨ। ਇਸਨੂੰ ਲੈ ਕੇ 27 ਅਕਤੂਬਰ ਤੋਂ ਹੀ ਪਾਕਿਸਤਾਨ ਦੇ ਕਈ ਸ਼ਹਿਰਾਂ ਵਿਚ ਆਜਾਦੀ ਮਾਰਚ ਕੱਢ ਕੇ ਪੀਐਮ ਇਮਰਾਨ ਖ਼ਾਨ ਦੇ ਅਸਤੀਫ਼ੇ ਦੀ ਮੰਗ ਕੀਤੀ ਜਾ ਰਹੀ ਹੈ। ਵੀਰਵਾਰ ਨੂੰ ਹਜਾਰਾਂ ਪ੍ਰਦਰਸ਼ਨਕਾਰੀ ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਵਿਚ ਇਕੱਠੇ ਹੋਣਗੇ ਤੇ ਪੀਐਮ ਇਮਰਾਨ ਖ਼ਾਨ ਦੇ ਅਸਤੀਫ਼ੇ ਦੀ ਮੰਗ ਕਰਨਗੇ।

ਉਹ ਸਰਕਾਰ ‘ਤੇ ਆਰਥਿਕ ਮਾਰਚਿਆਂ ‘ਤੇ ਨਾਕਾਮ ਰਹਿਣ ਦਾ ਦਬਾਅ ਬਣਾ ਰਹੇ ਹਨ। ਪ੍ਰਦਰਸ਼ਨਕਾਰੀ ਪਾਕਿਸਤਾਨ ਦੀ ਮਾੜੀ ਅਰਥਵਿਵਸਥਾ ਦੇ ਲਈ ਪੀਐਮ ਇਮਰਾਨ ਖ਼ਾਨ ਨੂੰ ਦੋਸ਼ੀ ਮੰਨਦੇ ਹਨ ਤੇ ਇਸ ਕਾਰਨ ਉਨ੍ਹਾਂ ਦਾ ਅਸਤੀਫ਼ਾ ਮੰਗ ਰਹੇ ਹਨ। ਇਹ ਸਰਕਾਰ ਵਿਰੋਧ ਪ੍ਰਦਰਸ਼ਨ ਰਾਜਨੀਤੀ ਪਾਰਟੀ ਫਜਲੁਰਮਾਨ ਵੱਲੋਂ ਆਯੋਜਿਤ ਕੀਤਾ ਜਾਂਦਾ ਹੈ। ਜੋ ਪਾਕਿਸਤਾਨ ਦੀ ਸਭ ਤੋਂ ਵੱਡੀ ਧਾਰਮਿਕ ਪਾਰਟੀਆਂ ਵਿਚੋਂ ਹੈ।

ਉਹ ਕਹਿੰਦੀ ਹੈ ਕਿ ਕ੍ਰਿਕਟਰ ਤੋਂ ਰਾਜਨੇਤਾ ਬਣੇ ਇਮਰਾਨ ਖਾਨ ਦੀ ਸਰਕਾਰ ਨਿਕੰਮੀ ਹੈ। ਇਮਰਾਨ ਖ਼ਾਨ ਨੂੰ ਚੋਣਾਂ ਵਿਚ ਧਾਂਧਲੀ ਕਰ ਫ਼ੌਜ ਨੇ ਖ਼ੁਦ ਗੱਦੀ ‘ਤੇ ਬਠਾਇਆ ਹੈ ਅਤੇ ਉਹ ਇਸਦੇ ਕਾਬਲ ਨਹੀਂ ਹਨ। ਸਕੂਲਾਂ ਅਤੇ ਕੁਝ ਕਾਲਜਾਂ ਨੂੰ ਬੰਦ ਕਰ ਦਿੱਤਾ ਗਿਆ ਹੈ। ਸਾਰੇ ਪ੍ਰਦਰਸ਼ਨਕਾਰੀ ਪੂਰਬੀ ਲਾਹੌਰ ਦੇ ਰਾਸਤੇ ਤੋਂ ਹੁੰਦੇ ਹੋਏ ਅੱਜ ਦਿਨ ਵਿਚ ਇਸਲਾਮਾਬਾਦ ਵੱਲ ਵਧਣਗੇ। ਇਸ ਪ੍ਰਦਰਸ਼ਨ ਦੇ ਮੱਦੇਨਜਰ ਪੁਲਿਸ ਨੇ ਚੌਂਕੀਆਂ ‘ਤੇ ਚੌਕਸੀ ਵਧਾ ਦਿੱਤੀ ਹੈ। ਅਤੇ ਸੁਰੱਖਿਆ ਬਲਾਂ ਨੂੰ ਤੈਨਾਤ ਕਰ ਦਿੱਤਾ ਹੈ।

ਜਮੀਅਤ ਉਲੇਮਾ-ਏ-ਇਸਲਾਮ-ਫ਼ਜਲ ਪਾਰਟੀ ਦੀ ਕਮਾਨ ਸੰਭਾਲਣ ਵਾਲੇ ਰਹਿਮਾਨ ਨੇ ਆਜਾਦੀ ਮਾਰਚ ਦੇ ਤੌਰ ‘ਤੇ ਅਪਣਾ ਵਿਰੋਧ ਜਤਾਇਆ ਹੈ। ਰਹਿਮਾਨ ਨੇ ਵੀਰਵਾਰ ਦੇਰ ਰਾਤ ਲਾਹੌਰ ਵਿਚ ਪੱਤਰਕਾਰਾਂ ਨੂੰ ਕਿਹਾ ਕਿ ਜੇਕਰ ਇਸਲਾਮਾਬਾਦ ਪਹੁੰਚਣ ਤੋਂ ਬਾਅਦ ਸਾਨੂੰ ਕੋਈ ਨਤੀਜਾ ਨਹੀਂ ਮਿਲਿਆ ਤਾਂ ਇਹ ਅੰਦੋਲਨ ਨਹੀਂ ਰੁਕੇਗਾ। ਉਨ੍ਹਾਂ ਨੇ ਕਿਹਾ ਕਿ ਅਸੀਂ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦਾ ਅਸਤੀਫ਼ਾ ਚਾਹੁੰਦੇ ਹਾਂ, ਪੂਰੀ ਵਿਧਾਨ ਸਭਾ ਨਕਲੀ ਹੈ, ਅਸੀਂ ਇਸਨੂੰ ਭੰਗ ਕਰਨਾ ਚਾਹੁੰਦੇ ਹਾ।

ਉਨ੍ਹਾਂ ਨੇ ਦੋਸ਼ ਲਗਾਇਆ ਹੈ ਕਿ ਪੀਐਮ ਇਮਰਾਨ ਖਾਨ ਨੇ ਪਿਛਲੇ ਸਾਲ ਦੀਆਂ ਚੋਣਾਂ ਭ੍ਰਿਸ਼ਟਾਚਾਰ ਖ਼ਤਮ ਕਰਨ, ਮੱਧ ਵਰਗ ਪਰਵਾਰਾਂ ਦੀ ਮੱਦਦ ਕਰਨ ਅਤੇ ਅਰਥਵਿਵਸਥਾ ਨੂੰ ਪਟੜੀ ਉਤੇ ਲਿਆਉਣ ਦੇ ਵਾਅਦੇ ‘ਤੇ ਜਿੱਤਿਆ ਸੀ।