ਵੂਲਵਰਥਸ ਕੰਪਨੀ ਨੇ ਕਰਮਚਾਰੀਆਂ ਨੂੰ ਘੱਟ ਤਨਖਾਹ ਦੇਣ ਦੀ ਗੱਲ ਮੰਨੀ
ਆਸਟਰੇਲੀਆ ਦੀ ਪ੍ਰਚੂਨ ਖੇਤਰ ਦੀ ਵੱਡੀ ਕੰਪਨੀ ਵੂਲਵਰਥਸ ਨੇ ਅਪਣੇ ਕਰਮਚਾਰੀਆਂ ਨੂੰ 30 ਕਰੋੜ ਆਸਟ੍ਰੇਲੀਆਈ ਡਾਲਰ ਤਨਖਾਹ ਦਾ ਘੱਟ ਭੁਗਤਾਨ ਕਰਨ ਦੀ ਗੱਲ ਮੰਨ ਲਈ ਹੈ।
ਸਿਡਨੀ : ਆਸਟਰੇਲੀਆ ਦੀ ਪ੍ਰਚੂਨ ਖੇਤਰ ਦੀ ਵੱਡੀ ਕੰਪਨੀ ਵੂਲਵਰਥਸ ਨੇ ਅਪਣੇ ਕਰਮਚਾਰੀਆਂ ਨੂੰ 30 ਕਰੋੜ ਆਸਟ੍ਰੇਲੀਆਈ ਡਾਲਰ (20.6 ਮਿਲੀਅਨ ਡਾਲਰ) ਤਨਖਾਹ ਦਾ ਘੱਟ ਭੁਗਤਾਨ ਕਰਨ ਦੀ ਗੱਲ ਮੰਨ ਲਈ ਹੈ। ਵੱਡੀਆਂ ਕੰਪਨੀਆਂ ਵਲੋਂ ਅਪਣੇ ਕਰਮਚਾਰੀਆਂ ਨੂੰ ਨਿਰਧਾਰਤ ਤੋਂ ਘੱਟ ਤਨਖਾਹ ਦੇਣ ਦਾ ਇਹ ਨਵਾਂ ਮਾਮਲਾ ਹੈ। ਦੇਸ਼ ਦੀ ਸੱਭ ਤੋਂ ਵੱਡੀ ਕਰਿਆਨੇ (ਗ੍ਰਾਸਰੀ) ਚੇਨ ਵਲੋਂ ਕਰਮਚਾਰੀਆਂ ਨੂੰ ਘੱਟ ਤਨਖਾਹ ਦੇਣ ਦਾ ਇਹ ਸੱਭ ਤੋਂ ਵੱਡਾ ਮਾਮਲਾ ਹੈ।
ਵੂਲਵਰਥਸ ਨੇ ਅਪਣੇ 5,700 ਕਰਮਚਾਰੀਆਂ ਨੂੰ 2010 ਤੋਂ ਕਰੀਬ 20 ਤੋਂ 30 ਕਰੋੜ ਆਸਟ੍ਰੇਲੀਆਈ ਡਾਲਰ ਦਾ ਘੱਟ ਭੁਗਤਾਨ ਕੀਤਾ ਹੈ। ਕੰਪਨੀ ਦੇ ਮੁੱਖ ਕਾਰਜਕਾਰੀ ਬ੍ਰੈਡ ਬੰਡੁਕਕੀ ਨੇ ਇਸ ਲਈ ਮੁਆਫੀ ਮੰਗੀ ਹੈ। ਉਨ੍ਹਾਂ ਕਿਹਾ ਕਿ ਫਿਲਹਾਲ ਸਾਡੀ ਉੱਚ ਤਰਜੀਹ ਇਸ ਨੂੰ ਠੀਕ ਕਰਨਾ ਹੈ। ਅਸੀਂ ਇਹ ਯਕੀਨੀ ਕਰਾਂਗੇ ਕਿ ਭਵਿੱਖ ਵਿਚ ਅਜਿਹਾ ਦੁਬਾਰਾ ਨਾ ਹੋਵੇ।
ਪ੍ਰਚੂਨ ਕੰਪਨੀ ਨੇ ਕਿਹਾ ਹੈ ਕਿ ਉਹ ਕ੍ਰਿਸਮਸ ਤੋਂ ਪਹਿਲਾਂ ਆਪਣੇ ਕਰਮਚਾਰੀਆਂ ਨੂੰ ਵਿਆਜ ਸਮੇਤ ਇਸ ਦਾ ਭੁਗਤਾਨ ਕਰੇਗੀ। ਇਸ ਵਿਚ ਰਿਟਾਇਰਮੈਂਟ ਲਾਭ ਵੀ ਸ਼ਾਮਲ ਹਨ। ਯੂਨੀਅਨਾਂ ਨੇ ਚਿਤਾਵਨੀ ਦਿਤੀ ਹੈ ਕਿ ਆਸਟਰੇਲੀਆ ਵਿਚ ਕਰਮਚਾਰੀਆਂ ਨੂੰ ਘੱਟ ਤਨਖਾਹ ਭੁਗਤਾਨ ਦਾ ਇਕ ਰੁਝਾਨ ਬਣਦਾ ਜਾ ਰਿਹਾ ਹੈ। ਯੂਨੀਅਨਾਂ ਨੇ ਕਿਹਾ ਹੈ ਕਿ ਕੰਮ ਵਾਲੀ ਥਾਂ 'ਤੇ ਕਾਨੂੰਨ ਦੀ ਉਲੰਘਣਾ ਕਰਨ ਵਾਲੀਆਂ ਕੰਪਨੀਆਂ ਵਿਰੁਧ ਸਖ਼ਤ ਜੁਰਮਾਨੇ ਲਗਾਏ ਜਾਣੇ ਚਾਹੀਦੇ ਹਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।