ਬੋਨਸ ਤਾਂ ਦੂਰ ਤਨਖਾਹ ਲਈ ਪ੍ਰੇਸ਼ਾਨ ਨੇ BSNL ਕਰਮਚਾਰੀ, ਫਿੱਕੀ ਪੈ ਸਕਦੀ ਹੈ ਦੀਵਾਲੀ

ਏਜੰਸੀ

ਜੀਵਨ ਜਾਚ, ਤਕਨੀਕ

ਇੱਕ ਪਾਸੇ ਤਾਂ ਕੰਪਨੀਆਂ ਅਪਾਣੇ ਕਰਮਚਾਰੀਆਂ ਨੂੰ ਦੀਵਾਲੀ 'ਤੇ ਬੋਨਸ ਦੀ ਸੌਗਾਤ ਦੇ ਰਹੀਆਂ ਹਨ। ਉਥੇ ਹੀ ਭਾਰਤ ਸੰਚਾਰ ਨਿਗਮ ਲਿਮੀਟਿਡ

BSNL Employees

ਨਵੀਂ ਦਿੱਲੀ : ਇੱਕ ਪਾਸੇ ਤਾਂ ਕੰਪਨੀਆਂ ਅਪਾਣੇ ਕਰਮਚਾਰੀਆਂ ਨੂੰ ਦੀਵਾਲੀ 'ਤੇ ਬੋਨਸ ਦੀ ਸੌਗਾਤ ਦੇ ਰਹੀਆਂ ਹਨ।  ਉਥੇ ਹੀ ਭਾਰਤ ਸੰਚਾਰ ਨਿਗਮ ਲਿਮੀਟਿਡ ਦੇ ਅਫਸਰਾਂ - ਕਰਮਚਾਰੀਆਂ ਨੂੰ ਤਨਖਾਹ ਦੇ ਲਾਲੇ ਪਏ ਹਨ। ਦੀਵਾਲੀ 27 ਅਕਤੂਬਰ ਦੀ ਹੈ ਪਰ ਇਨ੍ਹਾਂ ਕਰਮਚਾਰੀਆਂ - ਅਫਸਰਾਂ ਨੂੰ ਸਤੰਬਰ ਦਾ ਤਨਖਾਹ ਹੁਣ ਤੱਕ ਨਹੀਂ ਮਿਲੀ ਹੈ। ਸਤੰਬਰ ਮਹੀਨੇ ਦੀ ਤਨਖ਼ਾਹ ਨਾ ਦਿੱਤੇ ਜਾਣ ਦੇ ਵਿਰੋਧ 'ਚ ਬੀਐੱਸਐੱਨਐੱਲ ਦੇ ਮੁਲਾਜ਼ਮ ਅੱਜ ਹੜਤਾਲ 'ਤੇ ਰਹਿਣਗੇ।

ਬੀਐੱਸਐੱਨਐੱਲ ਦੇ ਮੁਲਾਜ਼ਮਾਂ ਨੇ ਆਲ ਯੂਨੀਅਨਜ਼ ਐਂਡ ਐਸੋਸੀਏਸ਼ਨਜ਼ ਆਫ਼ ਬੀਐੱਸਐੱਨਐੱਲ ਦੇ ਬੈਨਰ ਹੇਠ ਇਸ ਹੜਤਾਲ ਦਾ ਸੱਦਾ ਦਿੱਤਾ ਹੈ। ਬੀਐੱਸਐੱਨਐੱਲ ਦੀਆਂ 10 ਯੂਨੀਅਨਾਂ ਸ਼ੁੱਕਰਵਾਰ ਨੂੰ ਇਕ ਦਿਨ ਦੀ ਭੁੱਖ ਹੜਤਾਲ ਰੱਖਣਗੀਆਂ। ਦੱਸ ਦੇਈਏ ਕਿ ਸਰਕਾਰੀ ਟੈਲੀਕਾਮ ਕੰਪਨੀ ਬੀਐੱਸਐੱਨਐੱਲ ਖ਼ਰਾਬ ਵਿੱਤੀ ਹਾਲਤ ਨਾਲ ਜੂਝ ਰਹੀ ਹੈ।

ਕੱਲ੍ਹ ਹੀ ਸਰਕਾਰ ਵੱਲੋਂ ਦੂਰਸੰਚਾਰ ਮੰਤਰੀ ਰਵੀਸ਼ੰਕਰ ਪ੍ਰਸਾਦ ਨੇ ਕਿਹਾ ਕਿ ਮੋਦੀ ਸਰਕਾਰ ਇਸ ਕੰਪਨੀ ਨੂੰ ਚਲਾਉਣ 'ਚ ਆ ਰਹੀਆਂ ਮੁਸ਼ਕਲਾਂ ਤਾਂ ਦੂਰ ਕਰਨ ਦੀ ਕੋਸ਼ਿਸ਼ 'ਚ ਜੁਟੀ ਹੋਈ ਹੈ। ਬੀਐੱਸਐੱਨਐੱਲ ਦੇ ਕਰੀਬ 1 ਲੱਖ 58 ਹਜ਼ਾਰ ਮੁਲਾਜ਼ਮਾਂ ਨੂੰ ਹਾਲੇ ਵੀ ਸਤੰਬਰ ਮਹੀਨੇ ਦੀ ਤਨਖ਼ਾਨ ਨਹੀਂ ਮਿਲੀ। ਇਸ ਦੇ ਨਾਲ ਹੀ ਐੱਮਟੀਐੱਨਐੱਲ ਦੇ ਕਰੀਬ 22 ਹਜ਼ਾਰ ਮੁਲਾਜ਼ਮਾਂ ਨੂੰ ਸਤੰਬਰ ਮਹੀਨੇ ਦੇ ਨਾਲ ਅਗਸਤ ਦੀ ਵੀ ਤਨਖ਼ਾਹ ਨਹੀਂ ਮਿਲੀ ਨਹੀਂ ਹੈ।

ਹਾਲਾਂਕਿ ਇਸ ਐਲਾਨ ਤੋਂ ਬਾਅਦ ਮੁਲਜ਼ਾਮਾਂ ਨੇ ਆਪਣਾ ਧਰਨਾ ਪ੍ਰਦਰਸ਼ਨ ਵੀ ਮੁਲਤਵੀ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਸਰਕਾਰ ਵੱਲੋਂ ਦੂਰਸੰਚਾਰ ਰਵੀਸ਼ੰਕਰ ਪ੍ਰਸਾਦ ਨੇ ਕਿਹਾ ਕਿ ਜਦੋਂ ਵੀ ਦੇਸ਼ ਦੇ ਕਿਸੇ ਹਿੱਸੇ 'ਚ ਕੋਈ ਕੁਦਰਤੀ ਆਫਤ ਆਉਂਦੀ ਹੈ ਤਾਂ ਬੀਐੱਸਐੱਨਲਐੱਲ ਹੀ ਉਹ ਕੰਪਨੀ ਹੈ ਜੋ ਮੁਫ਼ਤ 'ਚ ਆਪਣੀਆਂ ਸੇਵਾਵਾਂ ਦਿੰਦੀ ਹੈ। ਕੰਪਨੀ ਦੀ ਕਮਾਈ ਦਾ 75 ਫ਼ੀਸਦੀ ਹਿੱਸਾ ਮੁਲਾਜ਼ਮਾਂ ਦੀ ਤਨਖ਼ਾਹ ਦੇਣ ਦੇ ਕੰਮ ਆਉਂਦਾ ਹੈ। ਉੱਥੇ ਹੀ ਹੋਰ ਕੰਪਨੀਆਂ ਇਸ 'ਚੋਂ ਸਿਰਫ਼ ਪੰਜ ਤੋਂ ਦਸ ਫ਼ੀਸਦੀ ਖ਼ਰਚ ਕਰਦੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।