ਗੁਰਦਾਸਪੁਰ ਜੇਲ ਦੇ ਕੈਦੀਆਂ ਦੀ ਬਗ਼ਾਵਤ ਕਿਉਂ ਅਤੇ ਨਸ਼ਿਆਂ ਦਾ ਇਸ ਨਾਲ ਕੀ ਸਬੰਧ ਹੈ?

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਸੰਪਾਦਕੀ

ਸਿਆਸਤਦਾਨਾਂ ਵਲੋਂ ਵਾਰ-ਵਾਰ ਦਸਿਆ ਜਾਂਦਾ ਹੈ ਕਿ ਪੰਜਾਬ ਇਕੱਲਾ ਸੂਬਾ ਜਾਂ ਇਲਾਕਾ ਨਹੀਂ ਜਿਥੇ ਨਸ਼ਿਆਂ ਦੀ ਸਮੱਸਿਆ ਹੈ ਅਤੇ ਉਹ ਇਹ ਵੀ ਆਖਦੇ ਹਨ ਕਿ ਕੈਲੇਫ਼ੋਰਨੀਆ ...

Revolt in Gurdaspur Jail

ਸਿਆਸਤਦਾਨਾਂ ਵਲੋਂ ਵਾਰ-ਵਾਰ ਦਸਿਆ ਜਾਂਦਾ ਹੈ ਕਿ ਪੰਜਾਬ ਇਕੱਲਾ ਸੂਬਾ ਜਾਂ ਇਲਾਕਾ ਨਹੀਂ ਜਿਥੇ ਨਸ਼ਿਆਂ ਦੀ ਸਮੱਸਿਆ ਹੈ ਅਤੇ ਉਹ ਇਹ ਵੀ ਆਖਦੇ ਹਨ ਕਿ ਕੈਲੇਫ਼ੋਰਨੀਆ ਵਿਚ ਹਾਲ ਹੀ ਵਿਚ ਸਾਹਮਣੇ ਆਇਆ ਹੈ ਕਿ ਨਸ਼ਾ ਤਸਕਰ, ਛੋਟੇ ਅਪਰਾਧ ਕਰ ਕੇ ਅਪਣੇ ਆਪ ਨੂੰ ਜੇਲ ਭਿਜਵਾਉਣਾ ਚਾਹੁੰਦੇ ਹਨ ਤਾਕਿ ਉਹ ਜੇਲ ਵਿਚ ਅਪਣੇ ਨਸ਼ੇ ਵੇਚ ਸਕਣ ਕਿਉਂਕਿ ਜੇਲ ਵਿਚ ਨਸ਼ਿਆਂ ਦੀ ਕੀਮਤ ਚੰਗੀ ਮਿਲਦੀ ਹੈ।

ਪੰਜਾਬ ਦੀਆਂ ਜੇਲਾਂ ਵਿਚ ਬਗ਼ਾਵਤ ਵੀ ਇਸੇ ਕਰ ਕੇ ਹੋਈ ਲਗਦੀ ਹੈ ਕਿ ਉਥੇ ਵੀ ਨਸ਼ਿਆਂ ਦੀ ਵਿਕਰੀ ਕਾਫ਼ੀ ਹੈ। ਪਰ ਵਿਦੇਸ਼ਾਂ ਅਤੇ ਪੰਜਾਬ ਵਿਚ ਫ਼ਰਕ ਨਸ਼ਾ ਤਸਕਰੀ ਦੀਆਂ ਵੱਡੀਆਂ ਮੱਛੀਆਂ ਦਾ ਹੈ। ਵਿਦੇਸ਼ਾਂ ਵਿਚ ਮਾਫ਼ੀਆ ਗ੍ਰੋਹ ਦਾ ਆਗੂ ਸਿਆਸਤਦਾਨ ਨਹੀਂ ਬਣ ਸਕਦਾ।ਪੰਜਾਬ ਵਿਚ ਨਸ਼ਾ ਸਿਰਫ਼ ਸੜਕਾਂ ਤੇ ਹੀ ਨਹੀਂ ਵਿਕਦਾ ਬਲਕਿ ਇਸ ਦਾ ਵੱਡਾ ਬਜ਼ਾਰ ਪੰਜਾਬ ਦੀਆਂ ਜੇਲਾਂ ਵਿਚ ਵੀ ਬਣਿਆ ਚਲਿਆ ਆ ਰਿਹਾ ਹੈ। ਪਿਛਲੇ ਕੁੱਝ ਸਾਲਾਂ ਵਿਚ ਵਾਰ ਵਾਰ ਜੇਲ ਵਿਚ ਰਹਿਣ ਵਾਲੇ ਕੈਦੀਆਂ ਦੇ ਪ੍ਰਵਾਰਾਂ ਵਲੋਂ ਦਸਿਆ ਗਿਆ ਹੈ ਕਿ ਉਨ੍ਹਾਂ ਨੂੰ ਜੇਲ ਵਿਚ ਅਪਣੇ ਪ੍ਰਵਾਰ ਦੇ ਜੀਆਂ ਨੂੰ ਕਿੰਨਾ ਪੈਸਾ ਭੇਜਣਾ ਪੈਂਦਾ ਹੈ।

ਇਸ ਪੈਸੇ ਦੀ ਵਰਤੋਂ ਜੇਲ ਵਿਚ ਆਮ ਸਹੂਲਤਾਂ ਤੋਂ ਲੈ ਕੇ ਨਸ਼ਾ ਜਾਂ ਸਿਗਰਟ/ਬੀੜੀਆਂ ਖ਼ਰੀਦਣ ਵਾਸਤੇ ਕੀਤੀ ਜਾਂਦੀ ਹੈ। ਅਜੇ ਇਸੇ ਸਾਲ ਫ਼ਰਵਰੀ ਮਹੀਨੇ 'ਚ ਕਪੂਰਥਲਾ ਜੇਲ ਵਿਚ ਕਾਲਾ ਬਾਜ਼ਾਰੀ ਦੇ ਧੰਦੇ ਨੂੰ ਜੇਲ ਦੇ ਅਫ਼ਸਰਾਂ ਵਲੋਂ ਚਲਾਏ ਜਾਣ ਵਿਰੁਧ 9 ਕੈਦੀਆਂ ਦੇ ਪ੍ਰਵਾਰਾਂ ਵਲੋਂ ਇਲਜ਼ਾਮ ਲਾਏ ਗਏ। ਇਨ੍ਹਾਂ ਮੁਤਾਬਕ ਜੇਲ ਵਿਚ ਇਕ ਸਿਗਰੇਟ ਦੀ ਕੀਮਤ 300 ਰੁਪਏ ਹੈ ਅਤੇ 5 ਹਜ਼ਾਰ ਰੁਪਏ ਦੇ ਕੇ ਕਿਤੇ ਵੀ ਫ਼ੋਨ ਘੁਮਾਇਆ ਜਾ ਸਕਦਾ ਹੈ।

ਇਸ ਤਰ੍ਹਾਂ ਦੇ ਇਲਜ਼ਾਮ ਨਵੇਂ ਨਹੀਂ ਅਤੇ ਸ਼ਾਇਦ ਆਖ਼ਰੀ ਵੀ ਨਹੀਂ ਹੋਣਗੇ ਪਰ ਜਿਸ ਤਰ੍ਹਾਂ ਗੁਰਦਾਸਪੁਰ ਜੇਲ ਵਿਚ ਕੈਦੀਆਂ ਵਲੋਂ ਨਵੇਂ ਜੇਲ ਮੰਤਰੀ ਵਲੋਂ ਜੇਲਾਂ ਵਿਚ ਲਗਾਤਾਰ ਮਾਰੇ ਜਾ ਰਹੇ ਛਾਪਿਆਂ ਵਿਰੁਧ ਬਗ਼ਾਵਤ ਕੀਤੀ ਗਈ, ਸਾਫ਼ ਹੈ ਕਿ ਸਮੱਸਿਆ ਬਹੁਤ ਡੂੰਘੀ ਹੈ। ਇਹੀ ਉਹ ਗੁਰਦਾਸਪੁਰ ਜੇਲ ਹੈ ਜਿਥੋਂ ਪਿਛਲੇ ਸਾਲ 150 ਨਾਮੀ ਅਪਰਾਧੀਆਂ ਨੇ ਜੇਲ ਤੋੜ ਕੇ ਭੱਜਣ ਦੀ ਕੋਸ਼ਿਸ਼ ਕੀਤੀ ਸੀ। ਹੁਣ ਸਰਕਾਰੀ ਦਾਅਵਿਆਂ ਅਨੁਸਾਰ ਇਨ੍ਹਾਂ ਵਲੋਂ ਜੇਲ ਵਿਚ ਅੱਗ ਲਾਉਣ ਦੀ ਕੋਸ਼ਿਸ਼ ਵੀ ਕੀਤੀ ਗਈ ਅਤੇ ਪੁਲਿਸ ਵਲੋਂ ਜੇਲ ਵਿਚ ਚਲ ਰਹੇ ਛਾਪੇ ਨੂੰ ਰੋਕਣ ਦੀ ਕੋਸ਼ਿਸ਼ ਵੀ ਕੀਤੀ ਗਈ।

ਨਵੇਂ ਜੇਲ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵਲੋਂ ਜੇਲਾਂ ਵਿਚ ਸਖ਼ਤੀ ਦਾ ਦੌਰ ਸ਼ੁਰੂ ਕੀਤਾ ਗਿਆ ਹੈ ਜਿਸ ਦਾ ਸੇਕ ਅਪਰਾਧੀਆਂ ਨੂੰ ਮਹਿਸੂਸ ਹੋ ਰਿਹਾ ਹੈ। ਪਰ ਹੈਰਾਨੀ ਦੀ ਗੱਲ ਇਹ ਹੈ ਕਿ ਇਹ ਕੈਦੀ ਬਗ਼ਾਵਤ ਕਰਨ ਦੀ ਹਿੰਮਤ ਕਿਵੇਂ ਕਰ ਸਕਦੇ ਹਨ? ਜ਼ਾਹਰ ਹੈ ਕਿ ਇਨ੍ਹਾਂ ਅਪਰਾਧੀਆਂ ਦੇ ਪਿੱਛੇ ਕੋਈ ਤਾਕਤਵਰ ਹੱਥ ਹੈ ਜੋ ਇਨ੍ਹਾਂ ਨੂੰ ਸਿਸਟਮ ਅਤੇ ਪੁਲਿਸ ਦੇ ਕਹਿਰ ਤੋਂ ਬੇਖ਼ੌਫ਼ ਰਖਦਾ ਹੈ। ਪਿੱਛੇ ਜਹੇ ਹੀ ਇਕ ਐਸ.ਐਚ.ਓ. ਦੀ ਹਾਲਤ ਵੇਖੀ ਸੀ ਜਦ ਉਸ ਨੇ ਅਪਣੀ ਸਰਕਾਰ ਵਿਰੁਧ ਜਾਣ ਦੀ ਕੋਸ਼ਿਸ਼ ਕੀਤੀ ਸੀ।

ਇਕ ਸਿਆਸੀ ਖੇਡ ਵਿਚ, ਸਰਕਾਰ ਦੀ ਖਿਲਾਫ਼ਤ, ਉਹ ਵੀ ਕਿਸੇ ਸੱਚ ਤੋਂ ਬਗ਼ੈਰ, ਕਰਨ ਦੀ ਹਿੰਮਤ ਇਕ ਐਸ.ਐਚ.ਓ. ਕਿਸ ਤਰ੍ਹਾਂ ਕਰ ਸਕਦਾ ਹੈ? ਐਸ.ਐਚ.ਓ. ਵੀ ਇਕ ਨਸ਼ਈ ਨਿਕਲਿਆ ਪਰ ਫਿਰ ਉਸ ਦੇ ਏਨੇ ਸਾਲਾਂ ਦੇ ਕੰਮ ਵਿਚ ਇਹ ਗੱਲ ਸਾਹਮਣੇ ਕਿਉਂ ਨਾ ਆਈ? ਐਸ.ਐਚ.ਓ. ਨਸ਼ੇ ਦੀ ਹਾਲਤ ਵਿਚ ਅਦਾਲਤ ਵਿਚ ਪਿਸਤੌਲ ਲੈ ਕੇ ਪਹੁੰਚ ਗਿਆ ਸੀ। 

ਸਿਆਸੀ ਖੇਡ ਨੂੰ ਪਰ੍ਹਾਂ ਰਖਦਿਆਂ ਸੋਚੀਏ ਤਾਂ ਇਹ ਸਮੱਸਿਆ ਪੰਜਾਬ ਵਾਸਤੇ ਬੜਾ ਬੁਰਾ ਸੰਕੇਤ ਦੇ ਰਹੀ ਹੈ। ਪਹਿਲਾਂ ਇਹ ਹੀ ਸਾਫ਼ ਨਹੀਂ ਕਿ ਇਸ ਨਸ਼ੇ ਦੇ ਧੰਦੇ ਪਿੱਛੇ ਕੌਣ ਹੈ। ਸਿਆਸੀ ਸ਼ਹਿ ਬਾਰੇ ਵੀ ਕੋਈ ਸਾਫ਼ ਤੱਥ ਸਾਹਮਣੇ ਨਹੀਂ ਆ ਰਿਹਾ ਜਾਂ ਸਾਹਮਣੇ ਆਉਣ ਨਹੀਂ ਦਿਤਾ ਜਾ ਰਿਹਾ। ਪੁਲਿਸ ਦੀ ਸ਼ਮੂਲੀਅਤ ਬਾਰੇ ਬੜੇ ਸਵਾਲ ਚੁੱਕੇ ਜਾ ਰਹੇ ਸਨ ਪਰ ਇਸ ਤਰ੍ਹਾਂ ਦੀ ਬਗ਼ਾਵਤ ਦਸਦੀ ਹੈ ਕਿ ਇਸ ਧੰਦੇ ਵਿਚ ਜੁੜੇ ਲੋਕ ਚੁਪਚਾਪ ਨਹੀਂ ਬੈਠਣ ਲਗੇ।

ਸਿਆਸਤਦਾਨਾਂ ਵਲੋਂ ਵਾਰ-ਵਾਰ ਦਸਿਆ ਜਾਂਦਾ ਹੈ ਕਿ ਪੰਜਾਬ ਇਕੱਲਾ ਸੂਬਾ ਜਾਂ ਇਲਾਕਾ ਨਹੀਂ ਜਿਥੇ ਨਸ਼ਿਆਂ ਦੀ ਸਮੱਸਿਆ ਹੈ ਅਤੇ ਉਹ ਇਹ ਵੀ ਆਖਦੇ ਹਨ ਕਿ ਕੈਲੇਫ਼ੋਰਨੀਆ ਵਿਚ ਹਾਲ ਹੀ ਵਿਚ ਸਾਹਮਣੇ ਆਇਆ ਹੈ ਕਿ ਨਸ਼ਾ ਤਸਕਰ, ਛੋਟੇ ਅਪਰਾਧ ਕਰ ਕੇ ਅਪਣੇ ਆਪ ਨੂੰ ਜੇਲ ਭਿਜਵਾਉਣਾ ਚਾਹੁੰਦੇ ਹਨ ਤਾਕਿ ਉਹ ਜੇਲ ਵਿਚ ਅਪਣੇ ਨਸ਼ੇ ਵੇਚ ਸਕਣ ਕਿਉਂਕਿ ਜੇਲ ਵਿਚ ਨਸ਼ਿਆਂ ਦੀ ਕੀਮਤ ਚੰਗੀ ਮਿਲਦੀ ਹੈ। ਪੰਜਾਬ ਦੀਆਂ ਜੇਲਾਂ ਵਿਚ ਬਗ਼ਾਵਤ ਵੀ ਇਸੇ ਕਰ ਕੇ ਹੋਈ ਲਗਦੀ ਹੈ ਕਿ ਉਥੇ ਵੀ ਨਸ਼ਿਆਂ ਦੀ ਵਿਕਰੀ ਕਾਫ਼ੀ ਹੈ।

ਪਰ ਵਿਦੇਸ਼ਾਂ ਅਤੇ ਪੰਜਾਬ ਵਿਚ ਫ਼ਰਕ ਨਸ਼ਾ ਤਸਕਰੀ ਦੀਆਂ ਵੱਡੀਆਂ ਮੱਛੀਆਂ ਦਾ ਹੈ। ਵਿਦੇਸ਼ਾਂ ਵਿਚ ਮਾਫ਼ੀਆ ਗ੍ਰੋਹ ਦਾ ਆਗੂ ਸਿਆਸਤਦਾਨ ਨਹੀਂ ਬਣ ਸਕਦਾ। ਇਕ ਸੁਰੱਖਿਆ ਮੁਲਾਜ਼ਮ ਜੇ ਨਸ਼ਾ ਤਸਕਰੀ ਦਾ ਹਿੱਸਾ ਬਣਦਾ ਹੈ, ਵਿਜੀਲੈਂਸ ਵਾਲੇ ਇਸ ਤਰ੍ਹਾਂ ਦੇ ਅਫ਼ਸਰਾਂ ਦੀਆਂ ਜੜ੍ਹਾਂ ਪੱਕੀਆਂ ਨਹੀਂ ਹੋਣ ਦੇਂਦੇ।

ਪੰਜਾਬ ਵਿਚ ਨਸ਼ੇ ਨੂੰ ਸਿਆਸਤਦਾਨਾਂ ਅਤੇ ਪੁਲਿਸ ਦੇ ਗਠਜੋੜ ਰਾਹੀਂ ਫੈਲਾ ਕੇ, ਇਨ੍ਹਾਂ ਸੁਧਾਰ ਘਰਾਂ ਨੂੰ ਖ਼ਤਰੇ ਦੇ ਖੂਹ ਬਣਾ ਦਿਤਾ ਗਿਆ ਹੈ।ਗੁਰਦਾਸਪੁਰ ਜੇਲ ਦੀ ਹਿੰਸਾ ਛੋਟੀ ਜਿਹੀ ਵਾਰਦਾਤ ਨਹੀਂ ਬਲਕਿ ਇਹ ਦਸਦੀ ਹੈ ਕਿ ਨਸ਼ਾ ਤਸਕਰਾਂ ਉਤੇ ਸ਼ਿਕੰਜਾ ਕਸਿਆ ਜਾ ਰਿਹਾ ਹੈ, ਪਰ ਬਗ਼ਾਵਤ ਵੀ ਤੇਜ਼ ਹੈ। ਨਸ਼ੇ ਦੀ ਜਾਂਚ ਵਿਚ ਢਿੱਲ ਇਸ ਬਗ਼ਾਵਤ ਨੂੰ ਹਵਾ ਹੀ ਦੇਵੇਗੀ।  -ਨਿਮਰਤ ਕੌਰ