ਕੌਮ ਦਾ ਕੇਸ ਮਜ਼ਬੂਤੀ ਨਾਲ ਪੇਸ਼ ਕਰਨ ਲਈ ਅਪਣੀਆਂ ਪ੍ਰਾਪਤੀਆਂ ਬਾਰੇ ਪੂਰੀ ਹੋਣੀ ਜ਼ਰੂਰੀ ਹੈ!

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਸੰਪਾਦਕੀ

15 ਅਗੱਸਤ ਦੇ ਅੰਕ ਵਿਚ ਸ. ਜੋਗਿੰਦਰ ਸਿੰਘ ਦੀ ਲਿਖਤ 'ਮੇਰੀ ਨਿਜੀ ਡਾਇਰੀ ਦੇ ਪੰਨੇ' ਪੜ੍ਹੀ।

file photo

15 ਅਗੱਸਤ ਦੇ ਅੰਕ ਵਿਚ ਸ. ਜੋਗਿੰਦਰ ਸਿੰਘ ਦੀ ਲਿਖਤ 'ਮੇਰੀ ਨਿਜੀ ਡਾਇਰੀ ਦੇ ਪੰਨੇ' ਪੜ੍ਹੀ। ਲਿਖਤ ਅਤਿ ਪ੍ਰਭਾਵਸ਼ਾਲੀ ਅਤੇ ਤੱਥਾਂ ਤੇ ਅਧਾਰਤ ਸੀ। ਆਜ਼ਾਦੀ ਤੋਂ ਤੁਰਤ ਬਾਅਦ ਸਿੱਖਾਂ ਨਾਲ ਦੂਜੇ ਦਰਜੇ ਦੇ ਸ਼ਹਿਰੀ ਵਾਲਾ ਵਰਤਾਰਾ ਸ਼ੁਰੂ ਹੋ ਗਿਆ, ਜੋ ਅੱਜ ਵੀ ਬਾਦਸਤੂਰ ਜਾਰੀ ਹੈ।

ਵੱਡਾ ਕਾਰਨ ਇਹ ਹੈ ਕਿ ਕੌਮ ਹਮੇਸ਼ਾ ਪੜ੍ਹਾਈ-ਲਿਖਾਈ ਤੋਂ ਦੂਰ ਹੀ ਰਹੀ ਹੈ। ਲਿਖਤ ਅਨੁਸਾਰ ਕਿਸੇ ਸਿੱਖ ਆਗੂ ਜਾਂ ਵਿਦਵਾਨਾਂ ਵਲੋਂ ਮਾਸਟਰ ਤਾਰਾ ਸਿੰਘ ਦੀ ਅਦੁਤੀ ਪ੍ਰਾਪਤੀ ਨੂੰ ਅਪਣੇ ਪੱਖ ਵਿਚ ਉਭਾਰਿਆ ਤੇ ਵਰਤਿਆ ਨਹੀਂ ਜਾ ਸਕਿਆ।

ਅਸੀ ਤਾਂ ਹਿੰਦੁਸਤਾਨ ਕੋਲੋਂ ਕੁੱਝ ਨਹੀਂ ਸੀ ਮੰਗਿਆ। ਅਪਣਾ ਸੂਬਾ ਆਪ ਖੋਹ ਕੇ ਲੈ ਆਏ ਸੀ ਤੇ ਬਿਨਾਂ ਕਿਸੇ ਦੀ ਮਦਦ ਦੇ, ਲੈ ਆਏ ਸੀ। ਫਿਰ ਸਾਨੂੰ 'ਨਾਂਹ' ਕਿਹੜੀ ਗੱਲੋਂ ਕੀਤੀ ਜਾ ਰਹੀ ਸੀ? ਪਰ ਸਾਡੇ ਆਗੂਆਂ ਤੇ ਵਿਦਵਾਨਾਂ ਨੇ ਇਹ ਗੱਲ ਇਸ ਲਈ ਨਾ ਚੁੱਕੀ ਕਿ ਇਸ ਦਾ ਕਰੈਡਿਟ ਮਾ. ਤਾਰਾ ਸਿੰਘ ਨੂੰ ਦੇਣ ਵਾਲੇ ਨਾਲ ਸਰਕਾਰ ਨਾਰਾਜ਼ ਹੋ ਜਾਂਦੀ ਸੀ।

ਸਿੱਖ ਲੀਡਰ ਦੀ ਏਨੀ ਵੱਡੀ ਪ੍ਰਾਪਤੀ ਨੂੰ ਕਿਸੇ ਸਰਕਾਰੀ ਪਾਠਕ੍ਰਮ ਵਿਚ ਥਾਂ ਨਹੀਂ ਦਿਵਾਈ ਜਾ ਸਕੀ ਜਿਸ ਨੇ ਅੱਧਾ ਪੰਜਾਬ ਬਚਾਉਣ ਦੇ ਨਾਲ-ਨਾਲ ਅੱਧਾ ਬੰਗਾਲ ਵੀ ਪਾਕਿਸਤਾਨ ਵਿਚ ਜਾਣ ਤੋਂ ਬਚਾਅ ਲਿਆ।

ਕੇਂਦਰ ਵਿਚ ਬੈਠੀ ਸਿੱਖ-ਵਿਰੋਧੀ ਲਾਬੀ ਨੇ ਸਿੱਖਾਂ ਨੂੰ ਭੰਬਲਭੂਸੇ ਵਿਚ ਪਾ ਕੇ ਕਿਸੇ ਪ੍ਰਾਪਤੀ ਦੇ ਨੇੜੇ ਨਾ ਢੁਕਣ ਦਿਤਾ। ਮਾਸਟਰ ਜੀ ਦੀ ਪ੍ਰਾਪਤੀ ਚੇਤੇ ਹੀ ਨਾ ਆਉਣ ਦਿਤੀ। ਨਵੀਂ ਪੀੜ੍ਹੀ ਨੂੰ ਗੁਰਬਾਣੀ, ਸਿੱਖ ਇਤਿਹਾਸ ਦੇ ਨਾਲ-ਨਾਲ ਸਿੱਖ ਰਾਜਨੀਤੀ ਨੂੰ ਵੀ ਨਿੱਠ ਕੇ ਪੜ੍ਹਨ-ਵਾਚਣ ਦੀ ਅਤਿ ਜ਼ਰੂਰਤ ਹੈ ਤਾਕਿ ਕੌਮ ਦਾ ਕੇਸ ਇਕ ਤਕੜੇ ਵਕੀਲ ਵਾਂਗ ਦੁਨੀਆਂ ਅੱਗੇ ਪੇਸ਼ ਕੀਤਾ ਜਾ ਸਕੇ।
-ਗੁਰਜੀਤ ਸਿੰਘ ਭੁਟਾਲ, ਸੰਗਰੂਰ, ਸੰਪਰਕ : 98760-21293