ਪਾਣੀ ਦਾ ਸੰਕਟ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਕਵਿਤਾਵਾਂ

ਪੰਜ ਆਬ ਜਿਸ ਧਰਤੀ ਤੇ ਰਹੇ ਵਹਿੰਦੇ, ਪਾਣੀ ਉਥੋਂ ਦਾ ਮੁਕਣ ਉਤੇ ਆ ਗਿਆ ਏ

Shortage Of Water

ਪੰਜ ਆਬ ਜਿਸ ਧਰਤੀ ਤੇ ਰਹੇ ਵਹਿੰਦੇ, ਪਾਣੀ ਉਥੋਂ ਦਾ ਮੁਕਣ ਉਤੇ ਆ ਗਿਆ ਏ,

ਮੀਂਹ ਪੈਣ ਲਈ ਜੋ ਜੰਗਲ ਸਹਾਈ ਹੁੰਦਾ, ਹੌਲੀ-ਹੌਲੀ ਉਹ ਸੁੱਕਣ ਉਤੇ ਆ ਗਿਆ ਏ,

ਸਾਰੇ ਦੇਸ਼ ਦਾ ਭਰਦਾ ਏ ਪੇਟ ਜਿਹੜਾ, ਕਦਮ ਮਰਨ ਲਈ ਚੁੱਕਣ ਉਤੇ ਆ ਗਿਆ ਏ,

ਬਾਂਹ ਪੰਜਾਬ ਦੀ ਨਾ ਕੋਈ ਸਰਕਾਰ ਫੜਦੀ, ਕੇਂਦਰ ਵੀ ਤਾਂ ਲੁੱਟਣ ਉਤੇ ਆ ਗਿਆ ਏ।

ਅਜੇ ਵੀ ਪੰਜਾਬੀਉ ਵਕਤ ਹੈਗਾ, ਪਾਣੀ ਬਚਾਉਣ ਲਈ ਸਾਰੇ ਇਕਜੁਟ ਹੋ ਜਾਉ,

ਖਪਤ ਪਾਣੀ ਦੀ ਜ਼ਿਆਦਾ ਜੋ ਕਰਦੀਆਂ ਨੇ, ਫ਼ਸਲਾਂ ਉਹ ਨਾ ਹੁਣ ਤੁਸੀਂ ਖੇਤੀਂ ਉਗਾਉ।

-ਜਸਪਾਲ ਸਿੰਘ ਨਾਗਰਾ ਸੰਪਰਕ : 001-360-448-1989