ਅੰਤਰਰਾਸ਼ਟਰੀ ਪ੍ਰੈਸ ਸੁਤੰਤਰਤਾ ਦਿਵਸ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਜਾਣੋ ਕਿਉਂ ਮਨਾਇਆ ਜਾਂਦਾ ਅੰਤਰਰਾਸ਼ਟਰੀ ਪ੍ਰੈਸ ਸੁਤੰਤਰਤਾ ਦਿਵਸ

International Press Freedom Day

ਅੰਤਰਰਾਸ਼ਟਰੀ ਪ੍ਰੈਸ ਸੁਤੰਤਰਤਾ ਦਿਵਸ ਹਰ ਸਾਲ 3 ਮਈ ਨੂੰ ਮਨਾਇਆ ਜਾਂਦਾ ਹੈ। ਜਨ ਸੂਚਨਾ ਵਿਭਾਗ ਨੇ ਮਿਲ ਕੇ ਇਸ ਦਿਨ ਨੂੰ ਮਨਾਉਣ ਦਾ ਫੈਸਲਾ ਕੀਤਾ ਸੀ। ਸੰਯੁਕਤ ਕੌਮੀ ਮਹਾਂਸਭਾ ਨੇ ਵੀ 3 ਮਈ ਨੂੰ ਅੰਤਰਰਾਸ਼ਟਰੀ ਪ੍ਰੈਸ ਸੁਤੰਤਰਤਾ ਦਿਵਸ ਦਾ ਐਲਾਨ ਕੀਤਾ ਸੀ। ਯੂਨੈਸਕੋ ਮਹਾਂਸੰਮੇਲਨ ਦੇ 26ਵੇਂ ਪੱਧਰ ਵਿਚ 1993 ਵਿਚ ਇਸ ਨਾਲ ਸਬੰਧਿਤ ਪੇਸ਼ਕਸ਼ ਨੂੰ ਸਵੀਕਾਰ ਕੀਤਾ ਸੀ।

ਇਸ ਦਿਨ ਨੂੰ ਮਨਾਏ ਜਾਣ ਦਾ ਉਦੇਸ਼ ਪ੍ਰੈਸ ਦੀ ਸੁਤੰਤਰਤਾ ਦੇ ਵੱਖ ਵੱਖ ਪ੍ਰਕਾਰ ਦੀ ਉਲੰਘਣਾ ਦੀ ਗੰਭੀਰਤਾ ਬਾਰੇ ਜਾਣਕਾਰੀ ਦੇਣਾ ਹੈ। ਇਸ ਦੇ ਉਦੇਸ਼ ਵਿਚ ਪ੍ਰਕਾਸ਼ਨਾ ਦੀ ਜਾਂਚ ਪੜਤਾਲ ਕਰਨੀ, ਉਸ ਤੇ ਜੁਰਮਾਨਾ ਲਗਾਉਣਾ, ਪ੍ਰਕਾਸ਼ਨ ਨੂੰ ਮੁਅੱਤਲ ਕਰਨਾ ਅਤੇ ਬੰਦ ਕਰਨਾ ਆਦਿ ਸ਼ਾਮਲ ਹੈ। ਸੰਯੁਕਤ ਰਾਸ਼ਟਰ ਸੰਘ ਅਨੁਸਾਰ ਇਸ ਦਿਨ ਪ੍ਰੈਸ ਦੀ ਸੁਤੰਤਰਤਾ ਦੇ ਸਿਧਾਂਤ, ਪ੍ਰੈਸ ਦੀ ਸੁਤੰਤਰਤਾ ਦਾ ਮੁਲਾਂਕਣ, ਪ੍ਰੈਸ ਦੀ ਸੁਤੰਤਰਤਾ ਤੇ ਬਾਹਰੀ ਤੱਤਾਂ ਦੇ ਹਮਲੇ ਤੋਂ ਬਚਾਅ ਅਤੇ ਪ੍ਰੈਸ ਦੀ ਸੇਵਾ ਕਰਦੇ ਹੋਏ ਜਿਹਨਾਂ ਦੀ ਮੌਤ ਹੋ ਚੁੱਕੀ ਹੈ ਉਹਨਾਂ ਨੂੰ ਸ਼ਰਧਾਜਲੀ ਦੇਣਾ ਹੈ।

ਪ੍ਰੈਸ ਕਿਸੇ ਵੀ ਸਮਾਜ ਦਾ ਸ਼ੀਸ਼ਾ ਹੁੰਦਾ ਹੈ। ਪ੍ਰੈਸ ਦੀ ਆਜ਼ਾਦੀ ਤੋਂ ਇਹ ਗੱਲ ਸਾਬਤ ਹੁੰਦੀ ਹੈ ਕਿ ਉਸ ਦੇਸ਼ ਵਿਚ ਪ੍ਰਗਟਾਵੇ ਦੀ ਕਿੰਨੀ ਖੁਲ੍ਹ ਹੈ। ਭਾਰਤ ਵਰਗੇ ਲੋਕਤੰਤਰ ਵਾਲੇ ਦੇਸ਼ ਵਿਚ ਪ੍ਰੈਸ ਦੀ ਸੁਤੰਤਰਤਾ ਇਕ ਮੌਲਿਕ ਜ਼ਰੂਰਤ ਹੈ। ਅੱਜ ਅਸੀਂ ਅਜਿਹੀ ਦੁਨੀਆ ਵਿਚ ਰਹਿ ਰਹੇ ਹਾਂ ਜਿੱਥੇ ਅਪਣੀ ਦੁਨੀਆ ਤੋਂ ਬਾਹਰ ਨਿਕਲ ਕੇ ਆਸ ਪਾਸ ਹੋ ਰਹੀਆਂ ਘਟਨਾਵਾਂ ਬਾਰੇ ਜਾਣਨ ਦਾ ਸਾਡੇ ਕੋਲ ਵਕਤ ਹੀ ਨਹੀਂ ਹੈ।

ਅਜਿਹੇ ਵਿਚ ਪ੍ਰੈਸ ਅਤੇ ਮੀਡੀਆ ਸਾਡੇ ਤਕ ਖ਼ਬਰਾਂ ਪਹੁੰਚਾਉਣ ਦਾ ਕੰਮ ਕਰਦੇ ਹਨ। ਇਹ ਖ਼ਬਰਾਂ ਸਾਨੂੰ ਦੁਨੀਆ ਨਾਲ ਜੋੜ ਕੇ ਰੱਖਦੀਆਂ ਹਨ। ਅੱਜ ਵੀ ਪ੍ਰੈਸ ਦੁਨੀਆਂ ਵਿਚ ਖ਼ਬਰਾਂ ਪਹੁੰਚਾਉਣ ਦਾ ਸਭ ਤੋਂ ਬਿਹਤਰੀਨ ਮਾਧਿਆਮ ਮੰਨਿਆ ਜਾਂਦਾ ਹੈ। ਭਾਰਤ ਵਿਚ ਪ੍ਰੈਸ ਦੀ ਸੁਤੰਤਰਤਾ ਭਾਰਤੀ ਸਵਿਧਾਨ ਦੇ ਲੇਖ 19 ਵਿਚ ਭਾਰਤੀਆਂ ਨੂੰ ਦਿੱਤੇ ਗਏ ਪ੍ਰਗਟਾਵੇ ਦੀ ਆਜ਼ਾਦੀ ਦੇ ਮੂਲ ਅਧਿਕਾਰ ਦਾ ਯਕੀਨ ਦਿਵਾਉਂਦੀ ਹੈ।