ਪਾਣੀ ’ਚ ਵਸਿਆ ਹੈ ਦੁਨੀਆਂ ਦਾ ਅਨੋਖਾ ਸ਼ਹਿਰ ‘ਵੀਨਿਸ’ ਇਟਲੀ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਇਸ ਅਦਭੁਤ ਸ਼ਹਿਰ ਦੀ ਅਪਣੀ ਵਸੋਂ 260897 ਹੈ।

photo

 

ਪਿਆਰੇ ਬੱਚਿਉ! ਸਾਰਾ ਯੂਰਪ ਸਵਰਗ ਵਾਂਗ ਹੈ। ਇਸ ਧਰਤੀ ਉਪਰ ਵਸਦਾ ਹਰ ਮਨੁੱਖ ਅਪਣੀ ਜ਼ਿੰਦਗੀ ਕੁਦਰਤ ਦੀ ਗੋਦ ਵਿਚ ਜੀਅ ਰਿਹਾ ਹੈ। ਯੂਰਪ ਦਾ ਹੀ ਇਕ ਹਿੱਸਾ ਹੈ, ਇਟਲੀ ਦਾ ਪਾਣੀ ਵਿਚ ਵਸਦਾ ਸ਼ਹਿਰ ਵੀਨਿਸ, ਜੋ ਇਟਲੀ ਦੇ ਉੱਤਰ-ਪੂਰਬ ਵਿਚ ਸਥਿਤ ਹੈ। ਇਸ ਸੁੰਦਰ ਸ਼ਹਿਰ ਦਾ ਰਕਬਾ 414.57 ਵਰਗ ਕਿਲੋਮੀਟਰ ਵਿਚ ਫੈਲਿਆ ਹੋਇਆ ਹੈ। ਦੁਨੀਆਂ ਦੇ ਇਸ ਪ੍ਰਸਿੱਧ ਸ਼ਹਿਰ ਨੂੰ 118 ਛੋਟੇ- ਛੋਟੇ ਟਾਪੂਆਂ ਦੁਆਰਾ 400 ਪੁਲਾਂ ਨਾਲ ਜੋੜਿਆ ਹੋਇਆ ਹੈ। ਜਿਸ ਤਰ੍ਹਾਂ ਸਾਡੇ ਦੇਸ਼ ਵਿਚ ਹਰ ਘਰ ਵਿਚ ਕੋਈ ਨਾ ਕੋਈ ਸਾਧਨ ਮੌਜੂਦ ਹੈ, ਉਸੇ ਤਰ੍ਹਾਂ ‘ਵੀਨਿਸ’ ਸ਼ਹਿਰ ਵਿਚ ਆਉਣ-ਜਾਣ ਲਈ ਹਰ ਘਰ ਵਿਚ ਛੋਟੀਆਂ-ਵੱਡੀਆਂ ਕਿਸ਼ਤੀਆਂ ਹਨ। ਲੋਕ ਸ਼ਹਿਰ ਦਾ ਸਾਰਾ ਸਫ਼ਰ ਕਿਸ਼ਤੀਆਂ ਰਾਹੀਂ ਹੀ ਤੈਅ ਕਰਦੇ ਹਨ। ਇਸ ਸ਼ਹਿਰ ਵਿਚ ਪਾਣੀ ਵਾਲੀਆਂ ਸੜਕਾਂ ਤੇ ਹੀ ਸਕੂਲ, ਕਾਲਜ, ਹਸਪਤਾਲ ਤੇ ਬਾਜ਼ਾਰ ਬਣੇ ਹੋਏ ਹਨ। ਇਸ ਅਦਭੁਤ ਸ਼ਹਿਰ ਦੀ ਅਪਣੀ ਵਸੋਂ 260897 ਹੈ। ਇਥੇ ਦੁਨੀਆਂ ਦੇ ਲੱਖਾਂ ਲੋਕ ਸੈਲਾਨੀਆਂ ਵਜੋਂ ਸਾਰਾ ਸਾਲ ਆਉਂਦੇ-ਜਾਂਦੇ ਰਹਿੰਦੇ ਹਨ। ਵੀਨਿਸ ਸ਼ਹਿਰ ਪੁਰਾਤਨ ਸਭਿਅਤਾ ਦੀ ਵੱਡਮੁਲੀ ਉੱਤਮ ਕਲਾ ਦਾ ਨਮੂਨਾ ਹੈ। ਇਥੋਂ ਦੀ ਭਵਨ ਨਿਰਮਾਣ ਕਲਾ ਦੇਖ ਕੇ ਮਨੁੱਖ ਹੈਰਾਨ ਰਹਿ ਜਾਂਦਾ ਹੈ। ਇਹ ਸ਼ਹਿਰ ਸਥਾਨਕ ਲੋਕਾਂ ਲਈ ਰੁਜ਼ਗਾਰ ਦਾ ਇਕ ਵੱਡਾ ਕੇਂਦਰ ਹੈ। ਯੁਨੈਸਕੋ ਵਲੋਂ ਇਸ ਸ਼ਹਿਰ ਨੂੰ ਵਿਸ਼ਵ ਹੈਰੀਟੇਜ ਦਾ ਦਰਜਾ ਦਿਤਾ ਗਿਆ ਹੈ। ਬੱਚਿਉ ਯੂਰਪ ਦੀ ਸੈਰ ਕਰਦੇ ਸਮੇਂ ਸਾਨੂੰ ਵੀਨਿਸ ਸ਼ਹਿਰ ਦੀ ਸੈਰ ਵੀ ਜ਼ਰੂਰ ਕਰਨੀ ਚਾਹੀਦੀ ਹੈ।
ਕੇ.ਐੱਸ.ਅਮਰ, ਪਿੰਡ ਤੇ ਡਾਕ.ਕੋਟਲੀ ਖਾਸ, ਤਹਿ : ਮੁਕੇਰੀਆਂ, ਹੁਸ਼ਿਆਰਪੁਰ।
           ਮੋਬਾਈਲ : 94653-69343.