ਸਤਲੁਜ ਦਰਿਆ ਪਾਰ ਕਰਨ ਲਈ ਹੁਣ ਵੀ ਲੋਕਾਂ ਨੂੰ ਲੈਣਾ ਪੈਂਦੈ 'ਬੇੜੀਆਂ' ਦਾ ਸਹਾਰਾ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਭਾਰਤ ਨੂੰ ਆਜ਼ਾਦ ਹੋਇਆ 71 ਸਾਲ ਹੋ ਗਏ ਪਰ ਹਿੰਦ-ਪਾਕਿ ਸਰਹੱਦ ਫ਼ਿਰੋਜ਼ਪੁਰ ਨਾਲ ਲੱਗਦੇ ਦਰਜਨਾਂ ਪਿੰਡਾਂ ਦੇ ਲੋਕ.......

border villages

ਦਰਜਨ ਸਰਹੱਦੀ ਪਿੰਡਾਂ ਦੇ ਲੋਕ ਬੀਐਸਐਫ਼ ਦੀ ਇਜਾਜ਼ਤ ਤੋਂ ਬਗ਼ੈਰ ਨਾ ਪਿੰਡ ਆ ਸਕਦੇ ਨਾ ਬਾਹਰ ਜਾ ਸਕਦੇ

ਫ਼ਿਰੋਜ਼ਪੁਰ,  (ਬਲਬੀਰ ਸਿੰਘ ਜੋਸਨ): ਗ਼ੁਲਾਮੀ ਦੀਆਂ ਜ਼ੰਜੀਰਾਂ 'ਚ ਜਕੜੇ ਨੇ ਸਰਹੱਦੀ ਪਿੰਡਾਂ ਦੇ ਲੋਕ - ਭਾਰਤ ਨੂੰ ਆਜ਼ਾਦ ਹੋਇਆ 71 ਸਾਲ ਹੋ ਗਏ ਪਰ ਹਿੰਦ-ਪਾਕਿ ਸਰਹੱਦ ਫ਼ਿਰੋਜ਼ਪੁਰ ਨਾਲ ਲੱਗਦੇ ਦਰਜਨਾਂ ਪਿੰਡਾਂ ਦੇ ਲੋਕ ਹਾਲੇ ਵੀ ਆਜ਼ਾਦੀ ਦਾ ਨਿੱਘ ਮਾਣਨ ਦੀ ਬਿਜਾਏ 'ਸੰਤਾਪ' ਹੰਢਾ ਰਹੇ ਹਨ। ਸਰਹੱਦੀ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਇਕ ਪਾਸੇ ਸਤਲੁਜ ਦਰਿਆ ਅਤੇ ਦੂਜੇ ਪਾਸੇ ਭਾਰਤ-ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ ਹੈ। ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਸਰਹੱਦੀ ਪਿੰਡਾਂ ਲਈ ਗ੍ਰਾਂਟਾਂ ਤਾਂ ਐਲਾਨੀਆਂ ਪਰ ਬਹੁਤੇ ਪਿੰਡ ਅਜੇ ਵੀ ਮੁਢਲੀਆਂ ਸਹੂਲਤਾਂ ਤੋਂ ਵਾਂਝੇ ਹਨ। ਇਸ ਸਮੇਂ ਫ਼ਿਰੋਜ਼ਪੁਰ ਦੇ ਇਕ ਨਹੀਂ, ਦੋ ਨਹੀਂ ਸਗੋਂ ਦਰਜਨਾਂ ਹੀ ਪਿੰਡ ਗ਼ੁਲਾਮੀ ਦੀਆਂ ਜ਼ੰਜੀਰਾਂ ਵਿਚ ਜਕੜੇ ਪਏ ਹਨ।