Operation Blue Star: ਪੁੱਤਰ ਤੇ ਪਤੀ ਦੀ ਸ਼ਹਾਦਤ ’ਤੇ ਜੈਕਾਰੇ ਗਜਾਉਣ ਵਾਲੀ ਬੀਬੀ ਪ੍ਰੀਤਮ ਕੌਰ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਜੂਨ 1984 ਦੇ ਫੋਜੀ ਹਮਲੇ ਦੌਰਾਨ ਦਰਬਾਰ ਸਾਹਿਬ ਸਮੂੰਹ ਅੰਦਰ ਵੈਰੀਆਂ ਨਾਲ ਦਸਤਪੰਜਾ ਲੈ ਰਹੇ ਸਿੰਘਾਂ ਸਿੰਘਣੀਆਂ ਤੇ ਭੁੰਝਗੀਆਂ ਨੂੰ ਮੌਤ ਨਾਲ ਮਖੋਲਾਂ ਕਰਨ ਦਾ ਚਾਅ ਸੀ

Bibi Pritam Kaur

ਅੰਮ੍ਰਿਤਸਰ (ਪਰਮਿੰਦਰ ਅਰੋੜਾ) : ਜੂਨ 1984 ਦੇ ਫੋਜੀ ਹਮਲੇ ਦੌਰਾਨ ਸ੍ਰੀ ਦਰਬਾਰ ਸਾਹਿਬ (Sri Darbar Sahib) ਸਮੂੰਹ ਅੰਦਰ ਵੈਰੀਆਂ ਨਾਲ ਦਸਤਪੰਜਾ ਲੈ ਰਹੇ ਸਿੰਘਾਂ ਸਿੰਘਣੀਆਂ ਤੇ ਭੁੰਝਗੀਆਂ ਨੂੰ ਮੌਤ ਨਾਲ ਮਖੋਲਾਂ ਕਰਨ ਦਾ ਚਾਅ ਸੀ। ਹਰ ਕੋਈ ਮੌਤ ਨੂੰ ਟਿਚ ਜਾਣ ਰਿਹਾ ਸੀ। ਅਜਿਹੇ ਹਲਾਤ ਵਿਚ ਇਕ ਨੋਜਵਾਨ ਬੀਬੀ ਆਪਣੇ ਪਤੀ ਦੇ ਪਿੱਛੇ ਪਿੱਛੇ ਕੁੱਛੜ ਮਾਹਿਜ਼ 18 ਦਿਨਾਂ ਦਾ ਬੱਚਾ ਚੁਕੀ ਹੱਥ ਵਿਚ ਸਟੇਨਗੰਨ ਲਈ ਤੁਰੀ ਜਾ ਰਹੀ ਸੀ।

ਇਹ ਵੀ ਪੜ੍ਹੋ: ਦਰਵੇਸ਼ੀ ਰੂਹ ਤੇ ਮਨੁੱਖਤਾ ਦੀ ਜਿਉਂਦੀ ਜਾਗਦੀ ਤਸਵੀਰ ਭਗਤ ਪੂਰਨ ਸਿੰਘ ਜੀ

ਇਹ ਬੀਬੀ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ (Sant Jarnail Singh Bhindranwale) ਦੇ ਨਿਜੀ ਸਹਾਇਕ ਭਾਈ ਰਛਪਾਲ ਸਿੰਘ ਦੀ ਧਰਮ ਪਤਨੀ ਬੀਬੀ ਪ੍ਰੀਤਮ ਕੌਰ (Bibi Pritam Kaur) ਸੀ। ਬੀਬੀ ਨੇ ਅਜੇ ਕੁਝ ਦਿਨ ਪਹਿਲਾਂ ਹੀ ਇਕ ਬੱਚੇ ਨੂੰ ਜਨਮ ਦਿੱਤਾ ਸੀ। ਪਰਵਾਰ ਸੰਤਾਂ ਦੇ ਨਾਲ ਗੁਰੂ ਨਾਨਕ ਨਿਵਾਸ ਰਹਿੰਦਾ ਸੀ। ਹਮਲੇ ਦੀ ਸੂਚਨਾ ਮਿਲਦੇ ਸਾਰ ਭਾਈ ਰਛਪਾਲ ਸਿੰਘ ਨੇ ਬੀਬੀ ਨੂੰ ਬੱਚੇ ਸਮੇਤ ਚਲੇ ਜਾਣ ਲਈ ਕਿਹਾ ਕਿ ਪਰ ਬੀਬੀ ਨੇ ਸਾਫ ਇਨਕਾਰ ਕਰ ਦਿੱਤਾ।

ਇਹ ਵੀ ਪੜ੍ਹੋ: ਮੱਧ ਪ੍ਰਦੇਸ਼: ਮਹਾਂਮਾਰੀ ਦੌਰਾਨ 3000 ਜੂਨੀਅਰ ਡਾਕਟਰਾਂ ਨੇ ਦਿੱਤਾ ਸਮੂਹਿਕ ਅਸਤੀਫ਼ਾ

ਇਕਠੇ ਜਿਉਣ ਮਰਨ ਦਾ ਵਾਅਦਾ ਪੁਗਾਉਦਿਆਂ ਬੀਬੀ ਨੇ ਭਾਈ ਰਛਪਾਲ ਸਿੰਘ ਦੇ ਨਾਲ ਹਮਕਦਮ ਹੋ ਕੇ ਦੁਸ਼ਮਣ ਦਾ ਮੁਕਾਬਲਾ ਕਰਨ ਦਾ ਫੈਸਲਾ ਲਿਆ। ਸ੍ਰੀ ਦਰਬਾਰ ਸਾਹਿਬ ਤੇ  ਅਚਾਨਕ ਹਮਲਾ ਹੋ ਗਿਆ। ਬੀਬੀ ਪ੍ਰੀਤਮ ਕੌਰ ਆਪਣੇ ਪਤੀ ਦੇ ਨਾਲ ਗੁਰੂ ਘਰ ਤੇ ਹਮਲਾਵਾਰ ਹੋਈਆਂ ਫੋਜਾਂ ਨਾਲ ਦਸਤਪੰਜਾ ਲੈ ਰਹੀ ਸੀ। ਅਚਾਨਕ ਇਕ ਗੋਲੀ ਕੁੱਛੜ ਚੁੱਕੇ ਮਾਸੂਮ ਦੇ ਸੀਨੇ ਤੇ ਵਜੀ ਤੇ ਉਹ ਇਸ ਦੁਨੀਆਂ ਤੋ ਤੁਰ ਗਿਆ।

ਇਹ ਵੀ ਪੜ੍ਹੋ:  ਪੁਰਾਣੇ ਟਾਇਰਾਂ ਅਤੇ ਕਾਰਖਾਨੇ ਦੀ ਰਹਿੰਦ-ਖੂੰਹਦ ਤੋਂ ਤਿਆਰ ਕਰਨ ਲੱਗੇ ਫਰਨੀਚਰ

ਪੁਰਾਤਨ ਸਿੱਖ ਬੀਬੀਆਂ ਦੇ ਨਕਸ਼ੇ ਕਦਮ ਤੇ ਚਲਦਿਆਂ ਬੀਬੀ ਪ੍ਰੀਤਮ ਕੌਰ ਨੇ ਬੱਚੇ ਦੀ ਲਾਸ਼ ਨੂੰ ਪ੍ਰਕਰਮਾਂ ਵਿਚ ਰਖ ਕੇ ਖੁਦ ਫਿਰ ਪਤੀ ਦੇ ਪਿੱਛੇ ਚਲ ਪਈ। ਪਤੀ ਵੀ ਸ਼ਹਾਦਤ ਦਾ ਜਾਮ ਪੀ ਗਿਆ। ਪੁੱਤਰ ਤੇ ਪਤੀ ਦੀ ਸ਼ਹਾਦਤ ਤੇ ਹਝੂੰ ਵਹਾਉਣ ਦੀ ਬਜਾਏ ਜੈਕਾਰੇ ਗਜਾਉਣ ਵਾਲੀ ਸਿਦਕ ਦੀ ਮੂਰਤ ਬੀਬੀ ਪ੍ਰੀਤਮ ਕੌਰ  ਨੇ ਪੁਰਾਤਨ ਸਿੱਖ ਬੀਬੀਆਂ ਵਾਲੀ ਰਖ ਵਿਖਾਈ ।