ਸਾਕਾ ਨੀਲਾ ਤਾਰਾ: ਗੁਰਪੁਰਬ ਵਾਲੇ ਦਿਨ ਸੰਗਤਾਂ ਅੰਦਰ ਭੇਜਣੀਆਂ ਵੀ ਸਰਕਾਰੀ ਰਣਨੀਤੀ ਦਾ ਹਿੱਸਾ ਹੀ ਸੀ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

2 ਤੋਂ 12 ਸਾਲ ਦੇ 39 ਬੱਚਿਆਂ ਨੂੰ ਵੀ ਦਹਿਸ਼ਤਗਰਦ ਦਸ ਕੇ ਅੰਦਰ ਭੇਜਿਆ ਤਾਕਿ ਫ਼ੌਜ ਅੰਦਰ ਦਾਖ਼ਲ ਹੋ ਸਕੇ

Operation Blue Star

ਨੰਗਲ (ਕੁਲਵਿੰਦਰ ਭਾਟੀਆ): ਭਾਰਤ ਦੀ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ (Indra Gandhi)ਵਲੋਂ ਪਹਿਲਾਂ ਹੀ ਦਰਬਾਰ ਸਾਹਿਬ (Darbar Sahib) ’ਤੇ ਫ਼ੌਜੀ ਹਮਲਾ ਕਰਨ ਦਾ ਮਨ ਬਣਾ ਲਿਆ ਗਿਆ ਸੀ ਅਤੇ ਇਸ ਦੀਆਂ ਤਿਆਰੀਆਂ ਜਿਥੇ ਲੰਮੇ ਸਮੇਂ ਤੋਂ ਚਲ ਰਹੀਆਂ ਸਨ ਉਥੇ ਇਹ ਵੀ ਮਸਲਾ ਖੜਾ ਸੀ ਕਿ ਆਖ਼ਰ ਇਸ ਦੀ ਕਮਾਂਡ ਕੌਣ ਕਰੇਗਾ ਅਤੇ ਇਸ ਲਈ ਬੜੀ ਹੀ ਰਾਜਨੀਤਕ ਸੂਝ-ਬੂਝ ਨੂੰ ਵਰਤਦਿਆਂ ਜਿਥੇ ਜਨਰਲ ਕੁਲਦੀਪ ਸਿੰਘ ਬਰਾੜ ਨੂੰ ਚੁਣਿਆ ਗਿਆ ਕਿਉਂਕਿ ਉਹ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ (Jarnail Singh Bhindranwale) ਦੇ ਗੋਤ ਵਾਲੇ ਸਨ।

ਇਹ ਵੀ ਪੜ੍ਹੋ: ਸ਼ਾਇਦ ਕੁਦਰਤੀ ਵਾਤਾਵਰਣ ਨੂੰ ਤਬਾਹ ਕਰਨ ਦੇ ਨਤੀਜੇ ਸਾਹਮਣੇ ਆਉਣੇ ਸ਼ੁਰੂ ਹੋ ਗਏ ਹਨ

ਨਿਰੰਕਾਰੀ ਮਿਸ਼ਨ ਨਾਲ ਸਬੰਧ ਰੱਖਣ ਵਾਲੇ  ਲੈਫ਼ਟੀਨੈਂਟ ਜਨਰਲ ਰਣਜੀਤ ਸਿੰਘ ਦਿਆਲ ਨੂੰ ਵੀ ਇਸ ਕੰਮ ਲਈ ਚੁਣਿਆ ਗਿਆ ਕਿਉਂਕਿ ਨਿਰੰਕਾਰੀ ਮਿਸ਼ਨ ਅਤੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਵਿਚਕਾਰ ਉਸ ਸਮੇਂ ਤਕ ਜ਼ਬਰਦਸਤ ਦੁਸ਼ਮਣੀ ਬਣ ਚੁੱਕੀ ਸੀ ਪਰ ਦਰਬਾਰ ਸਾਹਿਬ ਤੇ ਹਮਲਾ ਕਰਨ ਲਈ ਇਹ ਸੱਭ ਕੁੱਝ ਕਾਫ਼ੀ ਨਹੀਂ ਲੱਗ ਰਿਹਾ ਸੀ। 

ਇਹ ਵੀ ਪੜ੍ਹੋ: ਦੋ ਘੰਟੇ ਵਿਚ ਕੰਮ ਤਮਾਮ ਕਰਨ ਦਾ ਦਾਅਵਾ ਕਰਨ ਵਾਲਾ ਜਨਰਲ ਸੁੰਦਰਜੀ ਜਦ ਛਿੱਥਾ ਪੈ ਗਿਆ....

ਦਰਬਾਰ ਸਾਹਿਬ (Darbar Sahib) ਦੇ 444 ਵਰਗ ਫੁੱਟ ਏਰੀਏ ਅਤੇ ਖ਼ੁਫ਼ੀਆ ਰੀਪੋਰਟ ਅਨੁਸਾਰ ਅਤੇ ਵੱਖ-ਵੱਖ ਖ਼ਿਤਾਬਾਂ ਦੇ ਹਵਾਲਿਆਂ ਤੋਂ ਖਾੜਕੂ ਜਿਨ੍ਹਾਂ ਦੀ ਗਿਣਤੀ 200 ਤੋਂ ਜ਼ਿਆਦਾ ਨਹੀਂ ਦਸੀ ਜਾ ਰਹੀ ਸੀ, ਨੂੰ ਅਜੇ ਵੀ ਇੰਦਰਾ ਗਾਂਧੀ ਲਈ ਕਾਬੂ ਕਰਨਾ ਸੁਖਾਲਾ ਨਹੀਂ ਜਾਪ ਰਿਹਾ ਸੀ ਕਿਉਂਕਿ ਏਨੀ ਵੱਡੀ ਫ਼ੌਜ ਦਾ ਇੰਨੇ ਛੋਟੇ ਰਕਬੇ ਲਈ ਅਤੇ ਇੰਨੇ ਘੱਟ ਵਿਅਕਤੀਆਂ ਨੂੰ ਕਾਬੂ ਕਰਨ ਲਈ ਪ੍ਰਯੋਗ ਕਰਨਾ ਸੰਸਾਰ ਪੱਧਰ ਤੇ ਇਕ ਹਾਸੋਹੀਣੀ ਗੱਲ ਬਣ ਸਕਦੀ ਸੀ।

ਇਹ ਵੀ ਪੜ੍ਹੋ: 37 ਸਾਲ ਮਗਰੋਂ ਫ਼ੌਜੀ ਹਮਲੇ ਦੀ ਇਕ ਨਿਸ਼ਾਨੀ ਦਰਬਾਰ ਸਾਹਿਬ ਵਿਚ ਵਿਖਾਈ ਜਾ ਰਹੀ ਹੈ ਪਰ...

ਇਸ ਲਈ ਇਸ ਵਿਉਂਤ ਨੂੰ ਅੱਗੇ ਚਲਾਉਣ ਲਈ ਸਵਾਲ ਇਹ ਪੈਦਾ ਹੋ ਗਿਆ ਸੀ ਕਿ ਫਿਰ ਨਫ਼ਰੀ ਵਧਾਈ ਕਿਵੇਂ ਜਾਵੇ? ਸਰਕਾਰ ਵਲੋਂ ਇਸ ਲਈ ਸ੍ਰੀ ਗੁਰੂ ਅਰਜਨ ਦੇਵ (Guru Arjan Dev Ji) ਜੀ ਦਾ ਗੁਰਪੁਰਬ ਵਿਸ਼ੇਸ਼ ਤੌਰ ’ਤੇ ਚੁਣਿਆ ਗਿਆ ਜਦੋਂ ਕਿ 1 ਜੂਨ ਨੂੰ ਸੀ.ਆਰ.ਪੀ.ਐਫ਼. ਵਲੋਂ ਦੁਪਹਿਰ 12:40 ਵਜੇ ਤੋਂ ਸ਼ਾਮ ਤਕ ਲਗਾਤਾਰ ਫ਼ਾਇਰਿੰਗ ਕੀਤੀ ਗਈ ਸੀ ਅਤੇ ਜਿਸ ਵਿਚ ਦਰਜਨ ਦੇ ਕਰੀਬ ਯਾਤਰੂ ਵੀ ਮਾਰੇ ਜਾ ਚੁੱਕੇ ਸਨ ਅਤੇ 32 ਦੇ ਕਰੀਬ ਗੋਲੀਆਂ ਕੰਪਲੈਕਸ ਵਿਚ ਲੱਗ ਚੁੱਕੀਆਂ ਸਨ ਜਿਸ ਨੂੰ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਵਲੋਂ ਦੂਸਰੇ ਦਿਨ ਵਿਦੇਸ਼ੀ ਬਾਹਰੋਂ ਆਏ ਪੱਤਰਕਾਰਾਂ ਨੂੰ ਵੀ ਦਿਖਾਇਆ ਗਿਆ ਸੀ  ਤਾਂ ਫਿਰ 3 ਜੂਨ ਨੂੰ ਸੰਗਤਾਂ ਨੂੰ ਗੁਰਪੁਰਬ ਮਨਾਉਣ ਲਈ ਦਰਬਾਰ ਸਾਹਿਬ ਵਿਚ ਜਾਣ ਦੀ ਆਗਿਆ ਕਿਉਂ ਦਿਤੀ ਗਈ?

ਭਾਵੇਂ ਕਿ ਕੋਈ ਸਪਸ਼ਟ ਗਿਣਤੀ ਦਾ ਅੰਕੜਾ ਕਿਤੋਂ ਨਹੀਂ ਮਿਲਦਾ ਪਰ 2 ਹਜ਼ਾਰ ਤੋਂ ਲੈ ਕੇ 10 ਹਜ਼ਾਰ ਤਕ ਸ਼ਰਧਾਲੂਆਂ ਦੀ ਗਿਣਤੀ ਮੰਨੀ ਜਾ ਰਹੀ ਸੀ, ਜਿਨ੍ਹਾਂ ਨੂੰ ਦਰਬਾਰ  ਸਾਹਿਬ ਜਾਣ ਦਿਤਾ ਗਿਆ ਅਤੇ ਸ਼ਾਮ ਤਕ ਇਨ੍ਹਾਂ ਦਾ ਦਰਬਾਰ ਸਾਹਿਬ ਤੋਂ ਵਾਪਸ ਆਉਣਾ ਵੀ ਮੁਮਕਿਨ ਨਹੀਂ ਸੀ। 

ਜਨਰਲ ਕੇ ਐਸ ਬਰਾੜ ਵਲੋਂ ਲਿਖੀ ਗਈ ਕਿਤਾਬ ‘‘ਅਪਰੇਸ਼ਨ ਬਲੂ ਸਟਾਰ’’ (Operation Blue Star) ਵਿਚ ਉਹ ਆਪ ਮੰਨਦੇ ਹਨ ਕਿ ਅੰਦਰ ਗਏ ਸ਼ਰਧਾਲੂ ਪੂਰਨ ਤੌਰ ’ਤੇ ਬਾਹਰ ਨਹੀਂ ਆਏ ਅਤੇ ਇਨ੍ਹਾਂ ਸ਼ਰਧਾਲੂਆਂ ਦੀ ਗਿਣਤੀ ਵੀ ਨਹੀਂ ਦਸ ਸਕੇ। ਪਰ ਇਹ ਗੱਲ ਵੀ ਬਰਾੜ ਅਪਣੀ ਕਿਤਾਬ ਵਿਚ ਮੰਨਦੇ ਹਨ ਕਿ ਇਨ੍ਹਾਂ ਸ਼ਰਧਾਲੂਆਂ ਦੀ ਆੜ ਵਿਚ ਖ਼ੁਫ਼ੀਆ ਵਿਭਾਗ ਦੇ ਮੁਲਾਜ਼ਮ ਵੀ ਅੰਦਰ ਗਏ ਜਿਸ ਵਿਚ ਜਸਬੀਰ ਸਿੰਘ ਰੈਣਾ ਦੀ ਹਾਜ਼ਰੀ ਉਹ ਆਪ ਮੰਨਦੇ ਹਨ । 4 ਜੂਨ ਨੂੰ ਸਵੇਰੇ ਤੜਕੇ ਗੋਲਾਬਾਰੀ ਵੀ ਸ਼ੁਰੂ ਕਰ ਦਿਤੀ ਗਈ ਅਤੇ 3 ਅਤੇ 4 ਜੂਨ ਦੀ ਦਰਮਿਆਨੀ ਰਾਤ ਨੂੰ ਛੱਤੀ ਘੰਟੇ ਦਾ ਕਰਫ਼ਿਊ ਵੀ ਐਲਾਨ ਦਿਤਾ ਗਿਆ।

ਇਥੇ ਸਰਕਾਰ ਨੇ ਅਪਣਾ ਪੱਖ ਰੱਖਣ ਲਈ ਇਕ ਅਨਾਊਂਸਮੈਂਟ ਵੀ ਕੀਤੀ ਜਿਸ ਵਿਚ ਉਨ੍ਹਾਂ ਵਲੋਂ ਦਸਣਾ ਹੈ ਕਿ 129 ਆਦਮੀ ਔਰਤਾਂ ਅਤੇ ਬੱਚੇ ਬਾਹਰ ਆਏ ਜਿਸ ਵਿਚੋਂ ਬਹੁਤੇ ਬੀਮਾਰ ਸਨ,  ਪਰ ਸਰਕਾਰ ਵਲੋਂ ਹੀ ਇਹ ਅੰਕੜੇ ਦਿਤੇ ਗਏ ਸਨ ਕਿ 3228 ਸਿੱਖ ਯਾਤਰੂ ਤੇ ਕੁੱਝ ਬੰਗਲਾਦੇਸ਼ੀ ਯਾਤਰੂ ਗੋਲਾਬਾਰੀ ਦੇ ਦੌਰਾਨ ਮਾਰੇ ਗਏ ਸਨ (ਵਾੲ੍ਹੀਟ ਪੇਪਰ)। ਇਥੇ ਹੀ ਬਸ ਨਹੀਂ ਸਰਕਾਰ ਵਲੋਂ 2 ਤੋਂ 12 ਸਾਲ ਦੇ 39 ਬੱਚਿਆਂ ਨੂੰ ਵੀ ਦਹਿਸ਼ਤਗਰਦ ਦਸਿਆ ਗਿਆ ਸੀ ਅਤੇ ਇਨ੍ਹਾਂ ਬੱਚਿਆਂ ਨੂੰ ਗਿ੍ਰਫ਼ਤਾਰ ਕਰ ਕੇ ਲੁਧਿਆਣਾ ਜੇਲ ਵਿਚ ਰੱਖਿਆ ਗਿਆ ਸੀ ਅਤੇ ਸ਼ਾਇਦ ਇਹ ਸੰਸਾਰ ਦੀ ਪਹਿਲੀ ਹੀ ਐਸੀ ਮਿਸਾਲ ਹੋਵੇ ਬਾਅਦ ਵਿਚ ਇਕ ਸਮਾਜ ਸੇਵੀ ਵਲੋਂ ਸੁਪਰੀਮ ਕੋਰਟ ਦੇ ਦਖ਼ਲ ਤੋਂ ਬਾਅਦ ਇਨ੍ਹਾਂ ਬੱਚਿਆਂ ਨੂੰ ਛੁਡਵਾਇਆ ਗਿਆ ਸੀ।