World Population Day: ਕਿਉਂ ਮਨਾਇਆ ਜਾਂਦਾ ਹੈ ਵਿਸ਼ਵ ਜਨਸੰਖਿਆ ਦਿਵਸ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਹਰ ਸਾਲ 11 ਜੁਲਾਈ ਨੂੰ ਵਿਸ਼ਵ ਆਬਾਦੀ ਦਿਵਸ ਮਨਾਇਆ ਜਾਂਦਾ ਹੈ। ਦੁਨੀਆ ਵਿਚ ਵਧਦੀ ਆਬਾਦੀ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਇਹ ਦਿਨ ਮਨਾਇਆ ਜਾਂਦਾ ਹੈ।

World Population Day

ਨਵੀਂ ਦਿੱਲੀ: ਹਰ ਸਾਲ 11 ਜੁਲਾਈ ਨੂੰ ਵਿਸ਼ਵ ਆਬਾਦੀ ਦਿਵਸ (World Population Day) ਮਨਾਇਆ ਜਾਂਦਾ ਹੈ। ਦੁਨੀਆ ਵਿਚ ਵਧਦੀ ਆਬਾਦੀ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਇਹ ਦਿਨ ਮਨਾਇਆ ਜਾਂਦਾ ਹੈ। ਇਸ ਦਿਨ ਲੋਕਾਂ ਨੂੰ ਪਰਵਾਰ, ਵਿਚਾਰ, ਲਿੰਗਿਕ ਬਰਾਬਰਤਾ, ਮਨੁੱਖੀ ਅਧਿਕਾਰ ਅਤੇ ਸਿਹਤ ਸਬੰਧੀ ਜਾਣਕਾਰੀ ਦਿੱਤੀ ਜਾਂਦੀ ਹੈ। ਵਿਸ਼ਵ ਆਬਾਦੀ ਦਿਵਸ ਦੇ ਦਿਨ ਵਿਭਿੰਨ ਪ੍ਰੋਗਰਾਮ ਕੀਤੇ ਜਾਂਦੇ ਹਨ ਜਿਸ ਵਿਚ ਆਬਾਦੀ ਦੇ ਵਾਧੇ ਕਾਰਨ ਹੋਣ ਵਾਲੇ ਖ਼ਤਰਿਆਂ ਪ੍ਰਤੀ ਲੋਕਾਂ ਨੂੰ ਸੁਚੇਤ ਕੀਤਾ ਜਾਂਦਾ ਹੈ। 

1989 ਤੋਂ ਹੀ ਵਿਸ਼ਵ ਆਬਾਦੀ ਦਿਵਸ ਮਨਾਇਆ ਜਾਂਦਾ ਹੈ। ਇਸ ਦਿਨ ਦੀ ਸ਼ੁਰੂਆਤ ਸੰਯੁਕਤ ਰਾਸ਼ਟਰ ਸੰਘ ਦੇ ਵਿਕਾਸ ਪ੍ਰੋਗਰਾਮ ਤਹਿਤ ਹੋਈ ਅਤੇ ਇਸ ਤੋਂ ਬਾਅਦ ਸਾਰੇ ਦੇਸ਼ ਵਿਚ ਵਿਸ਼ਵ ਆਬਾਦੀ ਦਿਵਸ ਮਨਾਇਆ ਜਾਣ ਲੱਗਿਆ। ਇਸ ਸਮੇਂ ਵਿਸ਼ਵ ਦੀ ਕੁੱਲ ਜਨਸੰਖਿਆ 7.6 ਬਿਲਿਅਨ ਯਾਨੀ ਕਿ 760 ਕਰੋੜ ਹੈ। ਚੀਨ ਵਿਸ਼ਵ ਦੀ ਸਭ ਤੋਂ ਜ਼ਿਆਦਾ ਆਬਾਦੀ ਵਾਲਾ ਦੇਸ਼ ਹੈ ਜਦਕਿ ਭਾਰਤ ਦੂਜੇ ਤੇ ਅਮਰੀਕਾ ਤੀਜੇ ਨੰਬਰ 'ਤੇ ਹੈ।

ਗੈਰ ਕਾਨੂੰਨੀ ਹੁੰਦੇ ਹੋਏ ਵੀ ਦੇਸ਼ ਵਿਚ ਕਈ ਪਛੜੇ ਇਲਾਕਿਆਂ ਵਿਚ ਅੱਜ ਬਾਲ ਵਿਆਹ ਦੀ ਪਰੰਪਰਾ ਹੈ। ਇਸ ਕਾਰਨ ਘਟ ਉਮਰ ਵਿਚ ਹੀ ਲੜਕੀਆਂ ਗਰਭਵਤੀ ਹੋ ਜਾਂਦੀਆਂ ਹਨ ਜੋ ਕਿ ਬੱਚਿਆਂ ਅਤੇ ਮਾਂ ਦੋਵਾਂ ਦੀ ਸਿਹਤ ਲਈ ਘਾਤਕ ਹਨ। ਰੂੜੀਵਾਦੀ ਸਮਾਜ ਵਿਚ ਅੱਜ ਵੀ ਲੜਕੇ ਦੀ ਇੱਛਾ ਰੱਖਣ ਵਾਲੇ ਆਦਮੀ, ਪਰਵਾਰ ਨਿਯੋਜਨ ਅਪਣਾਉਣ ਨੂੰ ਤਿਆਰ ਨਹੀਂ ਹੁੰਦੇ। ਕਈ ਵਾਰ ਤਾਂ ਔਰਤਾਂ 'ਤੇ ਲੜਕਾ ਪੈਦਾ ਕਰਨ ਦਾ ਦਬਾਅ ਜ਼ਿਆਦਾ ਹੁੰਦਾ ਹੈ ਜਿਸ ਕਾਰਨ ਉਹਨਾਂ ਨੂੰ ਮਾਰ ਦਿੱਤਾ ਜਾਂਦਾ ਹੈ।

ਅਸਲ ਵਿਚ ਜਨਸੰਖਿਆ ਵਧਣ ਦੇ ਕਈ ਕਾਰਨਾਂ ਵਿਚ ਗਰੀਬੀ ਅਤੇ ਅਨਪੜ੍ਹਤਾ ਵੀ ਹੈ। ਅਨਪੜ੍ਹਤਾ ਕਾਰਨ ਲੋਕ ਪਰਵਾਰ ਨਿਯੁਕਤੀ ਦੇ ਮਹੱਤਵ ਨੂੰ ਨਹੀਂ ਸਮਝਦੇ ਅਤੇ ਹੋਰਨਾਂ ਖ਼ਤਰਿਆਂ ਨੂੰ ਜਨਮ ਦਿੰਦੇ ਹਨ। ਜਨਸੰਖਿਆ ਵਧਣ ਕਾਰਨ ਬੇਰੁਜ਼ਗਾਰੀ ਦੀ ਸਮੱਸਿਆ ਵੀ ਪੈਦਾ ਹੁੰਦੀ ਹੈ। ਦਿਨ ਵਿਚ ਹਰ ਸੈਕਿੰਡ ਵਿਚ 4 ਬੱਚੇ ਜਨਮ ਲੈਂਦੇ ਹਨ ਅਤੇ ਦੋ ਲੋਕ ਮਰ ਜਾਂਦੇ ਹਨ। ਯਾਨੀ ਕਿ ਜਨਸੰਖਿਆ ਤੇਜ਼ੀ ਨਾਲ ਵਧ ਰਹੀ ਹੈ। ਅਜਿਹਾ ਕਿਹਾ ਜਾ ਸਕਦਾ ਹੈ ਕਿ ਦੁਨੀਆ ਵਿਚ 2050 ਤਕ 70 ਫ਼ੀਸਦੀ ਪਾਪੁਲੇਸ਼ਨ ਸ਼ਹਿਰਾਂ ਵਿਚ ਰਹੇਗੀ। ਦੁਨੀਆ ਵਿਚ ਬਜ਼ੁਰਗਾਂ ਦੀ ਗਿਣਤੀ ਵਧੀ ਹੈ ਅਤੇ ਨੌਜਵਾਨਾਂ ਦੀ ਗਿਣਤੀ ਘਟ ਹੈ। 1950 ਤਕ ਬਜ਼ੁਰਗਾਂ ਤੋਂ ਜ਼ਿਆਦਾ ਨੌਜਵਾਨ ਸਨ।

ਨਾਈਜ਼ੀਰੀਆ ਵਿਚ ਜਨਸੰਖਿਆ ਤੇਜ਼ੀ ਨਾਲ ਵਧੀ ਹੈ। ਨਾਈਜ਼ੀਰੀਆ ਆਬਾਦੀ ਦੇ ਮਾਮਲੇ ਵਿਚ 7ਵੇਂ ਨੰਬਰ 'ਤੇ ਹੈ। ਪਰ 2050 ਤੋਂ ਪਹਿਲਾਂ ਹੀ ਤੀਜਾ ਸਭ ਤੋਂ ਜ਼ਿਆਦਾ ਆਬਾਦੀ ਵਾਲਾ ਦੇਸ਼ ਅਮਰੀਕਾ ਨੂੰ ਵੀ ਪਿੱਛੇ ਛੱਡ ਦੇਵੇਗਾ। ਆਬਾਦੀ ਨੂੰ ਲੈ ਕੇ ਪਟਨਾ ਜ਼ਿਲ੍ਹੇ ਨੇ ਵੀ ਬਹੁਤ ਤਰੱਕੀ ਕੀਤੀ ਹੈ। ਪਿਛਲੇ ਅੱਠ ਸਾਲਾਂ ਵਿਚ 18 ਲੱਖ ਤੋਂ ਵੀ ਵਧ ਦੀ ਆਬਾਦੀ ਵਧੀ ਹੈ। ਸਭ ਤੋਂ ਜ਼ਿਆਦਾ ਜਨਸੰਖਿਆ ਵਾਧਾ ਸ਼ਹਿਰੀ ਖੇਤਰ ਵਿਚ ਹੁੰਦਾ ਹੈ।

ਔਰਤਾਂ ਦੀ ਤੁਲਨਾ ਵਿਚ ਮਰਦਾਂ ਦੀ ਗਿਣਤੀ ਵਿਚ ਅੱਠ ਗੁਣਾ ਵਾਧਾ ਹੋਇਆ ਹੈ। ਸ਼ਹਿਰੀ ਖੇਤਰ ਵਿਚ ਪਟਨਾ ਸਾਹਿਬ ਵਿਧਾਨ ਸਭਾ ਖੇਤਰ ਅਤੇ ਗ੍ਰਾਮੀਣ ਇਲਾਕੇ ਵਿਚ ਮਸੌੜੀ ਵਿਚ ਸਭ ਤੋਂ ਜ਼ਿਆਦਾ ਆਬਾਦੀ ਵਧੀ ਹੈ। ਜ਼ਿਲ੍ਹਾ ਪ੍ਰਸ਼ਾਸਨ ਦੀ ਰਿਪੋਰਟ ਅਨੁਸਾਰ 2011 ਵਿਚ ਪਟਨਾ ਜ਼ਿਲ੍ਹੇ ਦੀ ਆਬਾਦੀ 58 ਲੱਖ 38 ਹਜ਼ਾਰ 465 ਸੀ ਜੋ ਪਹਿਲੀ ਜਨਵਰੀ 2019 ਵਿਚ ਵਧ ਕੇ 76 ਲੱਖ 74 ਹਜ਼ਾਰ 310 ਹੋ ਗਈ ਹੈ। ਮਤਲਬ ਅੱਠ ਸਾਲਾਂ ਵਿਚ ਪਟਨਾ ਦੀ ਆਬਾਦੀ 18 ਲੱਖ 35 ਹਜ਼ਾਰ 845 ਵਧੀ ਹੈ।

2011 ਵਿਚ ਮਰਦਾਂ ਦੀ ਗਿਣਤੀ 30 ਲੱਖ 78 ਹਜ਼ਾਰ 512 ਸੀ ਜੋ ਕਿ 2019 ਵਿਚ ਵਧ ਕੇ 39 ਲੱਖ ਦੋ ਹਜ਼ਾਰ 704 ਹੋ ਗਈ ਹੈ। ਇਸ ਪ੍ਰਕਾਰ ਔਰਤਾਂ ਦੀ ਗਿਣਤੀ 2011 ਵਿਚ 27 ਲੱਖ 59 ਹਜ਼ਾਰ 953 ਸੀ ਜੋ ਕਿ ਵਧ ਕੇ 37 ਲੱਖ 71 ਹਜ਼ਾਰ 606 ਹੋ ਗਈ ਹੈ। ਸੰਸਾਰ ਦੀ ਆਬਾਦੀ 1 ਜਨਵਰੀ 2014 ਨੂੰ ਲਗਭਗ 7,137,661,030 ਹੋ ਗਈ। ਹਾਲ ਹੀ ਵਿਚ ਇਹ ਧਰਤੀ 7 ਅਰਬ ਲੋਕਾਂ ਦੀ ਹੋ ਗਈ ਹੈ ਅਤੇ ਇਹ ਗਿਣਤੀ ਲਗਾਤਾਰ ਵੱਧ ਰਹੀ ਹੈ। ਸੰਨ 1000 ਵਿਚ ਦੁਨੀਆ ਦੀ ਜਨਸੰਖਿਆ ਲਗਭੱਗ 40 ਕਰੋੜ ਸੀ। ਸੰਨ 1800 ਤੱਕ ਪਹੁੰਚਦੇ-ਪਹੁੰਚਦੇ ਇਹ ਵੱਧ ਕੇ ਇੱਕ ਅਰਬ ਹੋ ਗਈ।

ਪਿਛਲੇ 50 ਸਾਲਾਂ ਵਿਚ ਸਾਡੀ ਧਰਤੀ ਦੀ ਆਬਾਦੀ ਦੁੱਗਣੀ ਹੋ ਗਈ ਹੈ ਅਗਲੀ ਸਦੀ ਤੱਕ ਅਸੀਂ 10 ਅਰਬ ਪਾਰ ਕਰ ਜਾਵਾਂਗੇ। ਵਧਦੀ ਜਨਸੰਖਿਆ 'ਤੇ ਭਾਰਤ ਪਿਛਲੇ ਇੱਕ ਦਹਾਕੇ ਵਿਚ ਭਾਰਤ ਦੀ ਜਨਸੰਖਿਆ ਵਿਚ 18 ਕਰੋੜ ਤੋਂ ਜਿਆਦਾ ਦਾ ਵਾਧਾ ਹੋਇਆ ਹੈ। ਦੇਸ਼ ਵਿਚ ਹਰ ਮਿੰਟ ਬਾਅਦ 51 ਬੱਚੇ ਪੈਦਾ ਹੁੰਦੇ ਹਨ।ਸਿਰਫ ਯੂ.ਪੀ. ਵਿਚ 1 ਮਿੰਟ ਵਿਚ 11 ਬੱਚੇ ਜਨਮ ਲੈਂਦੇ ਹਨ। ਉੱਤਰ ਪ੍ਰਦੇਸ਼ ਅਤੇ ਮਹਾਂਰਾਸ਼ਟਰ ਦੀ ਜਨਸੰਖਿਆ ਅਮਰੀਕਾ ਨਾਲੋਂ ਜਿਆਦਾ ਹੈ। ਵਧ ਰਹੀ ਜਨਸੰਖਿਆ ਦੇਸ਼ ਦੀ ਤਰੱਕੀ ਵਿਚ ਵਿਘਨ ਪਾਉਂਦੀ ਹੈ। ਸਾਲ 2010 ਤੋਂ 2015 ਦੇ ਵਿਚਕਾਰ ਜਨਸੰਖਿਆ ਸਭ ਤੋਂ ਤੇਜ਼ੀ ਨਾਲ ਵੱਧੇਗੀ। ਦਿੱਲੀ ਹੋਵੇਗਾ ਸਭ ਤੋਂ ਵੱਧ ਜਨਸੰਖਿਆ ਵਾਲਾ ਸ਼ਹਿਰ ਜਨਸੰਖਿਆ ਦੇ ਹਿਸਾਬ ਨਾਲ ਦੁਨੀਆ ਦੇ ਸਭ ਤੋਂ ਤੇਜ਼ੀ ਨਾਲ ਵੱਧ ਰਹੇ ਸ਼ਹਿਰਾਂ ਵਿਚ ਦਿੱਲੀ ਦੀ ਰਫ਼ਤਾਰ ਸਭ ਤੋਂ ਤੇਜ਼ ਹੈ।

ਇੱਕ ਅਨੁਮਾਨ ਅਨੁਸਾਰ ਅਗਲੇ 15 ਸਾਲਾਂ ਵਿਚ ਦਿੱਲੀ ਦੁਨੀਆ ਦਾ ਸਭ ਤੋੱ ਜ਼ਿਆਦਾ ਜਨਸੰਖਿਆ ਵਾਲਾ ਸ਼ਹਿਰ। ਇਸੇ ਲੜੀ ਵਿਚ ਮੁਬੰਈ ਚੌਥੇ ਨੰਬਰ 'ਤੇ ਅਤੇ ਕੋਲਕਾਤਾ ਸੱਤਵੇਂ ਨੰਬਰ 'ਤੇ ਹੋਵੇਗਾ। ਦੁਨੀਆ ਦੇ ਹਰ 8ਵੇਂ ਵਿਅਕਤੀ ਕੋਲ ਪੀਣ ਲਈ ਸਾਫ ਪਾਣੀ ਨਹੀਂ ਹੈ। ਹਰ ਸਾਲ 35.75 ਲੱਖ ਲੋਕ ਖਰਾਬ ਪਾਣੀ ਦੀ ਵਜ੍ਹਾ ਨਾਲ ਹੋਣ ਵਾਲੀਆਂ ਬਿਮਾਰੀਆਂ ਨਾਲ ਮਰ ਜਾਂਦੇ ਹਨ। ਦੁਨੀਆ ਵਿਚ ਹਾਲੇ ਵੀ 250 ਕਰੋੜ ਲੋਕ ਸਾਫ਼ ਸਫ਼ਾਈ ਨਾਲ ਨਹੀਂ ਰਹਿ ਪਾ ਰਹੇ। 120 ਕਰੋੜ ਲੋਕਾਂ ਦੇ ਕੋਲ ਪਖਾਨੇ ਨਹੀਂ ਹਨ। ਵਿਕਾਸਸ਼ੀਲ ਦੇਸ਼ਾਂ ਵਿਚ 86.2 ਕਰੋੜ ਨੌਜਵਾਨ ਪੜ੍ਹ-ਲਿਖ ਨਹੀਂ ਸਕਦੇ। ਸੰਸਾਰ ਦੇ 11.5 ਕਰੋੜ ਬੱਚੇ ਪ੍ਰਾਇਮਰੀ ਸਕੂਲਾਂ 'ਚ ਨਹੀਂ ਜਾ ਪਾ ਰਹੇ। ਕੁਦਰਤੀ ਸਾਧਨ ਦੀ ਘਾਟ ਤੇ ਗਰੀਬੀ ਦੀ ਵਧਦੀ ਦਰ ਚਿੰਤਾ ਦਾ ਵਿਸ਼ਾ ਹੈ। ਇਕ ਇਹੀ ਦਿਨ ਹੁੰਦਾ ਹੈ ਜਦੋਂ ਲੋਕਾਂ ਦੇ ਘਰ ਤਕ ਪਹੁੰਚ ਕੇ ਲੋਕਾਂ ਨੂੰ ਜਨਸੰਖਿਆ ਰੋਕਣ ਦੇ ਤਰੀਕੇ ਅਤੇ ਵਿਕਲਪ ਦਸ ਸਕੀਏ।

ਜੇ ਅਸੀਂ ਚਾਹੁੰਦੇ ਹਾਂ ਕਿ ਦੇਸ਼ ਦੀ ਆਬਾਦੀ ਵਿਚ ਕਮੀ ਆਵੇ ਤਾਂ 25-30 ਦੀ ਉਮਰ ਤੋਂ ਪਹਿਲਾਂ ਵਿਆਹ ਨਹੀਂ ਕਰਨਾ ਚਾਹੀਦਾ ਅਤੇ ਦੋ ਬੱਚਿਆਂ ਵਿਚ ਘਟ ਤੋਂ ਘਟ 5 ਸਾਲ ਦਾ ਅੰਤਰ ਹੋਣ ਦੇ ਕਾਰਨ ਸਮਝਾਈਏ। ਵਧ ਬੱਚੇ ਪੈਦਾ ਕਰਨ ਵਾਲੇ ਸਮਾਜ ਨੂੰ ਜਿੰਨਾ ਹੋ ਸਕੇ ਜਾਗਰੂਕ ਕੀਤਾ ਜਾਵੇ। ਜੇ ਲੋਕ ਜ਼ਿਆਦਾ ਬੱਚੇ ਪੈਦਾ ਕਰਦੇ ਹਨ ਤਾਂ ਇਸ ਦਾ ਅਸਰ ਹੋਰਨਾਂ ਦੇ ਬੱਚਿਆਂ ਦੇ ਭਵਿੱਖ 'ਤੇ ਵੀ ਪਵੇਗਾ। ਇਸ ਦੇ ਲਈ ਸਿੱਖਿਆ ਸਭ ਤੋਂ ਵਧੀਆ ਮਾਧਿਅਮ ਹੈ ਜਿਸ ਨਾਲ ਆਬਾਦੀ ਦੇ ਵਾਧੇ ਨੂੰ ਰੋਕਿਆ ਜਾ ਸਕਦਾ ਹੈ। ਸਿੱਖਿਆ ਦਾ ਪੱਧਰ ਵਧਣ ਅਤੇ ਲੋਕਾਂ ਵਿਚ ਜਾਗਰੂਕਤਾ ਅਭਿਆਨ ਦੇ ਪ੍ਰਚਾਰ ਅਤੇ ਪ੍ਰਸਾਰ ਨਾਲ ਆਬਾਦੀ ਦੇ ਵਾਧੇ ਨੂੰ ਰੋਕਿਆ ਜਾ ਸਕਦਾ ਹੈ।