ਅੱਜ ਦੇ ਦਿਨ ਹੋਇਆ ਸੀ ਮੁਮਤਾਜ਼ ਦਾ ਦੇਹਾਂਤ, ਵਾਅਦਾ ਪੂਰਾ ਕਰਨ ਲਈ ਸ਼ਾਹਜਹਾਂ ਨੂੰ ਲੱਗੇ ਸੀ 22 ਸਾਲ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਅੱਜ ਤਾਜ ਮਹਿਲ ਵਿਸ਼ਵ ਦੇ ਸੱਤ ਅਜੂਬਿਆਂ ਵਿਚ ਗਿਣਿਆ ਜਾਂਦਾ ਹੈ। ਯੂਨੈਸਕੋ ਨੇ ਇਸ ਇਮਾਰਤ ਨੂੰ ਵਿਸ਼ਵ ਵਿਰਾਸਤ ਸਥਾਨ ਵਜੋਂ ਐਲਾਨਿਆ ਸੀ।

Mumtaz Mahal

ਨਵੀਂ ਦਿੱਲੀ - 17 ਜੂਨ 1631 ਨੂੰ ਮੁਮਤਾਜ਼ ਨੇ ਇਕ ਧੀ ਨੂੰ ਜਨਮ ਦਿੱਤਾ ਤੇ ਧੀ ਨੂੰ ਜਨਮ ਦੇਣ ਤੋਂ ਬਾਅਦ ਉਸੇ ਦਿਨ ਮੁਮਤਾਜ਼ ਦੀ ਮੌਤ ਹੋ ਗਈ। ਉਸ ਸਮੇਂ ਦੱਕਨ ਦੇ ਖਾਨ ਜਹਾਂ ਲੋਧੀ ਨੇ ਸ਼ਾਹਜਹਾਂ ਖਿਲਾਫ਼ ਬਗਾਵਤ ਕਰ ਦਿੱਤੀ। ਸ਼ਾਹਜਹਾਂ ਇਸ ਬਗਾਵਤ ਨਾਲ ਨਜਿੱਠਣ ਲਈ ਯਾਤਰਾ 'ਤੇ ਸਨ। ਮੁਮਤਾਜ਼ ਵੀ ਉਸ ਦੇ ਨਾਲ ਸੀ। ਉਸ ਦੀ ਮੌਤ ਤੋਂ ਬਾਅਦ ਮੁਮਤਾਜ਼ (Mumtaz) ਨੂੰ ਮੱਧ ਪ੍ਰਦੇਸ਼ ਦੇ ਬੁਰਹਾਨੁਪਰ ਵਿਚ ਤੱਪੀ ਨਦੀ ਦੇ ਕਿਨਾਰੇ ਦਫ਼ਨਾ ਦਿੱਤਾ ਗਿਆ। 

ਕਿਹਾ ਜਾਂਦਾ ਹੈ ਕਿ ਮੁਮਤਾਜ਼ ਨੇ ਸ਼ਾਹਜਹਾਂ ਨੂੰ ਚਾਰ ਵਾਅਦੇ ਪੂਰੇ ਕਰਨ ਲਈ ਕਿਹਾ ਸੀ, ਜਿਨ੍ਹਾਂ ਵਿਚੋਂ ਇਕ ਇਹ ਸੀ ਕਿ ਉਸ ਦੀ ਮੌਤ ਤੋਂ ਬਾਅਦ ਮੁਮਤਾਜ਼ ਦੀ ਯਾਦ ਵਿਚ ਇਕ ਵਿਸ਼ਾਲ ਇਮਾਰਤ ਉਸਾਰੀ ਜਾਵੇ। ਖਾਨ ਜਹਾਂ ਲੋਧੀ ਨਾਲ ਸੌਦਾ ਕਰਨ ਤੋਂ ਬਾਅਦ ਸ਼ਾਹਜਹਾਂ ਆਗਰਾ ਪਹੁੰਚੇ ਅਤੇ ਮੁਮਤਾਜ਼ ਨਾਲ ਕੀਤੇ ਵਾਅਦੇ ਨੂੰ ਪੂਰਾ ਕਰਨਾ ਸ਼ੁਰੂ ਕਰ ਦਿੱਤਾ।

ਇਹ ਵੀ ਪੜ੍ਹੋ:  ਦਰਿਆਦਿਲੀ: Amazon ਦੇ ਮੁਖੀ ਜੈਫ ਬੇਜ਼ੋਸ ਦੀ ਸਾਬਕਾ ਪਤਨੀ ਨੇ ਦਾਨ ਕੀਤੇ 19800 ਕਰੋੜ ਰੁਪਏ

ਦਸੰਬਰ 1631 ਵਿਚ ਮੁਮਤਾਜ਼ ਦੀ ਲਾਸ਼ ਨੂੰ ਬੁਰਹਾਨਪੁਰ ਤੋਂ ਆਗਰਾ ਲਿਆਂਦਾ ਗਿਆ। ਮੁਮਤਾਜ਼ ਦੀ ਦੇਹ 8 ਜਨਵਰੀ 1632 ਨੂੰ ਵੱਡੇ ਕਾਫਲੇ ਨਾਲ ਆਗਰਾ ਪਹੁੰਚੀ। ਸ਼ਾਹਜਹਾਂ ਨੇ ਆਗਰਾ ਵਿਚ ਯਮੁਨਾ ਨਦੀ ਦੇ ਕਿਨਾਰੇ ਇਕ ਵਿਸ਼ਾਲ ਮਕਬਰਾ ਬਣਾਉਣ ਦੀ ਸ਼ੁਰੂਆਤ ਕੀਤੀ। ਹੁਨਰਮੰਦ ਕਲਾਕਾਰਾਂ ਨੂੰ ਪੂਰੀ ਦੁਨੀਆ ਤੋਂ ਬੁਲਾਇਆ ਗਿਆ, ਵੱਖਰੇ ਕਾਰੀਗਰਾਂ ਨੂੰ ਪੱਥਰਾਂ 'ਤੇ ਫੁੱਲ ਘੜਣ ਲਈ ਅਲੱਗ-ਅਲੱਗ ਕਾਰੀਗਰ ਬੁਲਾਏ ਗਏ। ਕੋਈ ਕਲਾਕਾਰ ਗੁੰਬਦ ਬਣਾਉਣ ਵਿਚ ਮਾਹਿਰ ਸੀ ਤਾਂ ਕੋਈ ਮੀਨਾਰ ਬਣਾਉਣ ਵਿਚ। 20 ਹਜ਼ਾਰ ਤੋਂ ਵੱਧ ਕਾਰੀਗਰ ਆਗਰਾ ਆਏ ਸਨ ਜਿਨ੍ਹਾਂ ਲਈ ਰਹਿਣ ਲਈ ਇਕ ਅਲੱਗ ਬਸਤੀ ਬਣਾਈ ਗਈ ਸੀ। 

ਇਹ ਵੀ ਪੜ੍ਹੋ: ਕੁੰਭ ਮੇਲੇ ਦੌਰਾਨ Covid Test ਵਿਚ ਘੁਟਾਲਾ, ਦਿੱਲੀ-ਹਰਿਆਣਾ ਦੀ LAB ’ਤੇ ਦਰਜ ਹੋਵੇਗੀ FIR

ਇਸੇ ਤਰ੍ਹਾਂ ਦੁਨੀਆ ਭਰ ਤੋਂ ਕੀਮਤੀ ਪੱਥਰ ਅਤੇ ਰਤਨ ਲਿਆਂਦੇ ਗਏ ਸਨ। ਤਾਜ ਮਹਿਲ ਬਣਾਉਣ ਦਾ ਕੰਮ ਦਿਨ ਰਾਤ ਜਾਰੀ ਰਿਹਾ ਅਤੇ ਲਗਭਗ 22 ਸਾਲਾਂ ਬਾਅਦ ਤਾਜ ਮਹਿਲ ਬਣ ਕੇ ਤਿਆਰ ਹੋ ਗਿਆ। ਅੱਜ ਤਾਜ ਮਹਿਲ ਵਿਸ਼ਵ ਦੇ ਸੱਤ ਅਜੂਬਿਆਂ ਵਿਚ ਗਿਣਿਆ ਜਾਂਦਾ ਹੈ। ਯੂਨੈਸਕੋ ਨੇ ਇਸ ਇਮਾਰਤ ਨੂੰ ਵਿਸ਼ਵ ਵਿਰਾਸਤ ਸਥਾਨ ਵਜੋਂ ਐਲਾਨਿਆ ਸੀ। ਹਰ ਸਾਲ ਦੁਨੀਆ ਭਰ ਤੋਂ ਡੇਢ ਲੱਖ ਤੋਂ ਵੱਧ ਸੈਲਾਨੀ ਤਾਜ ਮਹਿਲ ਦੀ ਸੁੰਦਰਤਾ ਨੂੰ ਵੇਖਣ ਲਈ ਆਗਰਾ ਆਉਂਦੇ ਹਨ। 

HAL ਦੁਆਰਾ ਬਣਾਏ ਗਏ ਪਹਿਲੇ ਲੜਾਕੂ ਜਹਾਜ਼ ਨੇ ਵੀ 17 ਜੂਨ ਨੂੰ ਭਰੀ ਸੀ ਪਹਿਲੀ ਉਡਾਣ 
ਹਿੰਦੁਸਤਾਨ ਏਅਰਕ੍ਰਾਫਟ ਲਿਮਟਿਡ (ਐਚਏਐਲ) ਆਜ਼ਾਦੀ ਤੋਂ ਬਾਅਦ ਤੋਂ ਹੀ ਟ੍ਰੇਨਰ ਜਹਾਜ਼ਾਂ ਦਾ ਨਿਰਮਾਣ ਕਰ ਰਹੀ ਸੀ। ਦੁਨੀਆ ਦੇ ਬਾਕੀ ਵਿਕਸਤ ਦੇਸ਼ ਸੁਪਰਸੋਨਿਕ ਲੜਾਕੂ ਜਹਾਜ਼ਾਂ ਦੀ ਵਰਤੋਂ ਕਰ ਰਹੇ ਸਨ। ਭਾਰਤੀ ਫੌਜ ਕੋਲ ਅਜਿਹੇ ਜਹਾਜ਼ ਨਹੀਂ ਸਨ। ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਨੇ ਐੱਚਏਐਲ ਨੂੰ ਇਹ ਜ਼ਿੰਮੇਵਾਰੀ ਸੌਂਪੀ।

ਉਸ ਸਮੇਂ ਐਚਏਐਲ ਕੋਲ ਲੜਾਕੂ ਜਹਾਜ਼ਾਂ ਨੂੰ ਡਿਜ਼ਾਈਨ ਕਰਨ ਅਤੇ ਬਣਾਉਣ ਦਾ ਤਜ਼ਰਬਾ ਨਹੀਂ ਸੀ। ਪੰਡਿਤ ਨਹਿਰੂ ਨੇ ਜਰਮਨ ਦੇ ਵਿਗਿਆਨੀ ਕਰਟ ਟੈਂਕ ਨਾਲ ਗੱਲਬਾਤ ਕੀਤੀ। ਕਰਟ ਨੇ ਦੂਜੇ ਵਿਸ਼ਵ ਯੁੱਧ ਦੌਰਾਨ ਵਰਤੇ ਗਏ ਬਹੁਤ ਸਾਰੇ ਵਧੀਆ ਲੜਾਕੂ ਜਹਾਜ਼ਾਂ ਨੂੰ ਡਿਜ਼ਾਈਨ ਕੀਤਾ। ਕਰਟ ਅਗਸਤ 1956 ਵਿਚ ਨਹਿਰੂ ਦੇ ਕਹਿਣ 'ਤੇ ਭਾਰਤ ਆਇਆ ਸੀ। ਉਸ ਨੇ ਐਚਏਐਲ ਦੇ ਡਿਜ਼ਾਈਨਰ ਨਾਲ ਮਿਲ ਕੇ ਲੜਾਕੂ ਜਹਾਜ਼ ਬਣਾਉਣ ਦੀ ਤਿਆਰੀ ਸ਼ੁਰੂ ਕੀਤੀ ਸੀ। 

ਦੋ ਸਾਲ ਬਾਅਦ ਟੈਂਕ ਟੀਮ ਨੇ ਲੜਾਕੂ ਜਹਾਜ਼ ਦਾ ਪ੍ਰੋਟੋਟਾਈਪ ਤਿਆਰ ਕਰ ਲਿਆ ਸੀ। ਇਸ ਪ੍ਰੋਟੋਟਾਈਪ ਵਿਚ ਇੰਝਣ ਨਹੀਂ ਸੀ ਅਤੇ ਭਾਰਤੀ ਵਿਗਿਆਨੀਆਂ ਨੂੰ ਇੰਜਣ ਲਈ ਕਾਫ਼ੀ ਮਿਹਨਤ ਕਰਨੀ ਪਈ। ਆਖਿਰਕਾਰ ਅ4ਜ ਦੇ ਦਿਨ ਸਾਲ 1961 ਵਿਚ ਪਹਿਲੀ ਵਾਰ ਭਾਰਤ ਵਿਚ ਬਣਾਏ ਲੜਾਕੂ ਜਹਾਜ਼ ਨੇ ਉਡਾਣ ਭਰੀ। ਇਸ ਦਾ ਨਾਮ HF-24 ਮਾਰੂਟ ਰੱਖਿਆ ਗਿਆ ਸੀ।

17 ਜੂਨ 1885 ਨੂੰ ਫਰਾਂਸ ਤੋਂ ਨਿਊ ਯਾਰਕ ਪਹੁੰਚੀ ਸੀ ਸਟੈਚੂ ਆਫ ਲਿਬਰਟੀ
ਅਮਰੀਕਾ 4 ਜੁਲਾਈ 1776 ਨੂੰ ਬ੍ਰਿਟੇਨ ਤੋਂ ਆਜ਼ਾਦ ਹੋਇਆ ਸੀ। ਅਮਰੀਕਾ ਦੀ ਆਜ਼ਾਦੀ ਦੀ 100 ਵੀਂ ਵਰ੍ਹੇਗੰਢ ਮੌਕੇ ਫਰਾਂਸ ਦੇ ਲੋਕਾਂ ਨੇ ਅਮਰੀਕਾ ਨੂੰ ਤੋਹਫ਼ਾ ਦੇਣ ਬਾਰੇ ਸੋਚਿਆ। ਫਰਾਂਸ ਦੇ ਰਾਜਨੇਤਾ ਏ ਡੌਰਡ ਡੀ ਲੈਬੌਲੇ ਨੇ ਮਸ਼ਹੂਰ ਫ੍ਰੈਂਚ ਸ਼ਿਲਪਕਾਰ ਫਰੈਡਰਿਕ ਆਗਸਟੇ ਬਾਰਥੀਲੀ ਦੇ ਸਹਿਯੋਗ ਨਾਲ ਬੁੱਤ ਬਣਾਉਣ ਦੀ ਯੋਜਨਾ ਤਿਆਰ ਕੀਤੀ।

ਮੂਰਤੀ ਬਣਾਉਣ ਵਿਚ ਜੋ ਵੀ ਖਰਚ ਆਉਣਾ ਸੀ ਉਸ ਨੂੰ ਕਰਾਊਡ ਫੰਡਿੰਗ ਰਾਹੀਂ ਇਕੱਠਾ ਕਰਨ ਦਾ ਫੈਸਲਾ ਕੀਤਾ ਗਿਆ। ਕਰਾਊਡ ਫੰਡਿੰਗ ਲਈ ਵੱਖ ਵੱਖ ਪ੍ਰੋਗਰਾਮਾਂ ਦਾ ਆਯੋਜਨ ਕੀਤਾ ਗਿਆ ਸੀ ਅਤੇ ਇੱਕ ਅਖਬਾਰ ਵਿੱਚ ਦਾਨ ਲਈ ਅਪੀਲ ਕਰਨ ਤੋਂ ਬਾਅਦ 1 ਲੱਖ ਡਾਲਰ ਤੋਂ ਵੀ ਵੱਧ ਦੀ ਰਕਮ ਇਕੱਠੀ ਹੋ ਗਈ। 
ਲੋਹੇ ਅਤੇ ਤਾਂਬੇ ਦੀਆਂ ਵੱਡੀਆਂ ਪਲੇਟਾਂ ਨੂੰ ਮਿਲਾ ਕੇ 200 ਟਨ ਤੋਂ ਵੱਧ ਭਾਰ ਵਾਲੀ ਮੂਰਤੀ ਬਣਾਈ ਗਈ। ਜੁਲਾਈ 1884 ਵਿਚ, ਮੂਰਤੀ ਬਣਾਉਣ ਦਾ ਕੰਮ ਪੂਰਾ ਹੋ ਗਿਆ ਸੀ।

ਇਹ ਵੀ ਪੜ੍ਹੋ:  ਦੇਸ਼ ਵਿਚ 24 ਘੰਟਿਆਂ ਦੌਰਾਨ 67,208 ਨਵੇਂ ਮਾਮਲੇ, 2,330 ਮੌਤਾਂ

ਇਥੇ ਬੁੱਤ ਨੂੰ ਅਮਰੀਕਾ ਵਿਚ ਰੱਖਣ ਦੀ ਜਗ੍ਹਾ ਵੀ ਤੈਅ ਕਰ ਲਈ ਗਈ ਅਤੇ ਪਲੇਟਫਾਰਮ ਬਣਾਉਣ ਦਾ ਕੰਮ ਵੀ ਸ਼ੁਰੂ ਹੋ ਗਿਆ। ਇਸ ਤੋਂ ਬਾਅਦ ਸਭ ਤੋਂ ਵੱਡਾ ਕੰਮ ਮੂਰਤੀ ਨੂੰ ਫਰਾਂਸ ਤੋਂ ਨਿਊਯਾਰਕ ਲੈ ਕੇ ਜਾਣਾ ਸੀ। ਵਿਸ਼ਾਲ ਮੂਰਤੀ ਤੋਂ 350 ਛੋਟੇ ਹਿੱਸੇ ਵੱਖ ਕੀਤੇ ਗਏ ਅਤੇ ਇਕ ਵਿਸ਼ੇਸ਼ ਤੌਰ ਤੇ ਤਿਆਰ ਕੀਤੇ ਗਏ ਸਮੁੰਦਰੀ ਜਹਾਜ਼ 'ਆਈਸੇਰ' ਦੇ ਜ਼ਰੀਏ ਨਿਊਯਾਰਕ ਲਿਆਂਦਾ ਗਿਆ। ਅੱਜ ਹੀ ਦੇ ਦਿਨ ਸਾਲ 1885 ਵਿਚ ਇਹ ਜਹਾਜ਼ ਨਿਊਯਾਰਕ ਪਹੰਚਿਆ ਸੀ। 28 ਅਕਤੂਬਰ 1886 ਨੂੰ ਅਮਰੀਕਾ ਦੇ ਤਤਕਾਲੀ ਰਾਸ਼ਟਰਪਤੀ ਗਰੋਵਰ ਕਲੀਵਲੈਂਡ ਨੇ ਹਜ਼ਾਰਾਂ ਦਰਸ਼ਕਾਂ ਦੇ ਸਾਹਮਣੇ ਸਟੈਚੂ ਆਫ ਲਿਬਰਟੀ ਦਾ ਉਦਘਾਟਨ ਕੀਤਾ।

ਸਟੈਚੂ ਆਫ਼ ਲਿਬਰਟੀ ਇਕ ਮਹਿਲਾ ਦੀ ਮੂਰਤੀ ਹੈ, ਜੋ ਆਜ਼ਾਦੀ ਦੀ ਰੋਮਨ ਦੇਵੀ ਲਿਬਰਟਸ ਨੂੰ ਦਰਸਾਉਂਦੀ ਹੈ। ਬੁੱਤ ਦੇ ਸੱਜੇ ਹੱਥ ਵਿੱਚ ਇੱਕ ਮਸ਼ਾਲ ਅਤੇ ਖੱਬੇ ਹੱਥ ਵਿੱਚ ਇੱਕ ਕਿਤਾਬ ਜਾਂ ਤਖ਼ਤੀ ਹੈ ਜਿਸ ਉੱਤੇ JULY IV MDCCLXXVI ਲਿਖਿਆ ਹੋਇਆ ਹੈ, ਜੋ ਅਮਰੀਕਾ ਦੀ ਆਜ਼ਾਦੀ ਦੀ ਤਾਰੀਖ ਹੈ। ਮੂਰਤੀ ਦੇ ਤਾਜ ਵਿਚੋਂ ਸੂਰਜ ਦੀਆਂ 7 ਕਿਰਨਾਂ ਉੱਭਰ ਰਹੀਆਂ ਹਨ, ਜੋ ਵਿਸ਼ਵ ਦੇ 7 ਮਹਾਂਦੀਪਾਂ ਨੂੰ ਦਰਸਾਉਂਦੀਆਂ ਹਨ। ਅਮਰੀਕਾ ਦੇ ਲਿਬਰਟੀ ਆਈਲੈਂਡ ਉੱਤੇ ਸਥਿਤ ਇਸ ਬੁੱਤ ਨੂੰ ਦੇਖਣ ਲਈ ਹਜ਼ਾਰਾਂ ਲੋਕ ਆਉਂਦੇ ਹਨ। 

2012: ਅੱਜ ਹੀ ਦੇ ਦਿਨ ਸਾਇਨਾ ਨੇਹਵਾਲ ਤੀਜੀ ਵਾਰ ਇੰਡੋਨੇਸ਼ੀਆ ਓਪਨ ਚੈਂਪੀਅਨ ਬਣੀ ਸੀ।
1991: ਰਾਜੀਵ ਗਾਂਧੀ ਨੂੰ ਮਰਨ ਉਪਰੰਤ ਭਾਰਤ ਰਤਨ ਨਾਲ ਸਨਮਾਨਿਤ ਕੀਤਾ ਗਿਆ।
1963: ਯੂਐਸ ਦੀ ਸੁਪਰੀਮ ਕੋਰਟ ਨੇ ਸਕੂਲਾਂ ਵਿਚ ਬਾਈਬਲ ਦੇ ਜ਼ਰੂਰੀ ਪਾਠ ਪੜ੍ਹਨ ਤੇ ਪਾਬੰਦੀ ਲਗਾ ਦਿੱਤੀ ਸੀ।
1947: ਬਰਮਾ ਨੇ ਆਪਣੇ ਆਪ ਨੂੰ ਇੱਕ ਗਣਤੰਤਰ ਘੋਸ਼ਿਤ ਕੀਤਾ।
1839: ਅੱਜ ਦੇ ਦਿਨ ਹੀ ਭਾਰਤ ਦੇ ਗਵਰਨਰ ਜਨਰਲ ਲਾਰਡ ਵਿਲੀਅਮ ਬੇਂਟਿੰਕ ਦੀ ਮੌਤ ਹੋ ਗਈ ਸੀ।
1799: ਨੈਪੋਲੀਅਨ ਬੋਨਾਪਾਰਟ ਨੇ ਇਟਲੀ ਨੂੰ ਆਪਣੇ ਸਾਮਰਾਜ ਵਿਚ ਸ਼ਾਮਲ ਕਰ ਲਿਆ ਸੀ।