ਬੜੇ ਗੁਲਾਮ ਅਲੀ ਬਖ਼ਸ਼ ਖ਼ਾਨ ਜਿਹਨਾਂ ਦੀ ਅਵਾਜ਼ ਸੁਣ ਕੇ ਮੋਰ ਵੀ ਨੱਚਣ ਲੱਗਦੇ ਸਨ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਬੜੇ ਗੁਲਾਮ ਅਲੀ ਬਖ਼ਸ਼ ਖ਼ਾਨ ਕਸ਼ਮੀਰ ਦੇ ਮਹਾਰਾਜਾ ਦੇ ਦਰਬਾਰੀ ਗਾਇਕ ਸਨ

Life facts and journey of Bade Gulam Ali

2 ਅਪ੍ਰੈਲ 1920 ਨੂੰ ਲਾਹੌਰ ਦੇ ਨਜ਼ਦੀਕ ਕਸੂਰ ਨਾਮ ਦੇ ਕਸਬੇ ਵਿਚ ਅਲੀ ਬਖ਼ਸ਼ ਖ਼ਾਨ ਦੇ ਘਰ ਜਿਹੜਾ ਚਿਰਾਗ ਰੋਸ਼ਨ ਹੋਇਆ ਸੀ ਉਸ ਦਾ ਨੂਰ ਸੰਗੀਤ ਦੀ ਦੁਨੀਆ ਵਿਚ ਅੱਜ ਵੀ ਰੋਸ਼ਨ ਹੈ। ਅਲੀ ਬਖ਼ਸ਼ ਖ਼ਾਨ ਕਸ਼ਮੀਰ ਦੇ ਮਹਾਰਾਜਾ ਦੇ ਦਰਬਾਰੀ ਗਾਇਕ ਸਨ। 5 ਸਾਲ ਦੀ ਉਮਰ ਵਿਚ ਗੁਲਾਮ ਅਲੀ ਸਾਹਿਬ ਨੇ ਸਾਰੰਗੀ ਦੀ ਸੋਹਬਤ ਵਿਚ ਸੰਗੀਤ ਦਾ ਸਫ਼ਰ ਸ਼ੁਰੂ ਕੀਤਾ। ਬਾਅਦ ਵਿਚ ਉਹਨਾਂ ਦੇ ਦਾਦਾ ਸ਼ਿੰਦੇ ਖ਼ਾਨ ਪਟਿਆਲਾ ਆ ਕੇ ਵਸ ਗਏ।

ਪੂਰਬੀ, ਪੰਜਾਬੀ, ਮੁਲਤਾਨੀ ਲੋਕ ਸੰਗੀਤ ਨਾਲ ਕਲਾਸੀਕਲ ਸੰਗੀਤ ਦਾ ਉਹਨਾਂ ਦੀ ਪ੍ਰਯੋਗਾਤਮਕਤਾ ਉਸ ਦੌਰ ਵਿਚ ਕਾਫੀ ਪਸੰਦ ਕੀਤੀ ਜਾਂਦੀ ਸੀ। ਉਹਨਾਂ ਦੇ ਗਾਏ ਖਿਆਲ, ਰਾਗ, ਬੰਦਿਸ਼ਾਂ ਇੰਨੇ ਬੇਜੋੜ ਹਨ ਕਿ ਗਾਉਣ ਵਾਲੇ ਅੱਜ ਵੀ ਇਹਨਾਂ ਨੂੰ ਨਿਭਾਉਣ ਦੀ ਕੋਸ਼ਿਸ਼ ਹੀ ਕਰ ਸਕਦੇ ਹਨ ਪਰ ਉਹਨਾਂ ਦੀ ਬਰਾਬਰੀ ਨਹੀਂ।

ਮੁਰਕੀ, ਗਮਕ, ਬੋਲਤਾਨ, ਖੜਕਾ, ਕਲਾਸੀਕਲ ਸੰਗੀਤ ਦੀ ਹਰ ਬਾਰੀਕੀ ’ਤੇ ਉਹਨਾਂ ਦੀ ਜ਼ੋਰਦਾਰ ਪਕੜ ਸੀ ਇਸ ਦੇ ਬਾਵਜੂਦ ਉਹ ਸਹੀ ਸੁਰ ਲਗਾਉਣ ਅਤੇ ਗਾਉਣ ਦੀ ਰੂਹ ਨੂੰ ਅਹਿਮੀਅਤ ਦਿੰਦੇ ਸਨ। ਉਹਨਾਂ ਦੇ ਗਾਏ ਭਜਨ ਗੰਗਾ ਜਮੁਨੀ ਤਹਜ਼ੀਬ ਦੀ ਅਨਮੋਲ ਵਿਰਾਸਤ ਹਨ। ਉਹ ਬਾਲੀਵੁੱਡ ਦੀ ਜ਼ਿੰਦਗੀ ਬਿਲਕੁੱਲ ਪਸੰਦ ਨਹੀਂ ਸਨ ਕਰਦੇ। ਉਹਨਾਂ ਨੇ ਗਾਉਣ ਲਈ ਮਾਹੌਲ ਅਤੇ ਮਿਜਾਜ਼ ਨਾਲ ਕਦੇ ਵੀ ਸਮਝੌਤਾ ਨਹੀਂ ਕੀਤਾ।

ਉਹਨਾਂ ਨੂੰ ਫ਼ਿਲਮਾਂ ਲਈ ਗਾਣੇ ਗਾਉਣੇ ਪਸੰਦ ਨਹੀਂ ਸਨ। ਮੁਗਲ-ਏ-ਆਜ਼ਮ ਦੇ ਡਾਇਰੈਕਟਰ ਕਰੀਮੁਦੀਨ ਆਫਿਸ ਵੱਲੋਂ ਮਿੰਨਤਾਂ ਕਰਨ ’ਤੇ ਉਹਨਾਂ ਨੂੰ ਮੁਗਲ-ਏ-ਆਜ਼ਮ ਵਿਚ ਇਕ ਗਾਣੇ ਲਈ ਉਸ ਜ਼ਮਾਨੇ ਵਿਚ 25000 ਦੀ ਭਾਰੀ ਰਕਮ ਮਿਲੀ ਸੀ। ਭਾਰਤੀ ਸੰਗੀਤ ਵਿਚ ਉਹਨਾਂ ਦੇ ਯੋਗਦਾਨ ਲਈ 1962 ਵਿਚ ਭਾਰਤ ਸਰਕਾਰ ਨੇ ਵੱਡੇ ਗੁਲਾਮ ਅਲੀ ਸਾਹਿਬ ਨੂੰ ਪਦਮ ਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ।

25 ਅਪ੍ਰੈਲ 1968 ਨੂੰ ਹੈਦਰਾਬਾਦ ਦੇ ਬਸ਼ੀਰਬਾਗ ਮਹਿਲ ਵਿਚ ਉਹਨਾਂ ਨੇ ਆਖਰੀ ਸਾਹ ਲਿਆ। ਉਹਨਾਂ ਦੀ ਅਵਾਜ਼ ਸੰਗੀਤ ਨੂੰ ਚਾਹੁੰਣ ਵਾਲਿਆਂ ਦੇ ਦਿਲਾਂ ਵਿਚ ਅੱਜ ਵੀ ਜ਼ਿੰਦਾ ਹੈ।