ਪ੍ਰਿਯੰਕਾ ਚੋਪੜਾ ਤੇ ਪਤੀ ਨਿਕ ਨੇ ਰਣਵੀਰ ਸਿੰਘ ਦੇ ਗਾਣੇ ਤੇ ਕੀਤਾ ਡਾਂਸ

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਬਾਲੀਵੁੱਡ

ਦੋਨਾਂ ਨੇ ਆਪਣੀ ਇਕ ਵੀਡੀਓ ਸੋਸ਼ਲ ਮੀਡੀਆ ਦੇ ਇੰਸਟਾਗ੍ਰਾਮ ਤੇ ਸਾਂਝੀ ਕੀਤੀ

Priyanka Chopra And Nick Jonas

ਨਵੀਂ ਦਿੱਲੀ- ਬਾਲੀਵੁੱਡ ਤੋਂ ਹਾਲੀਵੁੱਡ ਅਦਾਕਾਰਾ ਬਣੀ ਪ੍ਰਿਯੰਕਾ ਚੋਪੜਾ ਅਤੇ ਉਨ੍ਹਾਂ ਦੇ ਪਤੀ ਨਿਕ ਜੋਨਸ ਨੇ ਮਿਆਮੀ ਵਿਖੇ ਮਸਤੀ ਕਰਦਿਆਂ ਆਪਣੀਆਂ ਫ਼ੋਟੋਆਂ ਅਤੇ ਵੀਡੀਓ ਸੋਸ਼ਲ ਮੀਡੀਆ ਤੇ ਸਾਂਝੀ ਕੀਤੀਆਂ ਹਨ। ਖਾਸ ਗੱਲ ਇਹ ਹੈ ਕਿ ਇਹ ਦੋਵੇਂ ਇਕੱਲਿਆਂ ਸਮਾਂ ਬਤੀਤ ਕਰ ਰਹੇ ਹਨ ਤੇ ਜਦੋਂ ਵੀ ਦੋਵੇਂ ਇਕੱਠੇ ਹੁੰਦੇ ਹਨ ਤਾਂ ਮੌਕੇ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਸਾਂਝੀਆਂ ਕਰਦੇ ਹੀ ਰਹਿੰਦੇ ਹਨ। ਦੋਨਾਂ ਨੇ ਆਪਣੀ ਇਕ ਵੀਡੀਓ ਸੋਸ਼ਲ ਮੀਡੀਆ ਦੇ ਇੰਸਟਾਗ੍ਰਾਮ ਤੇ ਸਾਂਝੀ ਕੀਤੀ ਹੈ।

ਦੋਨਾਂ ਨੇ ਆਪਣੇ ਕੁਝ ਹੋਰਨਾਂ ਸਾਥੀਆਂ ਨਾਲ ਯਾਟ ਪਾਰਟੀ ਦੀਆਂ ਤਸਵੀਰਾਂ ਪੋਸਟ ਕੀਤੀਆਂ ਹਨ। ਨਿਕ ਅਤੇ ਪ੍ਰਿਯੰਕਾ ਦੇ ਇਸ ਡਾਂਸ ਵਾਲੇ ਵੀਡੀਓ ਨੂੰ ਲੋਕ ਕਾਫੀ ਪਸੰਦ ਕਰ ਰਹੇ ਹਨ। ਇਸ ਵੀਡੀਓ ਚ ਨਿਕ ਤੇ ਉਨ੍ਹਾਂ ਦੇ ਭਰਾ ਸੋਫੀ ਟਰਨਰ ਵੀ ਹਨ। ਇਸ ਵੀਡੀਓ ਵਿਚ ਪ੍ਰਿਯੰਕਾ ਤੇ ਨਿਕ ਆਪਣੇ ਦੋਸਤਾਂ ਨਾਲ ਬਾਲੀਵੁੱਡ ਅਦਾਕਾਰ ਰਣਵੀਰ ਸਿੰਘ ਦੀ ਫ਼ਿਲਮ ਸਿੰਬਾ ਦੇ ਗੀਤ ਮੇਰਾ ਵਾਲਾ ਡਾਂਸ ਤੇ ਨੱਚਦੇ ਨਜ਼ਰ ਆ ਰਹੇ ਹਨ ਤੇ ਰੱਜ ਕੇ ਮਸਤੀ ਕਰ ਰਹੇ ਹਨ।