ਸਰਦਾਰ Motor Mechanic ਸੰਪੂਰਨ ਸਿੰਘ ਤੋਂ ਮਹਾਨ Gulzar ਬਣਨ ਤੱਕ ਦਾ ਸਫਰ!

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

1963 ਵਿਚ ਪ੍ਰਸਿੱਧ ਫਿਲਮ ਨਿਰਮਾਤਾ ਬਿਮਲ ਰਾਏ ਦੀ ਆਖਰੀ ਫਿਲਮ ਬਾਂਦਨੀ ਨੇ ਇਕ ਹੋਰ ਜੀਵਿਤ ਕਥਾ ਨੂੰ ਜਨਮ ਦਿੱਤਾ।

Photo

1963 ਵਿਚ ਪ੍ਰਸਿੱਧ ਫਿਲਮ ਨਿਰਮਾਤਾ ਬਿਮਲ ਰਾਏ ਦੀ ਆਖਰੀ ਫਿਲਮ ਬਾਂਦਨੀ ਨੇ ਇਕ ਹੋਰ ਜੀਵਿਤ ਕਥਾ ਨੂੰ ਜਨਮ ਦਿੱਤਾ। ਆਮ ਮੋਟਰ ਮਕੈਨਿਕ ਤੋਂ ਲੈ ਕੇ ਸੈਲੀਬ੍ਰਿਟੀ ਤੱਕ ਦੀ ਕਹਾਣੀ, ਇਹ ਕਿਸੇ ਬਾਲੀਵੁੱਡ ਬਲਾਕਬਸਟਰ ਤੋਂ ਘੱਟ ਨਹੀਂ ਹੈ। ਸਿਰਫ ਇਕ ਗਾਣੇ ਦੇ ਬੋਲ ਕਾਰਨ ਫਿਲਮ ਬੰਦਿਨੀ ਦੇ ਸੰਗੀਤ ਵਿਚ ਰੁਕਾਵਟ ਪੈਦਾ ਹੋ ਰਹੀ ਸੀ। ਇਸ ਦੌਰਾਨ ਬਿਮਲ ਰਾਏ ਦੇ ਸਹਾਇਕ ਦੇਬੂ ਸੇਨ ਨੇ ਉਹਨਾਂ ਸਾਹਮਣੇ ਇਕ ਮੋਟਰ ਮਕੈਨਿਕ ਪੇਸ਼ ਕੀਤਾ, ਜਿਸ ਨੇ ਕਵਿਤਾ ਲਿਖੀ ਸੀ।

ਰਾਏ ਨੇ ਹੈਰਾਨੀ ਨਾਲ ਬੰਗਾਲੀ ਵਿਚ ਦੇਬੂ ਸੇਨ ਨੂੰ ਪੁੱਛਿਆ ਕਿ ਉਹ ਨੌਜਵਾਨ ਉਹਨਾਂ ਦੀ ਭਾਸ਼ਾ ਜਾਣਦਾ ਹੈ ਅਤੇ ਵੈਸ਼ਨਵ ਕਵਿਤਾ ਨੂੰ ਸਮਝਦਾ ਹੈ ('ਭਗਤੀ ਪਰੰਪਰਾ' 'ਤੇ ਆਧਾਰਿਤ ਕਵਿਤਾ, ਜਿਥੇ ਪ੍ਰਮਾਤਮਾ ਲਈ ਆਤਮਾ ਦੀ ਇੱਛਾ ਦਾ ਪ੍ਰਗਟਾਵਾ ਰਾਧਾ-ਕ੍ਰਿਸ਼ਨ ਦੀਆਂ ਦੰਤਕਥਾਵਾਂ ਦੇ ਦੁਆਰਾ ਕੀਤਾ ਜਾਂਦਾ ਹੈ)। ਇਸ ਦਾ ਮਕੈਨਿਕ ਨੇ ਸਕਾਰਾਤਮਕ ਜਵਾਬ ਦਿੱਤਾ।

ਫਿਲਮ ਲੇਖਕ ਅਤੇ ਲੇਖਕ ਸੱਤਿਆ ਸਰਨ ਨੇ ਅਪਣੀ ਪੁਸਤਕ ਵਿਚ ਇਸ ਅਦਭੁੱਤ ਕਹਾਣੀ ਦਾ ਜ਼ਿਕਰ ਕੀਤਾ ਹੈ। ਉਹਨਾਂ ਦੀ ਪੁਸਤਕ ਦਾ ਨਾਂਅ ਸੁਨ ਮੇਰੇ ਬੰਧੂ-ਦ ਮਿਊਜ਼ੀਕਲ ਵਰਲਡ ਆਫ ਐਸਡੀ ਬਰਮਾਨ (Sun Mere Bandhu Re: The Musical World of SD Burman) ਹੈ। ਸ਼ਿੰਲੇਂਦਰ ਜਿਨ੍ਹਾਂ ਨੇ ਫਿਲਮ ਦੇ ਛੇ ਗੀਤ ਲਿਖੇ ਸੀ, ਉਹਨਾਂ ਦਾ ਫਿਲਮ ਦੇ ਸੰਗੀਤਕਾਰ ਐਸਡੀ ਬਰਮਨ ਨਾਲ ਵਿਵਾਦ ਸੀ, ਉਹਨਾਂ ਨੇ ਸ਼ਿੰਲੇਂਦਰ ਦੇ ਨਾਲ ਕੰਮ ਕਰਨ ਤੋਂ ਮਨ੍ਹਾਂ ਕਰ ਦਿੱਤਾ ਸੀ।

ਇਸ ਦੇ ਚਲਦਿਆਂ ਰਾਏ ਨੂੰ ਇਕ ਚੰਗੇ ਬਦਲ ਦੀ ਲੋੜ ਸੀ, ਇਸ ਦੌਰਾਨ ਉਹਨਾਂ ਸਾਹਮਣੇ ਨੌਜਵਾਨ ਸੰਪੂਰਨ ਸਿੰਘ ਕਾਲੜਾ ਦੇ ਨਾਂਅ ਦੇ ਸਿਫਾਰਿਸ਼ ਕੀਤੀ ਗਈ। ਸ਼ਿਲੇਂਦਰ ਨੇ ਉਹਨਾਂ ਦੀ ਕਵਿਤਾ ਪੜ੍ਹੀ ਅਤੇ ਬਿਮਲ ਰਾਏ ਨੂੰ ਨੌਜਵਾਨ ਮਕੈਨਿਕ ਲਈ ਪ੍ਰਵਾਨਗੀ ਦੇ ਦਿੱਤੀ। ਇਸ ਤਰ੍ਹਾਂ ਨੌਜਵਾਨ ਕਵੀ ਨੂੰ ਫਿਲਮ ਬੰਦਿਨੀ ਮਿਲੀ ਅਤੇ ਉਹਨਾਂ ਨੇ ਗਾਣਾ “ਮੋਰਾ ਗੋਰਾ ਰੰਗ ਲਈ ਲੇ'” ਲਿਖਿਆ।

ਇਸ ਤਰ੍ਹਾਂ ਇਕ ਮੋਟਰ ਮਕੈਨਿਕ ਸੰਪੁਰਨ ਸਿੰਘ ਗੁਲਜ਼ਾਰ ਬਣਿਆ। ਅੱਜ ਗੁਲਜ਼ਾਰ ਨੂੰ ਹਰ ਕੋਈ ਜਾਣਦਾ ਹੈ। ਇਹ ਉਹ ਨਾਮ ਹੈ ਜਿਸ ਨੇ ਨਾ ਸਿਰਫ ਸਾਹਿਤਕ ਅਤੇ ਫਿਲਮੀ ਘੇਰੇ ਵਿਚ ਪ੍ਰਸਿੱਧੀ ਹਾਸਲ ਕੀਤੀ ਬਲਕਿ ਅਪਣੇ ਗਾਣੇ 'ਜੈ ਹੋ' ਲਈ ਆਸਕਰ ਅਵਾਰਡ ਜਿੱਤ ਕੇ ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਕੀਤੀ। ਸਰਨ ਨੇ ਅਪਣੀ ਕਿਤਾਬ ਵਿਚ ਲਿਖਿਆ ਹੈ ਕਿ ਗੁਲਜ਼ਾਰ ਨੇ ਮੌਜੂਦਾ ਪਾਕਿਸਤਾਨ ਦੇ ਜਿਹਲਮ ਜ਼ਿਲ੍ਹੇ ਵਿਚ ਅਪਣੇ ਗ੍ਰਹਿ ਨਗਰ ਦੀਨਾ ਦੇ ਨਾਂਅ 'ਤੇ ਅਪਣਾ ਪੈੱਨ ਨਾਮ ਗੁਲਜ਼ਾਰ ਦੀਨਵੀ ਰੱਖਿਆ ਸੀ। 

ਦਿਲਚਸਪ ਗੱਲ ਇਹ ਹੈ ਕਿ ਗੁਲਜ਼ਾਰ ਨੇ ਬੰਦਿਨੀ ਦੇ ਰਿਲੀਜ਼ ਹੋਣ ਤੋਂ ਦੋ ਸਾਲ ਪਹਿਲਾਂ ਬਿਮਲ ਰਾਏ ਪ੍ਰੋਡਕਸ਼ਨ ਨੂੰ ਜੁਆਇੰਨ ਕੀਤਾ ਸੀ ਅਤੇ ਉਹ ਪ੍ਰੋਡਕਸ਼ਨ ਲਾਈਨ ਵਿਚ ਕੰਮ ਕਰ ਰਹੇ ਸੀ ਪਰ ਉਹ ਕਦੀ ਫਿਲਮਾਂ ਲਿਖਣਾ ਨਹੀਂ ਚਾਹੁੰਦੇ ਸਨ। ਉਹਨਾਂ ਨੇ ਪਹਿਲਾਂ ਬੰਦਿਨੀ ਲਈ ਗੀਤ ਲਿਖਣ ਤੋਂ ਇਨਕਾਰ ਕਰ ਦਿੱਤਾ ਸੀ ਪਰ ਫਿਰ ਬਿਮਲ ਰਾਏ ਅਤੇ ਐਸਡੀ ਬਰਮਨ ਨਾਲ ਮੁਲਾਕਾਤ ਤੋਂ ਬਾਅਦ ਉਹਨਾਂ ਨੇ ਮੰਨ ਬਦਲ ਲਿਆ। 

ਸਰਨ ਨੇ ਅਪਣੀ ਕਿਤਾਬ ਵਿਚ ਲਿਖਿਆ ਹੈ ਕਿ ਬਰਮਨ ਨੇ ਉਹਨਾਂ ਨੂੰ ਅਗਲੇ ਦਿਨ ਸ਼ਾਮ ਨੂੰ ਘਰ ਬੁਲਾਇਆ ਅਤੇ ਉਹਨਾਂ ਦੇ ਬੇਟੇ ਪੰਚਮ ਬਰਮਨ ਨਾਲ ਇਕ ਧੁੰਨ ਗਾਈ। ਸੰਗੀਤ ਸੈਸ਼ਨ ਤੋਂ ਬਾਅਦ ਗੁਲਜ਼ਾਰ ਘਰ ਚਲਏ ਗਏ। ਇਸ ਦੌਰਾਨ ਗੁਲਜ਼ਾਰ ਦੇ ਦਿਮਾਗ ਵਿਚ ਕੁਝ ਸਤਰਾਂ ਆਈਆਂ, ਇਹ ਕੁਝ ਇਸ ਤਰ੍ਹਾਂ ਸੀ, 'ਮੋਰਾ ਗੋਰਾ ਅੰਗ ਲਾਇ ਲੈ, ਮੋਹਿ ਸ਼ਾਮ ਰੰਗ ਦਈ ਦੇ'।

ਇਸ ਰਚਨਾ ਨੇ ਭਾਰਤੀ ਸੱਭਿਆਚਾਰ ਅਤੇ ਮਿਥਿਹਾਸਕ ਕਥਾਵਾਂ ਨੂੰ ਏਨੀ ਡੂੰਘਾਈ ਨਾਲ ਪੇਸ਼ ਕੀਤਾ ਹੈ ਕਿ ਇਹ ਹੈਰਾਨੀਜਨਕ ਸੀ। ਐਸਡੀ ਬਰਮਨ ਵੱਲੋਂ ਰਚਿਆ ਗਿਆ ਅਤੇ ਲਤਾ ਮੰਗੇਸ਼ਕਰ ਵੱਲੋਂ ਗਾਇਆ ਗਿਆ ਗੀਤ ਜਾਦੂਈ ਸੀ। ਗੁਲਜ਼ਾਰ ਨੇ ਸਕ੍ਰੀਨਰਾਇਟਰ, ਨਿਰਮਾਤਾ, ਨਿਰਦੇਸ਼ਕ ਅਤੇ ਲੇਖਕ ਦੇ ਤੌਰ 'ਤੇ ਬਹੁਤ ਸਾਰੀਆਂ ਰਚਨਾਵਾਂ ਸਿਨੇਮਾ ਅਤੇ ਸਾਹਿਤ ਜਗਤ ਦੀ ਝੋਲੀ ਪਾਈਆਂ।

ਉਹਨਾਂ ਦੀ ਸ਼ਖਸੀਅਤ ਦੇ ਕਈ ਪਹਿਲੂ ਹਨ ਪਰ ਉਹਨਾਂ ਦੀ ਕਵਿਤਾ ਨੇ ਉਹਨਾਂ ਨੂੰ ਹਰ ਭਾਰਤੀ ਦੇ ਦਿਨ ਦੇ ਨੇੜੇ ਲਿਆ ਦਿੱਤਾ।  ਉਹਨਾਂ ਨੇ ਵਿਲੱਖਣ ਰੰਗਾਂ ਅਤੇ ਜੀਵਨ ਦੇ ਡੂੰਘੇ ਦ੍ਰਿਸ਼ਟੀਕੋਣ ਦਾ ਸਧਾਰਣ ਸ਼ਬਦਾਂ ਵਿਚ ਚਿੱਤਰਣ ਕੀਤਾ ਅਤੇ ਅਪਣੇ ਪਾਠਕਾਂ ਤੱਕ ਪਹੁੰਚਾਇਆ। ਉਹਨਾਂ ਦੀ ਕਵਿਤਾ ਨਦੀ ਦੇ ਵਗਦੇ ਪਾਣੀ ਵਾਂਗ ਹੈ-ਪਿਆਰੀ, ਲਚਕਦਾਰ ਅਤੇ ਜ਼ਿੰਦਗੀ ਭਰਪੂਰ!