ਭਾਰਤ ਸਰਕਾਰ ਜਾਣ-ਬੁਝ ਕੇ ਲਾਂਘੇ ਦੇ ਕੰਮ ਲਈ ਅੜਿਕਾ ਬਣ ਰਹੀ ਹੈ : ਬਾਜਵਾ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਸੰਗਤਾਂ ਵਲੋਂ ਸਥਾਨਕ ਅੰਤਰਰਾਸਟਰੀ ਸਰਹੱਦ 'ਤੇ ਖਲ੍ਹੋ ਕੇ 222ਵੀਂ ਅਰਦਾਸ ਕੀਤੀ

Pic

ਅੰਮ੍ਰਿਤਸਰ : ਪਾਕਿਸਤਾਨ ਸਥਿਤ ਇਤਿਹਾਸਕ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਡੇਰਾ ਬਾਬਾ ਨਾਨਕ ਧੁੱਸੀ ਬੰਨ੍ਹ ਵਿਖੇ ਮੱਸਿਆ ਦੇ ਦਿਹਾੜੇ 'ਤੇ ਗੁਰਦੁਆਰਾ ਕਰਤਾਰਪੁਰ (ਰਾਵੀ) ਦਰਸ਼ਨ ਅਭਿਲਾਖੀ ਸੰਸਥਾ ਵਲੋਂ  ਗੁਰਿੰਦਰ ਸਿੰਘ ਬਾਜਵਾ ਦੀ ਅਗਵਾਈ ਹੇਠ ਸੰਗਤਾਂ ਵਲੋਂ ਸਥਾਨਕ ਅੰਤਰਰਾਸਟਰੀ ਸਰਹੱਦ 'ਤੇ ਖਲ੍ਹੋ ਕੇ 222ਵੀਂ ਅਰਦਾਸ ਕੀਤੀ ਗਈ। 

ਬਾਜਵਾ ਨੇ ਭਾਰਤ ਦੀ ਕੇਂਦਰ ਸਰਕਾਰ ਉਪਰ ਦੋਸ਼ ਲਗਾਉਂਦਿਆਂ ਕਿਹਾ ਕਿ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਖੁੱਲ੍ਹੇ ਲਾਂਘੇ ਲਈ ਭਾਰਤ ਸਰਕਾਰ ਜਾਣ-ਬੁੱਝ ਕੇ ਪਾਕਿਸਾਤਨ ਸਰਕਾਰ ਦੇ ਸਾਹਮਣੇ ਬੇਲੋੜੀਆਂ ਸ਼ਰਤਾਂ ਰੱਖਦਿਆਂ ਹੋਇਆਂ ਲਾਂਘੇ ਦੇ ਨੇਕ ਕਾਰਜਾਂ ਵਿਚ ਅੜਿੱਕਾ ਪਾ ਰਹੀ ਹੈ। ਜਨਰਲ ਸਕੱਤਰ ਬਾਜਵਾ ਨੇ ਅੱਗੇ ਦੱਸਿਆ ਕਿ ਭਾਰਤ ਸਰਕਾਰ ਵਲੋਂ 5000 ਸ਼ਰਧਾਲੂਆਂ ਦੇ ਜਾਣ ਦੀ ਪਾਕਿਸਤਾਨ ਸਰਕਾਰ ਕੋਲ ਸ਼ਰਤ ਰੱਖਦਿਆਂ ਅੜਿੱਕਾ ਪਾਇਆ ਗਿਆ ਹੈ ਜਦਕਿ ਖੁਲ੍ਹੇ ਲਾਂਘੇ ਦੇ ਸ਼ੁਰੂਆਤੀ ਦੋਰ ਵਿਚ 700 ਸ਼ਰਧਾਲੂਆਂ ਦੀ ਜਾਣ ਦੀ ਪ੍ਰਵਾਨਗੀ ਦਿਤੀ ਹੈ।

ਬਾਜਵਾ ਨੇ ਆਖਿਆ ਕਿ ਪਾਕਿਸਾਤਨ ਸਰਕਾਰ ਨੂੰ ਬਾਅਦ ਵਿਚ ਇਹ ਗਿਣਤੀ ਵਧਾ ਕੇ ਹਜ਼ਾਰਾਂ ਵਿਚ ਲੈ ਕੇ ਜਾਣੀ ਚਾਹੀਦੀ ਹੈ ਕਿਉਂਕਿ ਸਾਰੀ ਦੁਨੀਆਂ ਤੋਂ ਸਿੱਖ ਸ਼ਰਧਾਲੂਆਂ ਨੇ ਦਰਸ਼ਨ ਕਰਨ ਆਉਣਾ ਹੈ। ਬਾਜਵਾ ਨੇ ਅੱਗੇ ਕਿਹਾ ਭਾਰਤ ਸਰਕਾਰ ਵਲੋਂ ਪਾਕਿਸਤਾਨ ਸਾਹਮਣੇ ਬੇਲੋੜੀਆਂ ਸ਼ਰਤਾਂ ਰੱਖਣੀਆਂ ਕਿਸੇ ਵੀ ਸੂਰਤ ਵਿਚ ਵਾਜਬ ਨਹੀਂ ਹਨ। ਇਸ ਲਈ ਭਾਰਤ ਸਰਕਾਰ ਖੁਲ੍ਹੇ ਲਾਂਘੇ ਦੇ ਕਾਰਜਾਂ ਵਿਚ ਬਿਨਾਂ ਵਜਾ ਅੜਿੱਕਾ ਪਾ ਰਹੀ ਹੈ।