Gurdev Singh Kaunke: ਭਾਈ ਕਾਉਂਕੇ ਮਾਮਲੇ ’ਤੇ ਬੋਲੇ ਗਿਆਨੀ ਹਰਪ੍ਰੀਤ ਸਿੰਘ, “ਜਿਹੜੇ ਅੱਜ ਬਾਹਾਂ ਉਲਾਰ ਰਹੇ ਨੇ, ਉਦੋਂ ਇਹ ਜਿਉਂਦੇ ਸਨ”
ਕਿਹਾ, 25 ਸਾਲ ਫਾਈਲ ਨੂੰ ਦਬਾ ਕੇ ਰੱਖਿਆ ਗਿਆ, ਕਿਸੇ ਨੇ ਫਾਈਲਾਂ ਨੂੰ ਝਾੜ ਕੇ ਵੀ ਨਹੀਂ ਦੇਖਿਆ
Gurdev Singh Kaunke: ਕਾਰਜਕਾਰੀ ਜਥੇਦਾਰ ਗੁਰਦੇਵ ਸਿੰਘ ਕਾਉਂਕੇ ਦੇ ਮਾਮਲੇ 'ਚ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਬਿਆਨ ਸਾਹਮਣੇ ਆਇਆ ਹੈ। ਗਿਆਨੀ ਹਰਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗੁਰਦੇਵ ਸਿੰਘ ਕਾਉਂਕੇ ਨੂੰ 1993 ਵਿਚ ਉਸ ਸਮੇਂ ਦੇ ਪੁਲਿਸ ਅਧਿਕਾਰੀਆਂ ਨੇ ਤਸ਼ੱਦਦ ਦੇ ਕੇ ਜਗਰਾਉਂ ਵਿਚ ਸ਼ਹੀਦ ਕਰ ਦਿਤਾ ਸੀ।
ਉਨ੍ਹਾਂ ਦਸਿਆ ਕਿ ਭਾਈ ਕਾਉਂਕੇ ਦੀ ਯਾਦ ਵਿਚ ਹਰ ਸਾਲ ਹੀ ਪਾਠ ਕਰਵਾਇਆ ਜਾਂਦਾ ਹੈ ਪਰ ਕੁੱਝ ਲੋਕ ਹੀ ਇਸ ਵਿਚ ਸ਼ਾਮਲ ਹੁੰਦੇ ਸਨ। ਉਨ੍ਹਾਂ ਕਿਹਾ ਕਿ ਜਿਹੜੇ ਲੋਕ ਅੱਜ ਬਾਹਾਂ ਉਲਾਰ ਰਹੇ ਨੇ, ਉਦੋਂ ਇਹ ਵੀ ਜਿਉਂਦੇ ਸਨ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ 25 ਸਾਲ ਫਾਈਲ ਨੂੰ ਦਬਾ ਕੇ ਰੱਖਿਆ ਗਿਆ। ਕਿਸੇ ਨੇ ਫਾਈਲਾਂ ਨੂੰ ਝਾੜ ਕੇ ਵੀ ਨਹੀਂ ਦੇਖਿਆ।
ਉਨ੍ਹਾਂ ਕਿਹਾ ਮੌਜੂਦਾ ਸਰਕਾਰ ਪੁਰਾਣੀਆਂ ਸਰਕਾਰਾਂ ਵਾਂਗ ਗ਼ਲਤੀ ਨਾ ਕਰੇ। ਸਰਕਾਰ ਨੂੰ ਉਸ ਰੀਪੋਰਟ ਦੇ ਆਧਾਰ 'ਤੇ ਕ ਜਾਂਚ ਕਮਿਸ਼ਨ ਬਣਾਉਣਾ ਚਾਹੀਦਾ ਹੈ ਤੇ ਦੋਸ਼ੀਆਂ ਨੂੰ ਸਜ਼ਾਵਾਂ ਹੋਣੀਆਂ ਚਾਹੀਦੀਆਂ ਹਨ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਨੇ ਕਿਹਾ ਕਿ ਸਰਕਾਰੀ ਅਤਿਵਾਦ ਨੇ ਇਕ ਲੱਖ ਸਿੱਖ ਨੌਜਵਾਨਾਂ ਨੂੰ ਲਾਪਤਾ ਕੀਤਾ ਸੀ।
(For more Punjabi news apart from Giani Harpreet Singh Statement on Gurdev Singh Kaunke Case, stay tuned to Rozana Spokesman)