ਮੇਘਾਲਿਆ 'ਚ ਪੰਜਾਬੀ ਸਿੱਖ ਬਸਤੀ 'ਤੇ ਹਮਲੇ ਦੁਖਦਾਈ : ਮਾਨ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਇਥੋਂ ਦੇ ਹੁਕਮਰਾਨ ਭਾਵੇ ਉਹ ਬੀਜੇਪੀ ਨਾਲ ਸਬੰਧਤ ਹੋਣ, ਭਾਵੇਂ ਕਾਂਗਰਸ ...

Simranjeet Singh Mann

ਫ਼ਤਿਹਗੜ੍ਹ ਸਾਹਿਬ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਇਥੋਂ ਦੇ ਹੁਕਮਰਾਨ ਭਾਵੇ ਉਹ ਬੀਜੇਪੀ ਨਾਲ ਸਬੰਧਤ ਹੋਣ, ਭਾਵੇਂ ਕਾਂਗਰਸ ਨਾਲ ਜਾਂ ਕਿਸੇ ਹੋਰ ਜਮਾਤ ਨਾਲ ਅਕਸਰ ਹੀ ਇਹ ਦਾਅਵੇ ਕਰਦੇ ਹਨ ਕਿ ਇਥੇ ਵੱਸਣ ਵਾਲੀ ਘੱਟ ਗਿਣਤੀ ਸਿੱਖ ਕੌਮ ਦੀ ਜਾਨ-ਮਾਲ ਨੂੰ ਕੋਈ ਖ਼ਤਰਾ ਨਹੀਂ

ਅਤੇ ਉਨ੍ਹਾਂ ਨੂੰ ਸੱਭ ਤਰ੍ਹਾਂ ਦੇ ਹੱਕ-ਹਕੂਕ ਪ੍ਰਾਪਤ ਹਨ ਪਰ ਜਦ ਅਮਲੀ ਰੂਪ ਵਿਚ ਇਥੋਂ ਦੀ ਸਥਿਤੀ 'ਤੇ ਨਜ਼ਰ ਮਾਰੀ ਜਾਵੇ ਤਾਂ ਵੱਖ-ਵੱਖ ਸੂਬਿਆਂ ਵਿਚ ਵੱਸਣ ਵਾਲੀਆਂ ਸਿੱਖ ਬਸਤੀਆ ਅਤੇ ਸਿੱਖਾਂ ਉਤੇ ਸਾਜ਼ਸਾਂ ਅਧੀਨ ਫ਼ਿਰਕੂ ਹਮਲੇ ਹੁੰਦੇ ਆ ਰਹੇ ਹਨ। ਬੀਤੇ 2 ਦਿਨ ਪਹਿਲੇ ਮੇਘਾਲਿਆ ਦੀ ਰਾਜਧਾਨੀ ਸ਼ਿਲਾਂਗ ਵਿਚ ਜਿਥੇ ਸਿੱਖਾਂ ਦੀ ਵੱਡੀ ਗਿਣਤੀ ਵਸਦੀ ਹੈ ਅਤੇ ਪੰਜਾਬੀ ਸਿੱਖ ਬਸਤੀ ਦੇ ਨਾਂ ਨਾਲ ਮਸਹੂਰ ਹੈ, ਉਥੇ ਮੁਤੱਸਵੀ ਸਿੱਖ ਵਿਰੋਧੀ ਜਮਾਤਾਂ ਅਤੇ ਬਦਮਾਸ਼ਾਂ ਵਲੋਂ ਹਮਲੇ ਜਾਰੀ ਹਨ। 

ਇਹ ਹੋਰ ਵੀ ਦੁਖ ਤੇ ਅਫ਼ਸੋਸ ਵਾਲੇ ਅਮਲ ਹਨ ਕਿ ਮੇਘਾਲਿਆ ਦੀ ਸੰਗਮਾ ਹਕੂਮਤ ਅਤੇ ਮੇਘਾਲਿਆ ਪੁਲਿਸ ਇਸ ਅਤਿ ਨਾਜ਼ੁਕ ਸਮੇਂ ਵੀ ਅਪਣੀਆਂ ਜ਼ਿੰਮੇਵਾਰੀਆ ਨੂੰ ਪੂਰਨ ਕਰਨ ਤੋਂ ਟਾਲਾ ਵਟਦੀ ਨਜ਼ਰ ਆ ਰਹੀ ਹੈ ਅਤੇ ਉਥੋਂ ਦੇ ਸਿੱਖਾਂ ਦੇ ਜਾਨ-ਮਾਲ ਦੀ ਹਿਫ਼ਾਜਤ ਦੀ ਜ਼ਿੰਮੇਵਾਰੀ ਨਹੀਂ ਨਿਭਾਈ ਜਾ ਰਹੀ।