ਸਿੱਖਾਂ ਦੀ ਸੁਰੱਖਿਆ ਯਕੀਨੀ ਬਣਾਵੇ ਮੇਘਾਲਿਆ ਸਰਕਾਰ : ਹਰਨਾਮ ਸਿੰਘ 

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਦਮਦਮੀ ਟਕਸਾਲ ਦੇ ਮੁਖੀ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਸੂਬਾ ਮੇਘਾਲਿਆ ਦੇ ਸ਼ਹਿਰ ਸ਼ਿਲਾਂਗ ਵਿਖੇ ਸਿੱਖਾਂ 'ਤੇ ਕੁੱਝ ਸਥਾਨਕ ਲੋਕਾਂ ਵਲੋਂ ਕੀਤੇ ਜਾ ਰਹੇ ਹਮਲਿਆਂ...

Harnam Singh

ਤਰਨਤਾਰਨ, ਦਮਦਮੀ ਟਕਸਾਲ ਦੇ ਮੁਖੀ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਸੂਬਾ ਮੇਘਾਲਿਆ ਦੇ ਸ਼ਹਿਰ ਸ਼ਿਲਾਂਗ ਵਿਖੇ ਸਿੱਖਾਂ 'ਤੇ ਕੁੱਝ ਸਥਾਨਕ ਲੋਕਾਂ ਵਲੋਂ ਕੀਤੇ ਜਾ ਰਹੇ ਹਮਲਿਆਂ ਪ੍ਰਤੀ ਚਿੰਤਾ ਪ੍ਰਗਟ ਕਰਦਿਆਂ ਸੂਬੇ ਦੇ ਮੁੱਖ ਮੰਤਰੀ ਕੋਨਰਾਡ ਸੰਗਮਾ ਨੂੰ ਸਿੱਖਾਂ ਰਾਖੀ ਯਕੀਨੀ ਬਣਾਉਣ ਦੀ ਅਪੀਲ ਕੀਤੀ ਹੈ।  ਉਨ੍ਹਾਂ ਦਸਿਆ ਕਿ ਸ਼ਿਲਾਂਗ 'ਚ ਸਿੱਖ ਹਮਲੇ ਹੇਠ ਹੈ ਅਤੇ ਉਹ ਸਹਿਮ ਅਤੇ ਡਰ ਦੇ ਸਾਏ ਹੇਠ ਵਿਚਰ ਰਹੇ ਹਨ।

ਸਿੱਖ ਧਾਰਮਕ ਸੰਸਥਾਵਾਂ, ਘਰਾਂ ਅਤੇ ਕਾਰੋਬਾਰੀ ਅਦਾਰਿਆਂ ਨੂੰ ਸ਼ਰਾਰਤੀ ਤੇ ਫ਼ਿਰਕੂ ਲੋਕਾਂ ਵਲੋਂ ਨਿਸ਼ਾਨਾ ਬਣਾਇਆ ਜਾ ਰਿਹਾ ਹੈ।  ਉਨ੍ਹਾਂ ਕਿਹਾ ਕਿ ਉਕਤ ਫ਼ਿਰਕੂ ਹਿੰਸਾ ਸ਼ਿਲਾਂਗ ਵਿਚ ਸਥਾਪਤ ਸਿੱਖਾਂ ਨੂੰ ਖਦੇੜਣ ਦੀ ਸਾਜ਼ਸ਼ ਦਾ ਨਤੀਜਾ ਹੈ। ਸੰਵੇਦਨਸ਼ੀਲ ਮੁਦੇ ਪ੍ਰਤੀ ਦਮਦਮੀ ਟਕਸਾਲ ਮੁਖੀ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਵੀ ਅਪਣੀ ਭੂਮਿਕਾ ਨਿਭਾਉਣ ਲਈ ਕਿਹਾ ਹੈ।