ਤਖ਼ਤਾਂ ਤੇ ਡੇਰਿਆਂ ਵਿਚ 'ਸ਼ਬਦ ਗੁਰੂ' ਦੀ ਬੇਅਦਬੀ ਕੌਣ ਰੋਕੇਗਾ? ਪ੍ਰਿੰ: ਸੁਰਿੰਦਰ ਸਿੰਘ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਬਰਗਾੜੀ ਵਿਖੇ 'ਸ਼ਬਦ ਗੁਰੂ ਜੀ' ਦੀ ਬੇਅਦਬੀ ਸਬੰਧੀ ਮੁਤਵਾਜ਼ੀ ਜਥੇਦਾਰਾਂ ਵਲੋਂ ਲਾਇਆ ਮੋਰਚਾ ਸ਼ਲਾਘਾਯੋਗ........

Principal Surinder Singh

ਸ੍ਰੀ ਅਨੰਦਪੁਰ ਸਾਹਿਬ :  ਬਰਗਾੜੀ ਵਿਖੇ 'ਸ਼ਬਦ ਗੁਰੂ ਜੀ' ਦੀ ਬੇਅਦਬੀ ਸਬੰਧੀ ਮੁਤਵਾਜ਼ੀ ਜਥੇਦਾਰਾਂ ਵਲੋਂ ਲਾਇਆ ਮੋਰਚਾ ਸ਼ਲਾਘਾਯੋਗ ਹੈ, ਹਰ ਸਿੱਖ ਇਸ ਦੀ ਹਮਾਇਤ ਕਰਦਾ ਹੈ ਤੇ ਕਰਨੀ ਵੀ ਚਾਹੀਦੀ ਹੈ। ਪਰ ਪੰਜਾਬ ਤੋਂ ਬਾਹਰਲੇ ਤਖ਼ਤਾਂ ਅਤੇ ਸਿੱਖ ਸੰਤਾਂ ਦੇ ਡੇਰਿਆਂ ਵਿਚ 'ਸ਼ਬਦ ਗੁਰੂ ਜੀ' ਦੇ ਬਰਾਬਰ ਹੋਰ ਗ੍ਰੰਥਾਂ ਦਾ ਪ੍ਰਕਾਸ਼ ਕਰ ਕੇ 'ਦਸਮੇਸ਼ ਪਿਤਾ' ਦੇ ''ਗੁਰੂ ਮਾਨਿਓ ਗ੍ਰੰਥ” ਹੁਕਮ ਦੀ ਉਲੰਘਣਾ ਕਰਨ ਵਾਲੇ ਅਤੇ 'ਸ਼ਬਦ ਗੁਰੂ' ਦੇ ਸ਼ਰੀਕ ਪੈਦਾ ਕਰਨ ਵਾਲੇ, ਪ੍ਰਬੰਧਕਾਂ ਦੇ ਵਿਰੁਧ ਵੀ ਮੁਤਵਾਜ਼ੀ ਜਥੇਦਾਰਾਂ ਨੂੰ ਮੋਰਚਾ ਲਗਾਉਣਾ ਚਾਹੀਦਾ ਹੈ।

ਇਨ੍ਹਾਂ ਸ਼ਬਦਾਂ ਦਾ ਦਾ ਪ੍ਰਗਟਾਵਾ ਕਰਦਿਆਂ ਪ੍ਰਿੰ. ਸੁਰਿੰਦਰ ਸਿੰਘ ਮੈਂਬਰ ਸ਼੍ਰੋਮਣੀ ਕਮੇਟੀ ਹਲਕਾ ਸ੍ਰੀ ਅਨੰਦਪੁਰ ਸਾਹਿਬ ਨੇ ਕਿਹਾ ਕਿ ਜੇ 'ਜਥੇਦਾਰ' ਦੇ ਬਰਾਬਰ ਹੋਰ ਜਥੇਦਾਰ, 'ਪ੍ਰਧਾਨ' ਬਰਾਬਰ ਹੋਰ ਪ੍ਰਧਾਨ ਅਤੇ 'ਬਾਬੇ' ਦੇ ਬਰਾਬਰ ਹੋਰ ਬਾਬਾ ਪ੍ਰਵਾਨ ਨਹੀਂ ਕੀਤਾ ਜਾਂਦਾ, ਤੁਰਤ ਗੋਲੀਆਂ ਮਾਰ ਕੇ ਅਪਣੇ ਹੀ ਪਰਵਾਰਾਂ ਦੀ ਕਤਲੋ ਗਾਰਤ ਕਰ ਦਿਤੀ ਜਾਂਦੀ ਹੈ। 

ਫਿਰ ''ਸ੍ਰੀ ਗੁਰੂ ਗ੍ਰੰਥ ਸਾਹਿਬ ਜੀ” ਦੇ ਬਰਾਬਰ ਹੋਰ ਗ੍ਰੰਥਾਂ ਦਾ ਪ੍ਰਕਾਸ਼ ਕਰ ਕੇ 'ਸ਼ਬਦ ਗੁਰੂ ਜੀ' ਦੀ ਬੇਅਦਬੀ ਅਤੇ ਖ਼ਤਰਨਾਕ ਸਾਜ਼ਸ਼ਾਂ ਕਰਨ ਵਾਲੇ ਪ੍ਰਬੰਧਕਾਂ ਵਿਰੁਧ ਵੀ ਮੁਤਵਾਜ਼ੀ ਜਥੇਦਾਰਾਂ ਨੂੰ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ। ਨਹੀਂ ਤਾਂ ਤੁਹਾਡਾ ਲਗਾਇਆ ਮੋਰਚਾ ਸਿਆਸੀ ਸਟੰਟ ਬਣਕੇ ਹੀ ਰਹਿ ਜਾਵੇਗਾ।