ਜੋੜਾਂ ਦੇ ਦਰਦ ਨਾਲ ਪੀੜਤ ਭਾਈ ਲਾਹੌਰੀਆ ਨੂੰ ਬਿਸਤਰੇ ਤੇ ਸਟੂਲ ਦੀ ਸਹੂਲਤ ਦਿਤੀ ਜਾਵੇ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਨਵੀਂ ਦਿੱਲੀ : ਦਿੱਲੀ ਦੀ ਪਟਿਆਲਾ ਹਾਊਸ ਅਦਾਲਤ ਨੇ ਅੱਜ ਤਿਹਾੜ ਜੇਲ ਪ੍ਰਸ਼ਾਸਨ ਨੂੰ ਹੁਕਮ ਦਿਤੇ ਹਨ ਕਿ ਉਹ ਉਮਰ ਕੈਦ ਦੀ ਸਜ਼ਾ ਭੋਗ ਰਹੇ 57 ਸਾਲਾ ਭਾਈ...

Bhai Daya Singh Lahoria

ਨਵੀਂ ਦਿੱਲੀ : ਦਿੱਲੀ ਦੀ ਪਟਿਆਲਾ ਹਾਊਸ ਅਦਾਲਤ ਨੇ ਅੱਜ ਤਿਹਾੜ ਜੇਲ ਪ੍ਰਸ਼ਾਸਨ ਨੂੰ ਹੁਕਮ ਦਿਤੇ ਹਨ ਕਿ ਉਹ ਉਮਰ ਕੈਦ ਦੀ ਸਜ਼ਾ ਭੋਗ ਰਹੇ 57 ਸਾਲਾ ਭਾਈ ਦਇਆ ਸਿੰਘ ਲਾਹੌਰੀਆ ਦੀ ਵਿਗੜੀ ਹੋਈ ਸਿਹਤ ਨੂੰ ਵੇਖਦੇ ਹੋਏ ਇਕ ਬਿਸਤਰੇ ਤੇ ਇਕ ਸਟੂਲ ਦੀ ਸਹੂਲਤ ਦੇਵੇ।
ਅੱਜ ਵਧੀਕ ਸੈਸ਼ਨ ਤੇ ਫ਼ਾਸਟ ਟ੍ਰੈਕ ਜੱਜ ਸਤੀਸ਼ ਕੁਮਾਰ ਅਰੋੜਾ ਦੀ ਅਦਾਲਤ ਵਿਚ ਭਾਈ ਲਾਹੌਰੀਆ ਦੇ ਵਕੀਲ ਸ.ਹਰਪ੍ਰੀਤ ਸਿੰਘ ਹੋਰਾ ਨੇ ਤੁਰਤ ਸੁਣਵਾਈ ਦੀ ਅਰਜ਼ੀ ਦਾਖ਼ਲ ਕਰ ਕੇ ਮੰਗ ਕੀਤੀ ਕਿ 57 ਸਾਲਾ ਲਾਹੌਰੀਆ ਜੋੜਾਂ ਦੇ ਦਰਦ ਦੀ ਬਿਮਾਰੀ ਆਰਥੇਰਾਈਟਸ, ਕਮਰ ਦਰਦ, ਗਰਦਨ ਦੀ ਦਰਦ ਤੇ ਹੋਰ ਬਜ਼ੁਰਗੀ ਦੀ ਉਮਰ ਦੀਆਂ ਬੀਮਾਰੀਆਂ ਨਾਲ ਪੀੜਤ ਹਨ ਜਿਸ ਕਰ ਕੇ, ਰੋਜ਼ਾਨਾ ਦੀਆਂ ਮੁਢਲੀਆਂ ਕਿਰਿਆਵਾਂ ਕਰਨ ਵਿਚ ਉਨ੍ਹਾਂ ਨੂੰ ਔਕੜ ਹੁੰਦੀ ਹੈ। ਉਨ੍ਹਾਂ ਨੂੰ ਹੱਡੀਆਂ ਦੇ ਡਾਕਟਰ ਨੇ ਹੇਠਾਂ ਫਰਸ਼ 'ਤੇ ਚੌਕੜੀ ਮਾਰ ਕੇ, ਬੈਠਣ ਦੀ ਸਖ਼ਤ ਮਨਾਹੀ ਕੀਤੀ ਹੋਈ ਹੈ ਜਿਸ ਕਰ ਕੇ, ਉਨ੍ਹਾਂ ਨੂੰ ਸੌਣ ਤੇ ਬੈਠਣ ਲਈ ਬਿਸਤਰਾ ਤੇ ਸਟੂਲ ਦਿਤਾ ਜਾਵੇ ਤਾਕਿ ਉਨ੍ਹਾਂ ਦੇ ਜੋੜਾਂ ਤੇ ਸਰੀਰ ਨੂੰ ਹੋਰ ਨੁਕਸਾਨ ਹੋਣ ਤੋਂ ਬਚਾਇਆ ਜਾ ਸਕੇ। ਸ.ਹੋਰਾ ਨੇ ਅਦਾਲਤ ਨੂੰ ਦਸਿਆ ਕਿ 2017 ਵਿਚ ਭਾਈ ਲਾਹੌਰੀਆ ਨੂੰ ਬਿਸਤਰੇ ਤੇ ਸਟੂਲ ਦੀ ਸਹੂਲਤ ਦਿਤੀ ਗਈ ਸੀ, ਜੋ ਹੁਣ ਜੇਲ ਪ੍ਰਸ਼ਾਸਨ ਨੇ ਪਿਛਲਾ ਰੀਕਾਰਡ ਨਾਲ ਹੋਣ ਦਾ ਬਹਾਨਾ ਬਣਾ ਕੇ, ਦੇਣ ਤੋਂ ਨਾਂਹ ਕਰ ਦਿਤੀ ਹੈ। ਸੁਣਵਾਈ ਪਿਛੋਂ ਅਦਾਲਤ ਨੇ ਨਿਯਮਾਂ ਮੁਤਾਬਕ ਭਾਈ ਲਾਹੌਰੀਆ ਨੂੰ ਬਿਸਤਰਾ ਤੇ ਸਟੂਲ ਦਿਤੇ ਜਾਣ ਦੀ ਹਦਾਇਤ ਦਿਤੀ ਹੈ।
ਮਾਮਲੇ ਦੀ ਅਗਲੀ ਸੁਣਵਾਈ 20 ਮਾਰਚ ਨੂੰ ਹੋਵੇਗੀ।