ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੇ ਸੂਰਜ ਪ੍ਰਕਾਸ਼ ਗ੍ਰੰਥ ਨੂੰ ਲੈ ਰੱਖੀ ਅਪਣੀ ਸਪੱਸ਼ਟ ਰਾਏ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਭਾਈ ਢੱਡਰੀਆਂ ਵਾਲੇ ਨਾਲ ਉਨ੍ਹਾਂ ਬਾਰੇ ਸਾਰੇ ਵਿਵਾਦਾਂ ‘ਤੇ ਬੇਬਾਕ ਗੱਲਬਾਤ....

Bhai Ranjit Singh ji

ਚੰਡੀਗੜ੍ਹ: ਸਿੱਖ ਪ੍ਰਚਾਰਕ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਨੇ ਪਿਛਲੇ ਕੁੱਝ ਦਿਨ ਪਹਿਲਾਂ ਇੱਕ ਦੀਵਾਨ ਦੌਰਾਨ ਸਿੱਖ ਪੰਥ ਦੀ ਮਹਾਨ ਸ਼ਖਸੀਅਤ ਮਾਈ ਭਾਗੋ ਲਈ ਕੁੱਝ ਅਪਸ਼ਬਦ ਵਰਤੇ ਸਨ। ਇਸੇ ਦੀਵਾਨ ਦੌਰਾਨ ਉਨ੍ਹਾਂ ਨੇ ਸੂਰਜ ਪ੍ਰਕਾਸ਼ ਗ੍ਰੰਥ ਦਾ ਹਵਾਲਾ ਦਿੰਦਿਆਂ ਮਾਈ ਭਾਗੋ ਲਈ ਅਪਸ਼ਬਦਾਂ ਦੀ ਵਰਤੋਂ ਕੀਤੀ ਸੀ। ਜਿਸ ਨਾਲ ਸਿੱਖ ਸੰਗਤਾਂ ਦੀਆਂ ਭਾਵਨਾਵਾਂ ਨੂੰ ਕਾਫ਼ੀ ਠੇਸ ਪਹੁੰਚੀ ਹੈ, ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੇ ਸੂਰਜ ਪ੍ਰਕਾਸ਼ ਗ੍ਰੰਥ ਨੂੰ ਲੈ ਕੇ ਅਪਣੀ ਸਪੱਸ਼ਟ ਰਾਏ ਰੱਖੀ ਹੈ।

ਇਸੇ ਮਾਮਲੇ ਨੂੰ ਲੈ ਸਿੱਖ ਪ੍ਰਚਾਰਕ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨਾਲ ਸਪੋਕਸਮੈਨ ਵੈਬ ਟੀਵੀ’ ਦੇ ਸੀਨੀਅਰ ਪੱਤਰਕਾਰ ਨੀਲ ਭਲਿੰਦਰ ਸਿੰਘ ਦੀ ਇਕ ਖ਼ਾਸ ਇੰਟਰਵਿਊ ਦੌਰਾਨ ਇਸ ਮਾਮਲੇ ਨੂੰ ਲੈ ਕੇ ਕੁਝ ਅਹਿਮ ਗੱਲਾਂ ਸਾਂਝੀਆਂ ਕੀਤੀਆਂ ਹਨ, ਆਓ ਤੁਹਾਨੂੰ ਵੀ ਜਾਣੂ ਕਰਾਉਂਦੇ ਹਾਂ। ਭਾਈ ਢੱਡਰੀਆਂ ਵਾਲਿਆਂ ਨੇ ਕਿਹਾ ਕਿ ਜਿਹੜੇ ਵਿਅਕਤੀ ਅਕਾਲ ਤਖ਼ਤ ਸਾਹਿਬ ਮੇਰੀ ਸ਼ਿਕਾਇਤ ਲੈ ਕੇ ਗਏ ਹਨ, ਉਹ ਅੱਜ ਦਾ ਹੀ ਨਹੀਂ ਉਹ ਪਿਛਲੇ ਪੰਜ ਸਾਲਾਂ ਤੋਂ ਮੇਰੇ ਉਤੇ ਇਲਜ਼ਾਮ ਲਗਾਉਂਦੇ ਆ ਰਹੇ ਹਨ।

ਉਨ੍ਹਾਂ ਕਿਹਾ ਕਿ ਮੈਂ ਹਮੇਸ਼ਾ ਗੱਲ ਦਿਮਾਗ ਦੀ ਕਰਦਾ ਜਾਂ ਪ੍ਰੈਕਟੀਕਲ ਕਰਦਾ ਜਿਸਨੂੰ ਅਸੀਂ ਤੁਸੀਂ ਸਾਰੇ ਜਣੇ ਉਸ ਗੱਲ ਨੂੰ ਆਪਣੇ ਜਿੰਦਗੀ ਵਿਚ ਅਪਣਾ ਸਕੀਏ ਜਾਂ ਲਾਗੂ ਕਰ ਸਕੀਏ। ਉਨ੍ਹਾਂ ਕਿਹਾ ਕਿ ਜਿਵੇਂ ਕੋਈ ਵਿਅਕਤੀ ਨਸ਼ਾ ਤਸਕਰ ਬਣ ਜਾਂਦਾ ਹੈ ਤਾਂ ਉਸਨੂੰ ਉਸਦੇ ਪੁਰਾਣੇ ਨਾਲ ਦੇ ਤਸਕਰ ਬਾਹਰ ਨਹੀਂ ਨਿਕਲਣ ਦਿੰਦੇ ਉਸ ਤਰ੍ਹਾਂ ਹੀ ਸਾਡੇ ਵੀ ਇੱਕ ਗੈਂਗ ਵਾਗੂੰ ਮਾਫ਼ੀਆ ਹੈ, ਸਾਧਵਾਦ। ਜਦੋਂ ਤੁਸੀਂ ਉਸਦੇ ਵਿਚੋਂ ਨਿਕਲ ਕੇ ਦੁਨੀਆਂ ਵਿਚ ਸੱਚ ਦਾ ਪ੍ਰਚਾਰ ਕਰਦੇ ਹੋ ਤਾਂ ਉਸ ਸਮੇਂ ਵਿਰੋਧੀ ਵਿਰੁਧ ਕਰਨਾ ਸ਼ੁਰੂ ਕਰ ਦਿੰਦੇ ਹਨ, ਕਦੇ ਇਨ੍ਹਾਂ ਨੇ ਮੇਰੇ ‘ਤੇ ਹਮਲਾ ਕੀਤਾ, ਕਦੇ ਮੇਰੇ ਚਰਿੱਤਰ ‘ਤੇ ਦੋਸ਼ ਲਗਾ ਕੇ ਮੈਨੂੰ ਬਦਨਾਮ ਕੀਤੈ, ਕਦੇ ਇਨ੍ਹਾਂ ਨੇ ਮੇਰੀਆਂ ਸਾਰੀਆਂ ਗੱਲਾਂ ਨੂੰ ਤੋੜ-ਮਰੋੜ ਕੇ ਪੇਸ਼ ਕੀਤੈ।

ਉਨ੍ਹਾਂ ਕਿਹਾ ਕਿ ਸੂਰਜ ਪ੍ਰਕਾਸ਼ ਗ੍ਰੰਥ ਜਿਥੋਂ ਚਾਹੋ ਤੁਹਾਨੂੰ ਮਿਲ ਜਾਵੇਗਾ ਤੇ ਅਜੀਤ ਸਿੰਘ ਔਲਖ ਦਾ ਕੀਤਾ ਹੋਇਆ ਟੀਕਾ ਹੈ। ਉਸ ਵਿਚ ਇਕ ਗੱਲ ਨੀ ਹੈ, ਉਸ ਵਿਚ ਬਹੁਤ ਸਾਰੀਆਂ ਗੱਲਾਂ ਹਨ ਕਿ ਗੁਰੂ ਗੋਬਿੰਦ ਸਿੰਘ ਅਫ਼ੀਮ ਖਾਂਦੇ ਸੀ, ਗੁਰੂ ਸਾਹਿਬ ਨਸ਼ੇੜੀ ਸੀ, ਗੁਰੂ ਸਾਹਿਬ ਨੇ ਕਿਹਾ ਕਿ ਮੈਂ ਕੋਈ ਸੌਫ਼ੀ ਤੇ ਕੋਈ ਸੂਮ ਆਪਣੇ ਪੰਥ ਵਿਚ ਨਹੀਂ ਰੱਖਣਾ। ਢੱਡਰੀਆਂ ਵਾਲਿਆਂ ਨੇ ਕਿਹਾ ਕਿ ਸੂਰਜ ਪ੍ਰਕਾਸ਼ ਵਿਚ ਲਿਖਿਆ ਕਿ ਗੁਰੂ ਸਾਹਿਬ ਅਖੀਰ ਤੱਕ ਵੀ ਅਫ਼ੀਮ ਮੰਗਦੇ ਹਨ ਇਸ ਤਰ੍ਹਾਂ ਸੈਂਕੜੇ ਹੀ ਗੱਲ ਇਸ ਗ੍ਰੰਥ ਵਿਚ ਲਿਖੀਆਂ ਹੋਈਆਂ ਹਨ।

ਉਨ੍ਹਾਂ ਕਿਹਾ ਕਿ ਮੈਂ ਸਿਰਫ਼ ਗੱਲ ਕੀਤੀ ਹੈ ਜੋ ਕਿ ਸਪੱਸ਼ਟ ਹੈ, ਸਿੱਧੂ ਮੂਸੇਵਾਲੇ ਨੇ ਗੀਤ ਗਾਇਆ, ਉਸਦਾ ਰੌਲਾ ਪਿਆ। ਉਨ੍ਹਾਂ ਕਿਹਾ ਕਿ ਮੇਰੇ ਕਹਿਣ ਦਾ ਭਾਵ ਇਹ ਹੈ ਕਿ ਇਕ ਵਿਅਕਤੀ ਸਿੱਖ ਨਹੀਂ ਹੈ, ਗੀਤ ਦਾ ਰੌਲ ਪਿਆ ਉਸਨੇ ਹੱਥ ਜੋੜ ਕੇ ਮੁਆਫ਼ੀ ਮੰਗ ਲਈ। ਉਨ੍ਹਾਂ ਕਿਹਾ ਮੈਂ ਜੋ ਬਿਆਨ ਘਨੌਰ ਦੇ ਦਿਵਾਨ ਵਿੱਚ ਦਿੱਤਾ ਹੈ ਕਿ ਭਾਈ ਇਸ ਮੂਸੇਵਾਲੇ ਨੇ ਤਾਂ ਮੁਆਫ਼ੀ ਮੰਗ ਲਈ, ਪਰ ਜਿਹੜੇ ਸਾਡੇ ਪ੍ਰਚਾਰਕ ਹਨ ਜਿਹੜੇ ਸੂਰਜ ਪ੍ਰਕਾਸ਼ ਗ੍ਰੰਥ ਉਤੇ ਰੁਮਾਲਾ ਪਾ ਕੇ ਉਥੇ ਬੈਠੇ ਹਨ। ਲੋਕ ਉਸ ਸਾਹਮਣੇ ਹੱਥ ਜੋੜ ਕੇ ਮੱਥਾ ਟੇਕਦੇ ਨੇ, ਢੱਡਰੀਆਂ ਵਾਲੇ ਨੇ ਕਿਹਾ ਕਿ ਲੋਕਾਂ ਨੂੰ ਕੀ ਪਤਾ ਕਿ ਇਸ ਗ੍ਰੰਥ ਵਿਚ ਐਨਾ ਗਲਤ ਗੁਰੂ ਸਾਹਿਬਾਨ ਬਾਰੇ ਲਿਖਿਆ, ਮੈਂ ਇਕੱਲੀ ਮਾਈ ਭਾਗੋ ਦਾ ਜ਼ਿਕਰ ਨਹੀਂ ਕੀਤਾ।

ਮੈਂ ਉਥੇ ਇਹ ਵੀ ਬੋਲਿਆ ਸੀ ਕਿ ਬਚਿੱਤਰ ਸਿੰਘ ਨੂੰ ਗੁਰੂ ਜੀ ਨੇ ਆਪਣੀ ਡੱਬੀ ਵਿਚੋਂ ਅਫ਼ੀਮ ਦੇ ਕੇ ਹਾਥੀ ਮਾਰਨ ਲਈ ਭੇਜਿਆ ਸੀ, ਉਨ੍ਹਾਂ ਕਿਹਾ ਕਿ ਇਹ ਵੀ ਸੂਰਜ ਪ੍ਰਕਾਸ਼ ਗ੍ਰੰਥ ਵਿਚ ਲਿਖਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਕੋਈ ਸਾਧਾਰਨ ਸਿੱਖ ਜਾਂ ਕੋਈ ਬੱਚਾ ਸਾਨੂੰ ਪੁਛੇ ਕਿ ਸਿੱਖ ਇਤਿਹਾਸ ਪੜ੍ਹਨ ਲਈ ਕਿਸ ਗ੍ਰੰਥ ਨੂੰ ਪੜੀਏ ਤਾਂ ਸੂਰਜ ਪ੍ਰਕਾਸ਼ ਗ੍ਰੰਥ ਦਾ ਨਾਂ ਆਵੇਗਾ ਤੇ ਉਸਨੂੰ ਪੜ੍ਹ ਕੇ ਕੋਈ ਕਿਉਂ ਨਾ ਨਸ਼ੇੜੀ ਬਣੇ? ਕਿਉਂ ਨਾ ਭੰਗੀ ਬਣੇ? ਢੱਡਰੀਆਂ ਵਾਲਿਆਂ ਨੇ ਕਿਹਾ ਕਿ ਮਾਈ ਭਾਗੋ ਇਕ ਸਿੱਖ ਬੀਬੀ, ਜੂਝਾਰੂ ਔਰਤ ਪੈਦਾ ਹੋਈ ਸਿੱਖਾਂ ਵਿਚ ਜਿਸ ਨੇ ਸਾਰੇ ਬੰਦਿਆਂ ਨੂੰ ਪ੍ਰੇਰ ਕਿ ਕਿਹਾ ਕਿ ਤੁਸੀਂ ਸਿੱਧੇ ਹੋ ਬੇਦਾਵਾ ਲਿਖ ਕੇ ਆਏ ਹੋ, ਤੁਸੀਂ ਕੈਮ ਹੋਵੋ, ਉਨ੍ਹਾਂ ਨੂੰ ਇਕੱਠੇ ਕੀਤਾ ਤੇ ਜੰਗ ਵਿਚ ਲੜਦੀ ਰਹੀ।

ਮਾਈ ਭਾਗੋ ਨੇ ਦੂਜਿਆਂ ਨੂੰ ਵੀ ਲਿਆਂਦਾ ਸੀ ਤੇ ਉਸ ਸਮੇਂ ਦਾ ਮਰਦ ਪ੍ਰਧਾਨ ਸਾਡੇ ਦੇਸ਼ ਵਿਚ ਅੱਜ ਤੱਕ ਵੀ ਚਲਦਾ ਆ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਤਾਂ ਅੱਜ ਵੀ ਦਰਬਾਰ ਸਾਹਿਬ ਵਿਚ ਔਰਤਾਂ ਨੂੰ ਕਥਾ ਨੀ ਕਰਨ ਦਿੰਦੇ, ਕੀਰਤਨ ਨੀ ਕਰਨ ਦਿੰਦੇ, ‘ਚੌਰ ਸਾਹਿਬ’ ਨੀ ਕਰਨ ਦਿੰਦੇ, ਅੱਜ ਵੀ ਔਰਤ ਨੂੰ ਪੈਰ ਦੀ ਜੁੱਤੀ ਸਮਝਦੇ ਹਨ। ਮੈਂ ਉਥੇ ਇਹ ਬੇਨਤੀ ਕਰ ਰਿਹਾ ਸੀ ਕਿ ਸੂਰਜ ਪ੍ਰਕਾਸ਼ ਨੇ ਤਾਂ ਮਾਈ ਭਾਗੋ ਨੂੰ ਨਗਨ ਬਣਾ ਦਿੱਤਾ, ਅਸੀਂ ਉਸ ਉਤੇ ਰੁਮਾਲੇ ਪਾ ਦਿੱਤਾ। ਅਸੀਂ ਹੀ ਕਿਵੇਂ ਪਚਾ ਲੈਂਦੇ ਹਾਂ ਕਿ ਕਿਉਂ? ਕਿਉਂਕਿ ਲੋਕ ਸਾਡੇ ਤੋਂ ਜਾਗਰੂਕ ਨਹੀਂ ਹਨ।

ਉਨ੍ਹਾਂ ਕਿਹਾ ਕਿ ਇਨ੍ਹਾਂ ਬੰਦਿਆਂ ਨੇ ਚਾਰ-ਚਾਰ ਸਾਲ ਲਗਾ ਕਿ ਉਸਦੀ ਕਥਾ ਸਿੱਖੀ ਹੈ ਤੇ ਕਥਾ ਕਰਕੇ ਹੀ ਰੋਟੀ ਕਮਾਈ ਹੈ ਅੱਗੇ ਵੀ ਉਸਦਾ ਪ੍ਰਚਾਰ ਕਰਕੇ ਰੋਟੀ ਕਮਾਉਣੀ ਹੈ। ਜੇ ਸੂਰਜ ਪ੍ਰਕਾਸ਼ ਨਾ ਰਿਹਾ ਤਾਂ ਰੋਜ਼ੀ ਰੋਟੀ ਉਨ੍ਹਾਂ ਦੀ ਬੰਦ ਹੋ ਜਾਣੀ। ਆਮ ਸਿੱਖਾਂ ਨੂੰ ਇਸ ਬਾਰੇ ਨਹੀਂ ਪਤਾ। ਢੱਡਰੀਆਂ ਵਾਲੇ ਨੇ ਕਿਹਾ ਕਿ ਹੁਣ ਮੇਰੇ ਉੱਤੇ ਉਨ੍ਹਾਂ ਨੇ ਦੋਸ਼ ਲਗਾਇਆ ਜੋ ਕੁਲਵੰਤ ਸਿੰਘ ਨੇ ਮੀਡੀਆ ਕਾਂਨਫਰੰਸ ਕੀਤੀ ਸੀ ਕਿ ਢੱਡਰੀਆਂ ਵਾਲਾ ਕਹਿੰਦਾ ਹੈ ਕਿ ਢੱਡਰੀਆਂ ਵਾਲੇ ਨੇ ਗੁਰੂ ਗੋਬਿੰਦ ਸਿੰਘ ਦੇ ਚਰਿੱਤਰ ‘ਤੇ ਦੋਸ਼ ਲਗਾਇਆ ਹੈ।

ਉਨ੍ਹਾਂ ਕਿਹਾ ਕਿ ਸਾਡੇ ਫਰਜ ਹੀ ਸਾਡੇ ਜਿੰਮੇਵਾਰੀ ਹੈ ਸਾਡੇ ਧਰਮ ਹੈ। ਚੋਲਾ ਪਾ ਲੈਣਾ, ਗੋਲ ਪੱਗ ਬੰਨਣਾ, ਇਹ ਸਾਡਾ ਧਰਮ ਨਹੀਂ, ਸਾਡੇ ਧਰਮ ਹੈ ਸਾਡਾ ਫ਼ਰਜ ਨਿਭਾਉਣਾ, ਗੁਰੂ ਨਾਨਕ ਪਾਤਸ਼ਾਹਿ ਕਹਿੰਦੇ ਹਨ ਕਿ ਫ਼ਰਜ ਹੀ ਸਾਡਾ ਧਰਮ ਹੈ। ਉਨ੍ਹਾਂ ਕਿਹਾ ਕਿ ਜੋ ਮੇਰੀ ਸ਼ਿਕਾਇਤ ਲੈ ਕੇ ਅਕਾਲ ਤਖ਼ਤ ਸਾਹਿਬ ਗਏ ਸੀ ਉਨ੍ਹਾਂ ਵਿਚੋਂ ਕੋਈ ਵੀ ਬੰਦਾ ਅਕਾਲ ਤਖ਼ਤ ਦੀ ਮਰਿਆਦਾ ਨਹੀਂ ਮੰਨਦਾ। ਢੱਡਰੀਆਂ ਵਾਲੇ ਨੇ ਕਿਹਾ ਕਿ ਅਕਾਲ ਤਖ਼ਤ ਦੇ ਜਥੇਦਾਰ ਭਾਈ ਹਰਪ੍ਰੀਤ ਸਿੰਘ ਕਾਫ਼ੀ ਪੜੇ-ਲਿਖੇ ਹਨ, ਉਨ੍ਹਾਂ ਨੂੰ ਗੁਰਮਤਿ ਬਾਰੇ ਵੀ ਪਤਾ ਹੈ ਤੇ ਮੈਂ ਨਹੀਂ ਮੰਨ ਸਕਦੈ ਕਿ ਉਨ੍ਹਾਂ ਨੂੰ ਮਾਈ ਭਾਗੋ ਜੀ ਦੇ ਪ੍ਰਸੰਗ ਬਾਰੇ ਨਾ ਪਤਾ ਹੋਵੇ।

ਉਨ੍ਹਾਂ ਨੂੰ ਸਭ ਪਤਾ ਕਿ ਦਿਗੰਬਰ ਕੀ ਹੁੰਦਾ ਹੈ, ਐਵੇਂ ਹੀ ਗੋਲ-ਮੋਲ ਕਰ ਰਹੇ ਨੇ ਸਭ ਵਿਅਕਤੀ। ਉਨ੍ਹਾਂ ਕਿਹਾ ਕਿ ਸੱਚ ਕੀ ਹੈ? ਸੰਤੋਖ ਸਿੰਘ ਨੇ ਕਿਸ ਸੰਦਰਭ ਵਿਚ ਇਸਨੂੰ ਲਿਖਿਆ ਹੈ? ਮੈਂ ਨਹੀਂ ਮੰਨਦਾ ਕਿ ਗਿਆਨੀ ਹਰਪ੍ਰੀਤ ਸਿੰਘ ਨੂੰ ਨਾ ਪਤਾ ਹੋਵੇ। ਢੱਡਰੀਆਂ ਵਾਲੇ ਨੇ ਕਿਹਾ ਕਿ ਹਰਪ੍ਰੀਤ ਸਿੰਘ ਨੇ ਕਿਹਾ ਕਿ ਅਕਾਲ ਤਖ਼ਤ ਵੀ ਮਹਿਸੂਸ ਕਰਦਾ ਕਿ ਗਲਤ ਪ੍ਰਚਾਰ ਹੋ ਰਿਹੈ, ਢੱਡਰੀਆਂ ਵਾਲੇ ਨੇ ਕਿਹਾ ਕਿ ਮੈਂ ਬੇਨਤੀ ਕਰਦਾ ਕਿ ਅਕਾਲ ਤਖ਼ਤ ਮਹਿਸੂਸ ਕਰਦੈ ਕਿ ਬੰਦੇ ਮਹਿਸੂਸ ਕਰਦੇ ਹਨ, ਜਦੋਂ ਸਾਰੇ ਬਾਬੇ ਅਪਣੀਆਂ-ਆਪਣੀਆਂ ਮਰਿਆਦਾ ਬਣਾਉਂਦੇ ਹਨ ਤਾਂ ਉਦੋਂ ਇਹ ਮਹਿਸੂਸ ਕਿਉਂ ਨਹੀਂ ਕਰਦੇ?

ਜਿਨ੍ਹਾਂ ਗ੍ਰੰਥਾਂ ਦੇ ਵਿਚ ਗੁਰੂ ਸਾਹਿਬ ਦਾ ਵਿਰੋਧ ਲਿਖਿਆ ਹੋਇਆ ਤਾਂ ਉਦੋਂ ਕਿਉਂ ਨਹੀਂ ਮਹਿਸੂਸ ਕਰਦੇ? ਫ਼ੈਸਲੇ ਤਾਂ ਬੰਦਿਆਂ ਦੇ ਹਨ ਤੇ ਇਹ ਹੀ ਮਹਿਸੂਸ ਕਰਦੇ ਹਨ। ਉਨ੍ਹਾਂ ਕਿਹਾ ਕਿ ਬਾਬੇ ਜਾਂ ਇਹ ਸਿਸਟਮ ਹੈ ਇਸ ਬਾਰੇ ਗੱਲ ਤਾਂ ਕਿਸੇ ਨਾ ਕਿਸੇ ਨੂੰ ਕਰਨੀ ਹੀ ਪੈਣੀ ਸੀ ਤਾਂ ਹੀ ਜੋ ਸਾਡੇ ਧਰਮ ਵਿਚ ਤਰੁੱਟੀਆਂ ਹਨ, ਉਹ ਦੂਰ ਹੋਣਗੀਆਂ। ਭਾਈ ਰਣਜੀਤ ਸਿੰਘ ਨੇ ਅਖੀਰ ‘ਚ ਕਿਹਾ ਕਿ ਮੇਰੀ ਲੋਕਾਂ ਨੂੰ ਬੇਨਤੀ ਹੈ ਕਿ ਸੂਰਜ ਪ੍ਰਕਾਸ਼ ਗ੍ਰੰਥ ਘਰ ਲੈ ਆਉਣ ਤੇ ਉਸਨੂੰ ਪੜ ਕੇ ਦੇਖਣ, ਸਾਨੂੰ ਖੰਡ ਦੇ ਵਿਚ ਲਪੇਟ ਕਿ ਜ਼ਹਿਰ ਦਿੱਤੀ ਗਈ ਹੈ ਤੇ ਸਾਡੇ ਗੁਰੂਆਂ ਨੂੰ ਇਕ ਵੱਖਰੇ ਨਾਂ ਹੋ ਕੇ ਅਵਤਾਰਵਾਦ ਦੇ ਵਿਚ ਹੀ ਵਾੜਿਆ ਗਿਆ ਹੈ।