ਦੀਵਾਨ ਲੱਗਣੇ ਚਾਹੀਦੇ ਹਨ ਜਾਂ ਨਹੀਂ ਵੋਟਾਂ ਪਵਾ ਕੇ ਦੇਖ ਲਓ : ਸੰਤ ਢੱਡਰੀਆਂ ਵਾਲੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸੰਤ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੇ ਕਿਹਾ ਕਿ ਜੇਕਰ ਤੁਹਾਨੂੰ ਵਿਸ਼ਵਾਸ ਨਹੀਂ ਤਾਂ ਵੋਟਾਂ ਪਵਾ ਕੇ ਦੇਖ ਲੈਣੀਆਂ ਚਾਹੀਦੀਆਂ ਨੇ...

ਢੱਡਰੀਆਂ ਵਾਲੇ

ਚੰਡੀਗੜ੍ਹ (ਸ.ਸ.ਸ) : ਸੰਤ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੇ ਕਿਹਾ ਕਿ ਜੇਕਰ ਤੁਹਾਨੂੰ ਵਿਸ਼ਵਾਸ ਨਹੀਂ ਤਾਂ ਵੋਟਾਂ ਪਵਾ ਕੇ ਦੇਖ ਲੈਣੀਆਂ ਚਾਹੀਦੀਆਂ ਨੇ ਇਹ ਵੋਟਾਂ ਕਿਸੇ ਮੈਂਬਰੀ, ਸਰਪੰਚੀ ਜਾਂ ਕਿਸੇ ਹੋਰ ਚੋਣ ਲਈ ਪਵਾਉਣ ਦੀ ਗੱਲ ਨਹੀਂ ਆਖੀ ਜਾ ਰਹੀ ਬਲਕਿ ਇਹ ਵੋਟਾਂ ਭਾਈ ਰਣਜੀਤ ਸਿੰਘ ਢਡਰੀਆਂ ਵਾਲਿਆਂ ਦੇ ਦੀਵਾਨ ਲੱਗਣੇ ਚਾਹੀਦੇ ਨੇ ਜਾ ਨਹੀਂ ਉਸ ਲਈ ਪਵਾਉਣ ਦੀ ਗੱਲ ਆਖੀ ਜਾ ਰਹੀ ਹੈ।ਤੇ ਇਹ ਕਹਿਣਾ ਹੈ ਖੁਦ ਭਾਈ ਰਣਜੀਤ ਸਿੰਘ ਢਡਰੀਆਂ ਵਾਲਿਆਂ ਦਾ। ਰਣਜੀਤ ਸਿੰਘ ਢਡਰੀਆਂ ਵਾਲਿਆਂ ਨੇ ਗੁਰਦਾਸਪੁਰ ਜ਼ਿਲ੍ਹੇ ਦੇ ਦੀਨਾਨਗਰ ‘ਚ ਹੋਣ ਵਾਲੇ ਦੀਵਾਨਾਂ ਦਾ ਵਿਰੋਧ ਕਰਨ ਵਾਲੇ ਭਾਈ ਅਮਰੀਕ ਸਿੰਘ ਅਜਨਾਲਾ ਨੂੰ ਸਵਾਲ ਕੀਤਾ ਹੈ।

ਕਿ ਤੁਸੀਂ ਗੁਰੂ ਕਿਸ ਨੂੰ ਮੰਨਦੇ ਹੋ? ਗੁਰੂ ਗਰੰਥ ਸਾਹਿਬ ਦੇ 100-100 ਪ੍ਰਕਾਸ਼ ਕਰਨ ਸਬੰਧੀ ਉਨ੍ਹਾਂ ਪੁਛਿਆ ਕਿ ਇਕੱਠਾ 100 ਅਖੰਡ ਪਾਠ ਸਾਹਿਬ ਪ੍ਰਕਾਸ਼ ਕਰ ਕੇ ਕੀ ਸਿੱਧ ਕਰਨਾ ਚਾਹੁੰਦੇ ਹਨ? ਉਨ੍ਹਾਂ ਪੁਛਿਆ ਕਿ ਉਥੇ ਇਕ ਗੁਰੂ ਹੁੰਦਾ ਹੈ ਕੀ 100 ਗੁਰੂ ਹੁੰਦੇ ਨੇ? ਉਨ੍ਹਾਂ ਅਮਰੀਕ ਸਿੰਘ ਅਜਨਾਲਾ ਵਲੋਂ ਦੀਵਾਨਾਂ ਦਾ ਵਿਰੋਧ ਕਰਨ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕਰਦਿਆਂ ਕਿਹਾ ਕਿ ਉਥੋਂ ਦੀਆਂ ਸੰਗਤਾਂ ਦੀਵਾਨ ਰੋਕਣ ਦੇ ਹੱਕ ‘ਚ ਨਹੀਂ, ਬਲਕਿ ਸੰਗਤਾਂ ਚਾਹੁੰਦੀਆਂ ਨੇ ਕਿ ਦੀਵਾਨ ਲੱਗਣੇ ਚਾਹੀਦੇ ਨੇ। ਜੇਕਰ ਤੁਹਾਨੂੰ ਵਿਸ਼ਵਾਸ ਨਹੀਂ ਤਾਂ ਵੋਟਾਂ ਪਵਾ ਕੇ ਦੇਖ ਲੈਣੀਆਂ ਚਾਹੀਦੀਆਂ ਨੇ।

 ਭਾਈ ਢਡਰੀਆਂ ਵਾਲਿਆਂ ਨੇ ਕਿਹਾ ਕਿ ਅਮਰੀਕ ਸਿੰਘ ਅਜਨਾਲਾ ਪੰਜ ਕਰਾਰ ਪਾ ਕੇ ਮੇਰੇ ਵਿਰੁਧ ਕੂੜ ਪ੍ਰਚਾਰ ਬੋਲ ਰਿਹਾ ਹੈ ਕੀ ਉਸ ਕੋਲ ਇਸ ਦਾ ਕੋਈ ਸਬੂਤ ਹੈ, ਬਿਨਾਂ ਸੋਚੇ ਸਮਝੇ ਸੰਗਤਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅਸੀਂ ਗੁਰੂ ਗਰੰਥ ਸਾਹਿਬ ਨੂੰ ਪੜ ਕੇ ਉਸ ਉਪਰ ਅਮਲ ਕਰਨ ‘ਚ ਯਕੀਨ ਰੱਖਦੇ ਹਾਂ।ਉਨ੍ਹਾਂ ਕਿਹਾ ਕਿ ਅੰਮ੍ਰਿਤ ਸੰਚਾਰ ਵਿਰੁਧ ਅਤੇ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਨਾ ਮੰਨਣ ਵਿਚ ਕੋਈ ਸੱਚਾਈ ਨਹੀਂ। ਸਾਨੂੰ ਗੁਰੂ ਗ੍ਰੰਥ ਸਾਹਿਬ ਦਾ ਵਿਰੋਧੀ ਦਸਣ ਵਾਲਿਆਂ ਨੂੰ ਅਸੀਂ ਦਸਣਾ ਚਾਹੁੰਦੇ ਹਾਂ ਕਿ 20 ਸਾਲਾਂ ਦੀ ਮਿਹਨਤ ਕਰ ਕੇ ਜੋ ਕੁੱਝ ਕਮਾਇਆ ਉਹ 32 ਕਿਲੇ ਜ਼ਮੀਨ ਸਮੇਤ ਸੱਭ ਕੁੱਝ ਗੁਰੂ ਗ੍ਰੰਥ ਸਾਹਿਬ ਦੇ ਨਾਮ ਲਗਵਾ ਦਿੱਤਾ ਹੈ।ਜੋ ਚੀਜ਼ ਗੁਰੂ ਗ੍ਰੰਥ ਸਾਹਿਬ ਦੇ ਨਾਮ ਹੋ ਜਾਵੇ ਉਸ ਨੂੰ ਬਦਲਿਆ ਨਹੀਂ ਜਾ ਸਕਦਾ।