‘ਆਪੂ ਬਣੇ ਜਥੇਦਾਰ’ ਨੇ ਮੁੜ ਕੈਪਟਨ ਨੂੰ ਪੇਸ਼ ਹੋਣ ਦਾ ਮੌਕਾ ਦਿਤਾ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਉਨ੍ਹਾਂ ਕੈਪਟਨ ਅਮਰਿੰਦਰ ਸਿੰਘ ਨੂੂੰ 10 ਨਵੰਬਰ ਨੂੰ ਸਵੇਰੇ 10 ਵਜੇ ਅਕਾਲ ਤਖ਼ਤ ਸਾਹਿਬ ਪੁੱਜਣ ਲਈ ਕਿਹਾ।

Bhai Dhian Singh Mand

ਅੰਮ੍ਰਿਤਸਰ (ਸੁਖਵਿੰਦਰਜੀਤ ਸਿੰਘ ਬਹੋੜੂ): ‘ਆਪੂ ਬਣੇ ਜਥੇਦਾਰ’ ਭਾਈ ਧਿਆਨ ਸਿੰਘ ਮੰਡ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਸਬੰਧੀ ਪੇਸ਼ ਹੋ ਕੇ ਸਪੱਸ਼ਟੀਕਰਨ ਦੇਣ ਲਈ ਇਕ ਹੋਰ ਮੌਕਾ ਕੈਪਟਨ  ਅਮਰਿੰਦਰ ਸਿੰਘ ਸਾਬਕਾ ਮੁੱਖ ਮੰਤਰੀ ਨੂੰ ਦਿੰਦਿਆ ਕਿਹਾ ਕਿ ਭਾਵੇਂ ਉਹ ਸੱਤਾ ਵਿਚ ਨਹੀਂ ਰਹੇ ਪਰ ਉਨ੍ਹਾਂ ਗੁਟਕਾ ਸਾਹਿਬ ਦੀ ਸਹੁੰ ਦੋਸ਼ੀ ਬੇਨਕਾਬ ਕਰਨ ਪ੍ਰਤੀ ਖਾਧੀ ਸੀ। ਸਾਢੇ ਚਾਰ ਸੱਤਾ ਹਢਾਉਣ ਬਾਅਦ ਕੈੈਪਟਨ ਨੇ ਅਸਲ ਦੋਸ਼ੀ ਬੇਨਕਾਬ ਕਰਨ ਦੀ ਕੋਸ਼ਿਸ਼ ਹੀ ਨਹੀਂ ਕੀਤੀ । 

ਹੋਰ ਪੜ੍ਹੋ: ‘ਏਅਰ ਇੰਡੀਆ’ ਦਾ ‘ਮਹਾਰਾਜਾ’ ਵਾਪਸ ਇਸ ਦੇ ਬਾਨੀ ਟਾਟਾ ਕੋਲ!

ਉਨ੍ਹਾਂ ਕੈਪਟਨ ਅਮਰਿੰਦਰ ਸਿੰਘ ਨੂੂੰ 10 ਨਵੰਬਰ ਨੂੰ ਸਵੇਰੇ 10 ਵਜੇ ਅਕਾਲ ਤਖ਼ਤ ਸਾਹਿਬ ਪੁੱਜਣ ਲਈ ਕਿਹਾ। ਇਸ ਮੌਕੇ ਭਾਈ ਮੰਡ ਨੇ .ਯੂ ਪੀ ਵਿਚ ਵਾਪਰੀ ਘਟਨਾ ਦੀ ਨਿਖੇਧੀ ਕਰਦਿਆਂ ਮੰਗ ਕੀਤੀ ਕਿ ਕਿਸਾਨਾਂ ਦੇ ਕਾਤਲ ਫਾਹੇ ਲਾਏ ਜਾਣ। ਕਿਸਾਨਾਂ ਦਾ ਸਬਰ ਭਾਜਪਾ ਹੋਰ ਨਾ ਪਰਖੇ। ਅਣ-ਮਨੁੱਖੀ ਤਸ਼ੱਦਦ ਦਾ ਜਵਾਬ ਠੋਕ ਕੇ ਦਿਤਾ ਜਾਵੇਗਾ । ਉਨ੍ਹਾਂ ਕਿਹਾ ਕਿ ਸਿੱਖ ਕਿਸਾਨਾਂ ਦੇ ਗੱਡੀਆਂ ਚੜ੍ਹਾਉਣ ਨਾਲ ਇਕ ਕੌਮ ਡਰਨ ਵਾਲੀ ਨਹੀਂ। ਸਿੱਖਾਂ ਨੇ ਗੋਲੀਆਂ ਖਾਧੀਆਂ ਪਰ ਕਦੇ ਵੀ ਡੋਲੇ ਨਹੀਂ ਸਗੋਂ ਜ਼ੁਲਮ ਦਾ ਟਾਕਰਾ ਮਜ਼ਬੂਤੀ ਨਾਲ ਕੀਤਾ।

ਹੋਰ ਪੜ੍ਹੋ: ਅੱਜ ਦਾ ਹੁਕਮਨਾਮਾ (5 ਅਕਤੂਬਰ 2021)

ਉਨ੍ਹਾਂ ਸੁਪਰੀਮ ਕੋਰਟ ਨੂੰ ਜ਼ੋਰ ਦਿਤਾ ਕਿ ਉਹ ਯੂ ਪੀ ਦੀ ਘਟਨਾ ਦਾ ਗੰਭੀਰਤਾ ਨਾਲ ਖ਼ੁਦ ਨੋਟਿਸ ਲਵੇ। ਸਿੱਖ ਕੌਮ ਦੇ ਹਿਰਦੇ ਵਲੂੰਧਰੇ ਗਏ ਹਨ। ਗੁੰਡੀਗਰਦੀ ਸਿਖਰਾਂ ਤੇ ਪੁੱਜ ਗਈ ਹੈ। ਕਿਸਾਨ ਸ਼ਾਂਤੀ ਨਾਲ ਧਰਨਾ ਦੇ ਰਹੇ ਹਨ ਪਰ ਮੋਦੀ ਸਰਕਾਰ ਇਕ ਸਾਲ ਤੋਂ ਨਿਆਂ ਨਹੀਂ ਦੇ ਰਹੀ। ਉਨ੍ਹਾਂ ਮੋਦੀ ਸਰਕਾਰ ਨੂੰ ਸਪੱਸ਼ਟ ਕੀਤਾ ਕਿ ਖੇਤੀ ਦੇ ਕਾਲੇ ਕਾਨੂੂੰਨ ਵਾਪਸ ਲਵੇ ਤਾਂ ਜੋ ਸੰਘਰਸ਼ ਕਰ ਰਹੇ ਕਿਸਾਨ ਮਜ਼ਦੂਰ ਘਰਾਂ ਨੂੰ ਪਰਤ ਸਕਣ।