ਸਿਕਲੀਗਰ ਸਿੱਖਾਂ ਉਪਰ ਹੋ ਰਹੇ ਜ਼ੁਲਮ ਨਿੰਦਣਯੋਗ: ਜਥੇਦਾਰ ਹਰਪ੍ਰੀਤ ਸਿੰਘ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

 ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਸ੍ਰੀ ਅਕਾਲ ਤਖ਼ਤ ਸਾਹਿਬ ਸਿਕਲੀਗਰ ਸਿੱਖਾਂ ਉਪਰ ਹੋ ਰਹੇ ਅਤਿਆਚਾਰ ਬਾਰੇ ਕਿਹਾ........

Jathedar Harpreet Singh

ਅੰਮ੍ਰਿਤਸਰ :  ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਸ੍ਰੀ ਅਕਾਲ ਤਖ਼ਤ ਸਾਹਿਬ ਸਿਕਲੀਗਰ ਸਿੱਖਾਂ ਉਪਰ ਹੋ ਰਹੇ ਅਤਿਆਚਾਰ ਬਾਰੇ ਕਿਹਾ ਕਿ ਮੱਧ ਪ੍ਰਦੇਸ਼ ਵਿਚ ਰਹਿ ਰਹੇ ਸਿਕਲੀਗਰ ਸਿੱਖਾਂ ਦੀ ਅਬਾਦੀ ਨਾ-ਮਾਤਰ ਹੋਣ ਦੇ ਬਾਵਜੂਦ ਉਨ੍ਹਾਂ ਵਲੋਂ ਸਿੱਖੀ ਸਰੂਪ ਵਿਚ ਤਿਆਰ-ਬਰ-ਤਿਆਰ ਰਹਿਣ ਕਰ ਕੇ ਸਥਾਨਕ ਸਰਕਾਰ ਉਨ੍ਹਾਂ ਨੂੰ ਗ਼ੈਰ-ਕਾਨੂੰਨੀ ਹਥਿਆਰਾਂ ਦੇ ਤਸਕਰ ਕਹਿ ਕੇ ਉਨ੍ਹਾਂ ਉਪਰ ਅਣ-ਮਨੁੱਖੀ ਤਸ਼ੱਦਦ ਕਰ ਰਹੀ ਹੈ, ਜੋ ਕਿ ਅਤਿ ਨਿੰਦਣਯੋਗ ਹੈ। ਪਿਛਲੀ ਦਿਨੀ ਮੱਧ-ਪ੍ਰਦੇਸ਼ ਦੀ ਪੁਲਿਸ ਵਲੋਂ ਪਿੰਡ ਸਿੰਦੂਰ ਜ਼ਿਲ੍ਹਾ ਖਰਗੋਨ ਦੇ ਸਿਕਲੀਗਰ ਸਿੱਖਾਂ ਨੂੰ ਤੰਗ ਪਰੇਸ਼ਾਨ ਕੀਤਾ ਗਿਆ

ਜਿਸ ਕਰ ਕੇ ਉਥੇ ਵਸਦੇ ਸਮੁੱਚੇ ਸਿਕਲੀਗਰ ਸਿੱਖਾਂ ਵਿਚ ਇਕ ਡਰ ਦਾ ਮਾਹੌਲ ਪੈਦਾ ਹੋ ਗਿਆ ਹੈ। ਜਥੇਦਾਰ ਨਾ ਕਿਹਾ ਕਿ ਜੇਕਰ ਸਮੇਂ ਸਿਰ ਪੁਲਿਸ ਅਫ਼ਸਰਾਂ/ਕਰਮਚਾਰੀਆਂ ਵਿਰੁਧ ਕਾਰਵਾਈ ਨਾ ਕੀਤੀ ਤਾਂ ਇਸ ਦੇ ਭਿਆਨਕ ਸਿੱਟੇ ਵੀ ਨਿਕਲ ਸਕਦੇ ਹਨ ਜਿਸ ਦੀ ਜ਼ਿੰਮੇਵਾਰੀ ਮੁਕੰਮਲ ਰੂਪ ਵਿਚ ਸਥਾਨਕ ਸਰਕਾਰ ਦੇ ਸਿਰ ਹੋਵੇਗੀ। ਉਕਤ ਮਾਮਲੇ ਸਬੰਧੀ ਸ਼੍ਰੋਮਣੀ ਗੁ: ਪ੍ਰ: ਕਮੇਟੀ, ਦਿੱਲੀ ਸਿੱਖ ਗੁ: ਪ੍ਰ: ਕਮੇਟੀ ਅਤੇ ਸਿੱਖ ਪੰਥ ਦੀ ਨੁਮਾਇੰਦਾ ਜਥੇਬੰਦੀਆਂ ਨੂੰ ਅੱਗੇ ਆ ਕੇ ਇਨ੍ਹਾਂ ਸਿੱਖਾਂ ਦੀ ਸਹਾਇਤਾ ਕਰਨੀ ਚਾਹੀਦੀ ਹੈ ਅਤੇ ਸ਼੍ਰੋਮਣੀ ਗੁ: ਪ੍ਰ: ਕਮੇਟੀ ਨੂੰ ਭਾਰਤ ਸਰਕਾਰ ਨਾਲ ਗੱਲਬਾਤ ਕਰ ਕੇ ਭਾਰਤ ਵਿਚ ਸਿੱਖਾਂ ਉਪਰ ਹੋ ਰਹੇ ਅਤਿਆਚਾਰ ਨੂੰ ਠੱਲ੍ਹ ਪਾਈ ਜਾਵੇ।