ਇਕ ਸਿੱਖ ਦੀ ਦਸਤਾਰ ਬਣੀ ਔਰਤ ਲਈ ਜੀਵਨਦਾਨ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਦਖਣੀ ਕਸ਼ਮੀਰ ਦੇ ਕੌਮੀ ਮਾਰਗ ਸਥਿਤ ਅਵੰਤੀਪੋਰਾ ਇਲਾਕੇ ਵਿਚ ਇਕ ਸਰਦਾਰ ਦੀ ਦਸਤਾਰ ਗੰਭੀਰ ਜ਼ਖ਼ਮੀ ਔਰਤ ਲਈ ਜੀਵਨਦਾਨ ਬਣ ਗਈ। ਦਰਅਸਲ ਤੇਜ਼....

ਪੱਗ ਨੇ ਬਚਾਈ ਜਾਨ

ਸ੍ਰੀਨਗਰ, 7 ਜਨਵਰੀ: ਦਖਣੀ ਕਸ਼ਮੀਰ ਦੇ ਕੌਮੀ ਮਾਰਗ ਸਥਿਤ ਅਵੰਤੀਪੋਰਾ ਇਲਾਕੇ ਵਿਚ ਇਕ ਸਰਦਾਰ ਦੀ ਦਸਤਾਰ ਗੰਭੀਰ ਜ਼ਖ਼ਮੀ ਔਰਤ ਲਈ ਜੀਵਨਦਾਨ ਬਣ ਗਈ। ਦਰਅਸਲ ਤੇਜ਼ ਰਫ਼ਤਾਰ ਨਾਲ ਆ ਰਹੇ ਟਰੱਕ ਹੇਠ ਆ ਕੇ ਔਰਤ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਈ। ਖ਼ੂਨ ਨਾਲ ਲਥਪਥ ਔਰਤ ਦੁਆਲੇ ਕਾਫ਼ੀ ਭੀੜ ਇਕੱਠੀ ਹੋ ਗਈ ਪਰ ਕਿਸੇ ਨੇ ਕੁੱਝ ਨਾ ਕੀਤਾ। ਇਥੋਂ ਇਕ ਸਰਦਾਰ ਲੰਘ ਰਿਹਾ ਸੀ ਤੇ ਉਸ ਨੇ ਅਪਣੀ ਦਸਤਾਰ ਨਾਲ ਔਰਤ ਦੀ ਜਾਨ ਬਚਾਈ। 20 ਸਾਲਾ ਮਨਜੀਤ ਸਿੰਘ ਨੇ ਦਸਿਆ ਕਿ ਜਦ ਉਸ ਨੇ ਸੜਕ 'ਤੇ ਭੀੜ ਦੇਖੀ ਤਾਂ ਤੁਰਤ ਰੁਕ ਗਿਆ।

ਉਸ ਨੇ ਔਰਤ ਨੂੰ ਜ਼ਖ਼ਮੀ ਹਾਲਤ ਵਿਚ ਦੇਖਿਆ ਤੇ ਬਗ਼ੈਰ ਦੇਰ ਕੀਤੇ ਅਪਣੀ ਪੱਗ ਉਤਾਰੀ ਤੇ ਔਰਤ ਦੇ ਜ਼ਖ਼ਮਾਂ 'ਤੇ ਲਪੇਟ ਦਿਤੀ ਤਾਂ ਜੋ ਹੋਰ ਖ਼ੂਨ ਨਾ ਆਉਣ ਲੱਗ ਜਾਵੇ। ਮਨਜੀਤ ਦੀ ਹਿੰਮਤ ਦੇਖ ਹੋਰ ਲੋਕ ਵੀ ਅੱਗੇ ਆ ਗਏ ਤੇ ਸਾਰਿਆਂ ਨੇ ਮਿਲ ਕੇ ਉਸ ਔਰਤ ਨੂੰ ਹਸਪਤਾਲ ਪਹੁੰਚਾਇਆ। ਫ਼ਿਲਹਾਲ ਜ਼ਖ਼ਮੀ ਔਰਤ ਹਸਪਤਾਲ ਵਿਚ ਇਲਾਜ ਅਧੀਨ ਹੈ। ਡਾਕਟਰ ਉਸ ਦੀ ਹਾਲਤ ਸਥਿਰ ਦਸ ਰਹੇ ਹਨ। ਨਾਲ ਹੀ ਉਨ੍ਹਾਂ ਕਿਹਾ ਕਿ ਜੇਕਰ ਸਮਾਂ ਰਹਿੰਦੇ ਔਰਤ ਦਾ ਖ਼ੂਨ ਵਗਣਾ ਨਾ ਰੋਕਿਆ ਜਾਂਦਾ ਤਾਂ ਉਸ ਨੂੰ ਬਚਾਉਣਾ ਕਾਫ਼ੀ ਮੁਸ਼ਕਲ ਹੋਣਾ ਸੀ। (ਪੀ.ਟੀ.ਆਈ)