34ਵਾਂ ਘੱਲੂਘਾਰਾ ਦਿਵਸ ਤਲਵਾਰਾਂ ਲਹਿਰਾਈਆਂ, ਲੱਗੇ ਖ਼ਾਲਿਸਤਾਨੀ ਨਾਹਰੇ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਅੱਜ 34ਵੇਂ ਘੱਲੂਘਾਰੇ ਦਿਵਸ ਮੌਕੇ ਪਹਿਲਾਂ ਵਾਂਗ ਦਰਬਾਰ ਸਾਹਿਬ ਕੰਪਲੈਕਸ ਵਿਚ ਨੰਗੀਆਂ ਤਲਵਾਰਾਂ ਲਹਿਰਾਈਆਂ ਗਈਆਂ, ਖ਼ਾਲਿਸਤਾਨੀ ਨਾਹਰੇ ਲਗਾਏ

Sikhs hoisting swords at Darbar Sahib.

ਅੰਮ੍ਰਿਤਸਰ,: ਅੱਜ 34ਵੇਂ ਘੱਲੂਘਾਰੇ ਦਿਵਸ ਮੌਕੇ ਪਹਿਲਾਂ ਵਾਂਗ ਦਰਬਾਰ ਸਾਹਿਬ ਕੰਪਲੈਕਸ ਵਿਚ ਨੰਗੀਆਂ ਤਲਵਾਰਾਂ ਲਹਿਰਾਈਆਂ ਗਈਆਂ, ਖ਼ਾਲਿਸਤਾਨੀ ਨਾਹਰੇ ਲਗਾਏ ਗਏ, ਸ਼ੋਰ ਸ਼ਰਾਬਾ ਹੋਇਆ ਜਿਸ ਕਾਰਨ ਸੰਗਤ ਵਿਚ ਸਹਿਮ ਦਾ ਮਾਹੌਲ ਪੈਦਾ ਹੋ ਗਿਆ। ਪੰਥਕ ਆਗੂਆ ਵਲੋ ਸਹਿਯੋਗ ਦੇਣ ਕਰ ਕੇ ਅਸ਼ਾਂਤ ਮਾਹੌਲ ਦਮ ਤੋੜ ਗਿਆ ਪਰ ਕੁੱਝ ਵਿਰੋਧੀ ਸ਼ਕਤੀਆਂ ਨੇ ਮੁੜ ਲਾਂਬੂ ਲਾਉਣ ਲਈ ਹਰ ਸੰਭਵ ਯਤਨ ਕੀਤੇ।

ਅਕਾਲ ਤਖ਼ਤ ਦੇ ਜਥੇਦਾਰ ਗਿ. ਗੁਰਬਚਨ ਸਿੰਘ ਵਲੋਂ ਦਿਤਾ ਗਿਆ ਸਿੱਖ ਕੌਮ ਦੇ ਨਾਂ ਸੰਦੇਸ਼ ਚਰਚਾ ਦਾ ਵਿਸ਼ਾ ਰਿਹਾ। ਇਸ ਮੌਕੇ ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅ) ਵੀ ਅਕਾਲ ਤਖ਼ਤ ਦੇ ਅੰਦਰ ਸਨ ਪਰ ਜਥੇਦਾਰ ਦੇ ਭਾਸ਼ਨ ਦੌਰਾਨ ਉਨ੍ਹਾਂ ਕੋਈ ਵਿਘਨ ਨਾ ਪਾਇਆ ਅਤੇ ਨਾ ਹੀ ਮਾਨ ਨੇ ਵਾਕ ਆਉਟ ਕੀਤਾ। 

ਸੂਤਰਾਂ ਮੁਤਾਬਕ  ਯੂਨਾਈਟਡ ਅਕਾਲੀ ਦਲ ਦੇ ਭਾਈ ਮੋਹਕਮ ਸਿੰਘ ਵੀ ਇਸ ਵਾਰੀ ਸਿਮਰਨਜੀਤ ਸਿੰਘ ਮਾਨ ਨੂੰ ਪਹਿਲਾ ਵਾਂਗ ਨਹੀਂ ਮਿਲੇ, ਸਗੋਂ ਦੂਰੀ ਬਣਾ ਕੇ ਰੱਖੀ। ਇਸ ਮੌਕੇ ਭਾਈ ਮੌਹਕਮ ਸਿੰਘ ਨੇ ਗਿ. ਗੁਰਬਚਨ ਸਿੰਘ ਦੀ ਆਲੋਚਨਾ ਕਰਦਿਆਂ ਕਿਹਾ ਕਿ ਜੇ ਉਨ੍ਹਾਂ ਨੂੰ ਬਦਲ ਦਿਤਾ ਜਾਂਦਾ ਤਾਂ   ਨੌਬਤ ਇਥੋਂ ਤਕ ਨਹੀਂ ਆਉਣੀ ਸੀ ਪਰ ਬਾਦਲ ਪਰਵਾਰ ਜਾਣ ਬੁੱਝ ਕੇ ਸਿੱਖ ਸੰਗਠਨਾਂ ਵਿਚ ਦੋਫ਼ਾੜ ਪਾ ਰਿਹਾ ਹੈ।

ਸਿਮਰਨਜੀਤ ਸਿੰਘ ਮਾਨ ਨੇ ਭਾਵੇਂ ਜਥੇਦਾਰ ਦੇ ਭਾਸ਼ਨ ਦੀ ਵਿਰੋਧਤਾ ਨਹੀਂ ਕੀਤੀ ਪਰ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਗੁਰਬਚਨ ਸਿੰਘ ਸਾਬਕਾ ਜਥੇਦਾਰ ਹੈ ਤੇ ਸਾਡਾ ਜਥੇਦਾਰ ਭਾਈ ਧਿਆਨ ਸਿੰਘ ਮੰਡ ਹੈ।  ਆਲ ਇੰਡੀਆ ਸਿੱਖ ਸਟੂਡੈਟਸ  ਫ਼ੈਡਰੇਸ਼ਨ ਦੇ ਪ੍ਰਧਾਨ ਭਾਈ ਕਰਨੈਲ ਸਿੰਘ ਪੀਰ ਮੁਹੰਮਦ 70 — 80 ਤੇ ਵੱਧ ਹਮਾÂਤੀਆਂ ਨਾਲ ਮਾਰਚ ਲੈ ਕੇ

ਅਕਾਲ ਤਖ਼ਤ ਪੁੱਜੇ ਪਰ ਉਹ ਭਾਰੀ ਭੀੜ ਵੇਖ ਕੇ ਪੌੜੀਆਂ ਵਿਚ ਹੀ ਬੈਠ ਗਏ ਜਿਥੇ ਉਨ੍ਹਾਂ ਦੇ ਹਮਾਇਤੀਆਂ ਨੇ ਨੰਗੀਆਂ ਤਲਵਾਰਾਂ ਲਹਿਰਾਈਆਂ ਅਤੇ ਲੰਮਾਂ ਸਮਾਂ ਖ਼ਾਲਿਸਤਾਨ ਜ਼ਿੰਦਾਬਾਦ ਦੇ ਨਾਹਰੇ ਲਾਉਂਦੇ ਰਹੇ। ਸੂਤਰਾਂ ਅਨੁਸਾਰ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਦੀ ਪੁਲਿਸ ਨੂੰ ਖ਼ਾਸ ਹਦਾਇਤ ਸੀ ਕਿ ਗੁਰੂ ਘਰ ਕਿਸੇ ਕਿਸਮ ਦੀ ਹਿੰਸਕ ਘਟਨਾ ਨਾ ਹੋਣ ਦਿਤੀ ਜਾਵੇ।