ਢੱਡਰੀਆਂ ਵਾਲਿਆਂ ਦੇ ਹੱਕ ’ਚ ਨਿੱਤਰਿਆ ਸਿੱਖ ਨੌਜਵਾਨ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਵਿਰੋਧ ਕਰਨ ਵਾਲਿਆਂ ਨੂੰ ਕਵਿਤਾ ਜ਼ਰੀਏ ਪਾਈਆਂ ਲਾਹਣਤਾਂ

Sikh Youth

ਸਿੱਖ ਧਰਮ ਦੀ ਮਹਾਨ ਔਰਤ ਮਾਈ ਭਾਗੋ ਬਾਰੇ ਇਕ ਗ੍ਰੰਥ ਦੀ ਲਿਖਤ ਦਾ ਹਵਾਲਾ ਦੇ ਕੇ ਵਿਵਾਦਾਂ ਵਿਚ ਘਿਰੇ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੇ ਭਾਵੇਂ ਅਪਣੇ ਬਿਆਨ ਸਬੰਧੀ ਇਕ ਇੰਟਰਵਿਊ ਜ਼ਰੀਏ ਪੂਰੀ ਤਰ੍ਹਾਂ ਸਪੱਸ਼ਟੀਕਰਨ ਦੇ ਦਿੱਤਾ ਸੀ ਪਰ ਹੁਣ ਇਕ ਸਿੱਖ ਨੌਜਵਾਨ ਉਨ੍ਹਾਂ ਦੇ ਹੱਕ ਵਿਚ ਨਿੱਤਰ ਕੇ ਸਾਹਮਣੇ ਆਇਆ ਹੈ। ਜਿਸ ਨੇ ਸੋਸ਼ਲ ਮੀਡੀਆ ’ਤੇ ਇਕ ਕਵਿਤਾ ਜ਼ਰੀਏ ਢੱਡਰੀਆਂ ਵਾਲਿਆਂ ਦਾ ਵਿਰੋਧ ਕਰਨ ਵਾਲਿਆਂ ਨੂੰ ਜਮ ਕੇ ਲਾਹਣਤਾਂ ਪਾਈਆਂ। 

ਦੱਸ ਦਈਏ ਕਿ ਸੂਰਜ ਪ੍ਰਕਾਸ਼ ਗ੍ਰੰਥ ਵਿਚੋਂ ਮਾਈ ਭਾਗੋ ਸਬੰਧੀ ਇਕ ਹਵਾਲਾ ਦੇਣ ’ਤੇ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦਾ ਕਾਫ਼ੀ ਜ਼ਿਆਦਾ ਵਿਰੋਧ ਕੀਤਾ ਗਿਆ ਸੀ, ਇੱਥੋਂ ਤਕ ਕਿ ਕੁੱਝ ਸਿੱਖ ਜਥੇਬੰਦੀਆਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਵੀ ਢੱਡਰੀਆਂ ਵਾਲਿਆਂ ਦੀ ਸ਼ਿਕਾਇਤ ਕੀਤੀ ਸੀ ਜਦਕਿ ਢੱਡਰੀਆਂ ਵਾਲਿਆਂ ਨੇ ਸਪੱਸ਼ਟ ਕਰ ਦਿੱਤਾ ਸੀ ਕਿ ਉਨ੍ਹਾਂ ਨੇ ਕੁੱਝ ਵੀ ਗ਼ਲਤ ਨਹੀਂ ਕਿਹਾ, ਉਨ੍ਹਾਂ ਸਿਰਫ਼ ਸੂਰਜ ਪ੍ਰਕਾਸ਼ ਗ੍ਰੰਥ ਵਿਚਲੀ ਲਿਖਤ ਦਾ ਹਵਾਲਾ ਦਿੱਤਾ ਸੀ।