Kendri Singh Sabha: ਕੰਗਨਾ ਵਲੋਂ ਪੰਜਾਬ ਨੂੰ ਅਤਿਵਾਦ ਨਾਲ ਜੋੜਨਾ ਪੰਜਾਬ ਵਿਰੋਧੀ ਮਾਨਸਿਕਤਾ ਦਾ ਪ੍ਰਗਟਾਵਾ : ਕੇਂਦਰੀ ਸਿੰਘ ਸਭਾ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਬਿਆਨ ਵਿਚ ਕਿਹਾ ਗਿਆ ਕਿ ਕੰਗਨਾ ਰਣੌਤ ਦੇ ਬਿਆਨ ਗਿਣੀ-ਮਿਥੀ ਉਸ ਸਿਆਸੀ ਪਹੁੰਚ ਦੀ ਉਪਜ ਹਨ

Kendri Singh Sabha (File Photo)

Kendri Singh Sabha: ਕੇਂਦਰੀ ਸਿੰਘ ਸਭਾ ਨੇ ਕਿਹਾ ਹੈ ਕਿ ਚੰਡੀਗੜ੍ਹ ਹਵਾਈ ਅੱਡੇ ਉੱਤੇ ਕੰਗਨਾ ਰਣੌਤ ਅਤੇ ਸੀ.ਆਈ.ਐਸ.ਐਫ਼ ਦੀ ਸੁਰੱਖਿਆ ਕਰਮੀ ਦਰਮਿਆਨ ਵਾਪਰੀ ਘਟਨਾ ਨੂੰ ਭਾਜਪਾ ਦੀ ਐਮ.ਪੀ ਵਲੋਂ ਫ਼ਿਰਕੂ ਰੰਗਤ ਦੇਣ ਦੀ ਕੋਸ਼ਿਸ ਅਤੇ ਪੰਜਾਬ ਨੂੰ ਅਤਿਵਾਦ/ ਵੱਖਵਾਦ ਨਾਲ ਜੋੜ ਕੇ, ਟਿਪਣੀਆਂ ਕਰਨਾ, ਪੰਜਾਬ ਵਿਰੋਧੀ ਮਾਨਸਿਕਤਾ ਦਾ ਹੀ ਪ੍ਰਗਟਾਵਾ ਹਨ।

ਸਭ ਦੇ ਬਿਆਨ ਵਿਚ ਕਿਹਾ ਗਿਆ ਕਿ ਕੰਗਨਾ ਰਣੌਤ ਦੇ ਬਿਆਨ ਗਿਣੀ-ਮਿਥੀ ਉਸ ਸਿਆਸੀ ਪਹੁੰਚ ਦੀ ਉਪਜ ਹਨ ਜਿਹੜਾ ਪੰਜਾਬ ਅਤੇ ਸਿੱਖ ਭਾਈਚਾਰੇ ਨੂੰ ਹਿੰਦੂਤਵੀ ਨਜ਼ਰੀਏ ਤੋਂ ਹੀ ਦੇਖਦੀ ਹੈ। ਇਹ ਨਜ਼ਰੀਆਂ ਨਿਰਪੱਖ ਨਹੀਂ ਜਿਸ ਕਰ ਕੇ ਹਵਾਈ ਅੱਡੇ ਦੀ ਘਟਨਾ ਦੀ ਸਿਆਸ ਨਜ਼ਰੀਏ ਤੋਂ ਦਿੱਲੀ ਜਾ ਕੇ ਵਿਆਖਿਆ ਕੀਤੀ ਗਈ ਹੈ।

ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਨਾਲ ਜੁੜ੍ਹੇ ਚਿੰਤਕਾਂ ਨੇ ਕਿਹਾ ਕਿ ਘਟਨਾ ਦਾ ਪਹਿਲਾਂ ਹਿੱਸਾ ਜਾਣ ਬੁੱਝ ਕੇ ਦਬਾਇਆ ਜਿਸ ਵਿਚ ਕੰਗਨਾ ਰਣੌਤ ਦੇ ਵਰਤਾਓ/ਗੱਲਬਾਤ ਤੋਂ ਸੁਰੱਖਿਆ ਕਰਮੀ ਨੂੰ ਗੁੱਸਾ ਆਇਆਂ ਅਤੇ ਉਹ ਆਪਣੇ ਗੁੱਸੇ ਨੂੰ ਰੋਕ ਨਹੀਂ ਸਕੀ। ਅਸੀਂ ਮੰਗ ਕਰਦੇ ਹਾਂ, ਹਵਾਈ ਅੱਡੇ ਦੇ ਸਮੁੱਚੀ ਘਟਨਾ ਦਾ ਜਾਂਚ ਹੋਣੀ ਚਾਹੀਦੀ ਹੈ ਤੇ ਜਿਸ ਘਟਨਾ ਨੂੰ ਬੇਵਜਾ ਤੂਲ ਅਤੇ ਸਿਆਸੀ ਰੰਗਤ ਨਹੀਂ ਦਿਤੀ ਜਾਣੀ ਚਾਹੀਦੀ ਹੈ।  

ਇਹ ਬਿਆਨ ਪ੍ਰੋਫ਼ੈਸਰ ਸ਼ਾਮ ਸਿੰਘ, ਜਸਪਾਲ ਸਿੰਘ ਸਿੱਧੂ, ਰਾਜਵਿੰਦਰ ਸਿੰਘ ਰਾਹੀ, ਪ੍ਰੀਤਮ ਸਿੰਘ ਰੁਪਾਲ, ਗੁਰਪ੍ਰੀਤ ਸਿੰਘ (ਪ੍ਰਤੀਨਿਧ ਗਲੋਬਲ ਸਿੱਖ ਕੌਂਸਲ) ਅਤੇ ਸੁਰਿੰਦਰ ਸਿੰਘ ਕਿਸ਼ਨਪੁਰਾ ਨੇ ਕੇਂਦਰੀ ਸਿੰਘ ਸਭਾ ਵਲੋਂ ਮੀਟਿੰਗ ਬਾਅਦ ਜਾਰੀ ਕੀਤਾ।