ਕੰਗਨਾ ਰਣੌਤ ਦੇ ਪਏ ਥੱਪੜ ਦੇ ਨਿਸ਼ਾਨ ਦੀ ਨਹੀਂ ਹੈ ਇਹ ਵਾਇਰਲ ਤਸਵੀਰ, Fact Check ਰਿਪੋਰਟ
ਵਾਇਰਲ ਹੋ ਰਹੀ ਤਸਵੀਰ ਅਦਾਕਾਰਾ ਕੰਗਨਾ ਰਣੌਤ ਦੀ ਨਹੀਂ ਹੈ। ਤਸਵੀਰ ਸਾਲ 2006 ਦੇ ਇੱਕ ਬ੍ਰਾਂਡ ਇਸ਼ਤਿਹਾਰ ਦੀ ਹੈ ਜਿਸਨੂੰ ਗੁੰਮਰਾਹਕੁਨ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ।
Claim
6 ਜੂਨ 2024 ਦੀ ਸ਼ਾਮ ਇੱਕ ਖਬਰ ਨੇ ਦੇਸ਼ ਵਿਚ ਸੁਰਖੀ ਬਟੋਰਨੀ ਸ਼ੁਰੂ ਕੀਤੀ। ਖਬਰ ਸੀ ਕਿ ਚਰਚਿਤ ਅਦਾਕਾਰਾ ਤੇ ਭਾਜਪਾ ਤੋਂ ਮੰਡੀ ਦੀ ਨਵੀਂ ਬਣੀ ਸਾਂਸਦ ਕੰਗਨਾ ਰਣੌਤ ਦੇ CISF ਦੀ ਮਹਿਲਾ ਜਵਾਨ ਦੁਆਰਾ ਥੱਪੜ ਮਾਰੇ ਜਾਣ ਦਾ। ਦੱਸ ਦਈਏ ਕਿ 6 ਜੂਨ 2024 ਨੂੰ ਕਰੀਬ 3:30 ਵਜੇ ਚੰਡੀਗੜ੍ਹ ਏਅਰਪੋਰਟ 'ਤੇ ਕੰਗਨਾ ਰਣੌਤ ਦੇ CISF ਜਵਾਨ ਦੁਆਰਾ ਥੱਪੜ ਮਾਰਿਆ ਜਾਂਦਾ ਹੈ। ਇਸ ਮਾਮਲੇ 'ਤੇ CISF ਜਵਾਨ ਕੁਲਵਿੰਦਰ ਕੌਰ ਦਾ ਇੱਕ ਵੀਡੀਓ ਸਾਹਮਣੇ ਆਇਆ ਜਿਸਦੇ ਉਸਨੂੰ ਬੋਲਦੇ ਹੋਏ ਸੁਣਿਆ ਜਾ ਸਕਦਾ ਸੀ ਕਿ ਉਸਨੇ ਕੰਗਨਾ ਰਣੌਤ ਨੂੰ ਇਸ ਕਰਕੇ ਥੱਪੜ ਮਾਰਿਆ ਕਿਉਂਕਿ ਉਸਨੇ ਕਿਸਾਨੀ ਅੰਦੋਲਨ 2020 ਦੌਰਾਨ ਧਰਨੇ 'ਤੇ ਬੈਠੀ ਮਹਿਲਾਵਾਂ ਨੂੰ ਵਿਕਾਊ ਕਿਹਾ ਸੀ। ਕੁਲਵਿੰਦਰ ਨੇ ਕਿਹਾ ਸੀ ਕਿ ਜਿਨ੍ਹਾਂ ਨੂੰ 100-100 ਵਾਲੀ ਕਿਹਾ ਸੀ ਓਹਨਾ 'ਚੋਂ ਇੱਕ ਮੇਰੀ ਮਾਂ ਸੀ।
ਇਸ ਸਭ ਵਿਚਕਾਰ ਹੁਣ ਸੋਸ਼ਲ ਮੀਡਿਆ 'ਤੇ ਇੱਕ ਤਸਵੀਰ ਵਾਇਰਲ ਹੋ ਰਹੀ ਹੈ। ਇਸ ਤਸਵੀਰ ਵਿਚ ਇੱਕ ਚੇਹਰੇ 'ਤੇ ਥੱਪੜ ਦਾ ਨਿਸ਼ਾਨ ਛਪਿਆ ਵੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਤਸਵੀਰ ਅਦਾਕਾਰਾ ਤੇ ਭਾਜਪਾ ਆਗੂ ਕੰਗਨਾ ਰਣੌਤ ਦੀ ਹੈ।
X ਅਕਾਊਂਟ "Mallik Enamul" ਨੇ ਵਾਇਰਲ ਤਸਵੀਰ ਸਾਂਝੀ ਕਰਦਿਆਂ ਲਿਖਿਆ, "कँगना तेरी गाल होगई लाल"
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਗੁੰਮਰਾਹਕੁਨ ਪਾਇਆ ਹੈ। ਵਾਇਰਲ ਹੋ ਰਹੀ ਤਸਵੀਰ ਅਦਾਕਾਰਾ ਕੰਗਨਾ ਰਣੌਤ ਦੀ ਨਹੀਂ ਹੈ। ਇਹ ਤਸਵੀਰ ਸਾਲ 2006 ਦੇ ਇੱਕ ਬ੍ਰਾਂਡ ਇਸ਼ਤਿਹਾਰ ਦੀ ਹੈ ਜਿਸਨੂੰ ਹੁਣ ਗੁੰਮਰਾਹਕੁਨ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।
Investigation
ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਸ ਤਸਵੀਰ ਨੂੰ ਰਿਵਰਸ ਇਮੇਜ ਸਰਚ ਕੀਤਾ।
"ਵਾਇਰਲ ਤਸਵੀਰ ਕੰਗਨਾ ਦੀ ਨਹੀਂ ਹੈ"
ਸਾਨੂੰ ਇਹ ਤਸਵੀਰ 31 May 2006 ਦੀ ਇੱਕ ਬਲਾਗ ਰਿਪੋਰਟ ਵਿਚ ਅਪਲੋਡ ਮਿਲਿਆ। coolmarketingthoughts ਦੁਆਰਾ ਸਾਂਝੇ ਇਸ ਆਰਟੀਕਲ ਵਿਚ ਮੌਜੂਦ ਜਾਣਕਾਰੀ ਅਨੁਸਾਰ ਇਹ ਤਸਵੀਰ ਬੇਗੋਨ ਬ੍ਰਾਂਡ ਦੇ ਇਸ਼ਤਿਹਾਰ ਦੀ ਹੈ। ਅਸੀਂ ਪਾਇਆ ਕਿ ਵਾਇਰਲ ਹੋ ਰਹੀ ਤਸਵੀਰ ਅਤੇ ਇਥੇ ਮੌਜੂਦ ਤਸਵੀਰ ਵਿਚ ਕਾਫੀ ਸਮਾਨਤਾਵਾਂ ਹਨ। ਦੋਵੇਂ ਤਸਵੀਰਾਂ ਵਿਚ ਹੁਬੂਹੁ ਨਿਸ਼ਾਨ ਅਤੇ ਕੰਨਾਂ ਦੇ ਵਿਚ ਹੁਬੂਹੁ ਟਾਪਸ ਦੇਖੇ ਜਾ ਸਕਦੇ ਹਨ।
ਦੱਸ ਦਈਏ ਸਾਨੂੰ ਇਹ ਤਸਵੀਰ ਕਈ ਪੁਰਾਣੀ ਖਬਰਾਂ 'ਵਿਚ ਅਪਲੋਡ ਮਿਲੀ ਤੇ ਸਭਤੋਂ ਪੁਰਾਣੀ ਖਬਰ ਸਾਨੂੰ 2006 ਦੀ ਹੀ ਮਿਲੀ।
Conclusion
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਗੁੰਮਰਾਹਕੁਨ ਪਾਇਆ ਹੈ। ਵਾਇਰਲ ਹੋ ਰਹੀ ਤਸਵੀਰ ਅਦਾਕਾਰਾ ਕੰਗਨਾ ਰਣੌਤ ਦੀ ਨਹੀਂ ਹੈ। ਇਹ ਤਸਵੀਰ ਸਾਲ 2006 ਦੇ ਇੱਕ ਬ੍ਰਾਂਡ ਇਸ਼ਤਿਹਾਰ ਦੀ ਹੈ ਜਿਸਨੂੰ ਹੁਣ ਗੁੰਮਰਾਹਕੁਨ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।
Result- Misleading
Our Sources
Blog Report Of coolmarketingthoughts Published On 31 May 2006
ਕਿਸੇ ਖਬਰ 'ਤੇ ਸ਼ੱਕ? ਸਾਨੂੰ ਭੇਜੋ ਅਸੀਂ ਕਰਾਂਗੇ ਉਸਦਾ Fact Check... ਸਾਨੂੰ Whatsapp ਕਰੋ "9560527702" 'ਤੇ ਜਾਂ ਸਾਨੂੰ E-mail ਕਰੋ "factcheck@rozanaspokesman.com" 'ਤੇ