ਯੂਨੇਸਕੋ ਬਾਬੇ ਨਾਨਕ ਦੀਆਂ ਰਚਨਾਵਾਂ ਦਾ ਵਿਭਿੰਨ ਭਾਸ਼ਾਵਾਂ ਵਿਚ ਅਨੁਵਾਦ ਕਰੇਗਾ

ਏਜੰਸੀ

ਪੰਥਕ, ਪੰਥਕ/ਗੁਰਬਾਣੀ

ਸੰਸਕ੍ਰਿਤ ਅਤੇ ਟੂਰਿਸਟ ਮੰਤਰੀ ਪ੍ਰਹਲਾਦ ਸਿੰਘ ਪਟੇਲ ਨੇ ਰਾਜ ਸਭਾ ਨੂੰ ਦਿਤੀ ਜਾਣਕਾਰੀ

UNESCO

ਨਵੀਂ ਦਿੱਲੀ : ਸਰਕਾਰ ਨੇ ਦਸਿਆ ਕਿ ਗੁਰੂ ਨਾਨਕ ਦੇਵ ਜੀ ਦੀ 550ਵੀਂ ਜਯੰਤੀ ਦੇ ਮੌਕੇ 'ਤੇ ਯੂਨੇਸਕੋ ਉਨ੍ਹਾਂ ਦੀਆਂ ਰਚਨਾਵਾਂ ਦੇ ਸੰਗ੍ਰਹਿ ਦਾ ਵਿਸ਼ਵ ਦੀ ਵਿਭਿੰਨ ਭਾਸ਼ਾਵਾਂ ਵਿਚ ਅਨੁਵਾਦ ਅਤੇ ਪ੍ਰਕਾਸ਼ਨ ਕਰੇਗਾ। ਸੰਸਕ੍ਰਿਤ ਅਤੇ ਟੂਰਿਸਟ ਮੰਤਰੀ ਪ੍ਰਹਲਾਦ ਸਿੰਘ ਪਟੇਲ ਨੇ ਰਾਜ ਸਭਾ ਨੂੰ ਅੱਜ ਇਹ ਜਾਣਕਾਰੀ ਦਿਤੀ। ਉਨ੍ਹਾਂ ਦਸਿਆ ਕਿ ਬਾਬੇ ਨਾਨਕ ਦੇ ਪ੍ਰਕਾਸ਼ ਪੁਰਬ 'ਤੇ ਕੇਂਦਰੀ ਮੰਤਰੀ ਮੰਡਲ ਨੇ 22 ਨਵੰਬਰ 2018 ਨੂੰ ਆਯੋਜਤ ਅਪਣੀ ਬੈਠਕ ਵਿਚ ਕਈ ਵਿਕਾਸ ਪ੍ਰਯੋਜਨਾਵਾਂ ਨੂੰ ਮੰਜ਼ੂਰੀ ਦਿਤੀ ਸੀ।

ਉਨ੍ਹਾਂ ਨੇ ਇਕ ਪੱਤਰ ਦੇ ਉਤਰ ਵਿਚ ਇਹ ਵੀ ਦਸਿਆ ਕਿ ਗੁਰੂ ਨਾਨਕ ਦੇਵ ਦੇ ਪ੍ਰਕਾਸ਼ ਪੁਰਬ 'ਤੇ ਸਾਲ ਭਰ ਲਈ ਤੈਅ ਪ੍ਰੋਗਰਾਮਾਂ ਵਿਚ ਸਿੱਕਾ ਅਤੇ ਡਾਕ ਟਿਕਟ ਜਾਰੀ ਕਰਨਾ, ਨੈਸ਼ਨਲ ਬੁਕ ਟਰੱਸਟ ਦੁਆਰਾ ਵਿਭਿੰਨ ਭਾਰਤੀ ਭਾਸ਼ਾਵਾਂ ਵਿਚ ਗੁਰਬਾਣੀ ਦਾ ਪ੍ਰਕਾਸ਼ਨ ਅਤੇ ਯੂਨੇਸਕੋ ਦੁਆਰਾ ਬਾਬੇ ਨਾਨਕ ਦੀਆਂ ਰਚਨਾਵਾਂ ਦੇ ਸੰਗ੍ਰਹਿ ਦਾ ਵਿਸ਼ਵ ਦੀ ਵਿਭਿੰਨ ਭਾਸ਼ਾਵਾਂ ਵਿਚ ਅਨੁਵਾਦ ਅਤੇ ਪ੍ਰਕਾਸ਼ਨ ਸ਼ਾਮਲ ਹੈ।