ਮਾਚਿਸ 'ਤੇ ਲਗਾਈ ਸ੍ਰੀ ਗੁਰੂ ਗੋਬਿੰਦ ਸਿੰਘ ਦੀ ਤਸਵੀਰ, ਸਿੱਖਾਂ 'ਚ ਭਾਰੀ ਰੋਸ
ਪੰਜਾਬ ਵਿਚ ਸੋਸ਼ਲ ਮੀਡੀਆ 'ਤੇ ਗੁਰੂ ਸਾਹਿਬਾਨ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗਾਂ ਦੀ ਬੇਅਦਬੀ
Sri Guru Gobind Singh's Photo on Matchbox
ਚੰਡੀਗੜ੍ਹ, ਪੰਜਾਬ ਵਿਚ ਸੋਸ਼ਲ ਮੀਡੀਆ 'ਤੇ ਗੁਰੂ ਸਾਹਿਬਾਨ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗਾਂ ਦੀ ਬੇਅਦਬੀ ਦੇ ਮਾਮਲੇ ਹਲੇ ਠੰਡੇ ਨਹੀਂ ਹੋਏ ਜਿਥੇ ਇਕ ਹੋਰ ਸਿਖਾਂ ਦੀਆਂ ਭਾਵਨਾਂਵਾਂ ਨੂੰ ਠੇਸ ਪਹੁੰਚਾਉਣ ਦਾ ਮਸਲਾ ਸਾਹਮਣੇ ਆ ਖੜ੍ਹਾ ਹੋ ਗਿਆ ਹੈ। ਕਿਸੇ ਕੰਪਨੀ ਨੇ ਮਾਚਿਸ ਵਾਲੀ ਡੱਬੀ ‘ਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਫੋਟੋ ਲਗਾ ਦਿੱਤੀ ਹੈ। ਇਸ ਸ਼ਰਮਨਾਕ ਹਰਕਤ ਦਾ ਸੋਸ਼ਲ ਮੀਡੀਆ ਤੇ ਬਹੁਤ ਵਿਰੋਧ ਹੋ ਰਿਹਾ ਹੈ। ਇਹ ਕੋਈ ਪਹਿਲਾ ਮਸਲਾ ਨਹੀਂ ਹੈ ਜਦੋਂ ਸੋਸ਼ਲ ਮੀਡੀਆ ਗੁਰੂ ਸਾਹਿਬਾਨ ਦੀ ਇਸ ਕਦਰ ਬੇਅਦਬੀ ਹੋਈ ਹੋਵੇ।
ਸਿੱਖ ਭਾਈਚਾਰੇ ਦੇ ਆਗੂਆਂ ਨੇ ਮੰਗ ਕੀਤੀ ਹੈ ਕਿ ਗੁਰੂ ਗੋਬਿੰਦ ਸਿੰਘ ਅਤੇ ਹੋਰਨਾਂ ਗੁਰੂਆਂ ਦੀਆਂ ਫੋਟੋਆਂ ਦੀ ਹੁੰਦੀ ਇਸ ਕਦਰ ਦੁਰਵਰਤੋਂ ਦੇ ਮਾਮਲੇ ਬਾਰੇ ਐੱਸ ਜੀ ਪੀ ਸੀ ਨੂੰ ਸਖਤ ਕਦਮ ਚੁੱਕਣੇ ਚਾਹੀਦੇ ਹਨ। ਇਸ ਤੋਂ ਇਹ ਸਾਫ਼ ਜਾਪਦਾ ਹੈ ਕਿ ਸਿੱਖ ਵਿਰੋਧੀ ਤੱਤ ਇਕ ਵਾਰ ਫਿਰ ਸਰਗਰਮ ਹੋਏ ਹਨ।