ਬਾਬਾ ਬਲਬੀਰ ਸਿੰਘ ਦੀ ਅਗਵਾਈ 'ਚ ਇਤਿਹਾਸਕ ਅਸਥਾਨ ਬੁਰਜ ਅਕਾਲੀ ਫੂਲਾ ਸਿੰਘ ਕੈਂਪਸ ਦੀ ਬਦਲੇਗੀ ਸੂਰਤ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਅੰਮ੍ਰਿਤਸਰ : ਇਤਿਹਾਸਕ ਤੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸਾਹਿਬ ਮੱਲ ਅਖਾੜਾ ਪਾਤਸ਼ਾਹੀ ਛੇਵੀਂ ਤੇ ਗੁਰਦੁਆਰਾ ਬੁਰਜ ਸ਼ਹੀਦ ਅਕਾਲੀ ਬਾਬਾ ਫੂਲਾ ਸਿੰਘ ਨਿਹੰਗ...

Burj Akali Phula Singh

ਅੰਮ੍ਰਿਤਸਰ : ਇਤਿਹਾਸਕ ਤੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸਾਹਿਬ ਮੱਲ ਅਖਾੜਾ ਪਾਤਸ਼ਾਹੀ ਛੇਵੀਂ ਤੇ ਗੁਰਦੁਆਰਾ ਬੁਰਜ ਸ਼ਹੀਦ ਅਕਾਲੀ ਬਾਬਾ ਫੂਲਾ ਸਿੰਘ ਨਿਹੰਗ ਦੇ ਸਮੁੱਚੇ ਕੈਂਪਸ ਦੀ ਕਾਇਆ ਕਲਮ ਕਰਨ ਲਈ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਤੇ ਇਮਾਰਤੀ ਮਾਹਰਾਂ ਵਲੋਂ ਨਵੀਆਂ ਤਜਵੀਜ਼ਾਂ 'ਤੇ ਅਮਲ ਕਰ ਕੇ ਸੰਗਤਾਂ ਨੂੰ ਸਹਲੂਤ ਮਹਈਆ ਕਰਵਾਉਣ ਲਈ ਕੁੱਝ ਮਹੱਤਵਪੂਰਨ ਫ਼ੈਸਲੇ ਲਏ ਗਏ ਹਨ।

ਬੁੱਢਾ ਦਲ ਦੇ ਸਕੱਤਰ ਦਿਲਜੀਤ ਸਿੰਘ ਬੇਦੀ ਵਲੋਂ ਜਾਰੀ ਕੀਤੇ ਗਏ ਬਿਆਨ ਅਨੁਸਾਰ ਸੰਤ ਬਾਬਾ ਬਲਬੀਰ ਸਿੰਘ 96ਵੇਂ ਕਰੋੜੀ ਨੇ ਇਸ ਮਹਾਨ ਪਵਿੱਤਰ ਅਸਥਾਨ ਦੇ ਸੁੰਦਰੀਕਰਨ ਲਈ ਕੁੱਝ ਨਵੀਆਂ ਤਜਵੀਜ਼ਾਂ 'ਤੇ ਫ਼ੈਸਲੇ ਲਏ ਹਨ, ਉਨ੍ਹਾਂ ਦੇ ਮੁਤਾਬਕ ਯਾਤਰੂਆਂ ਦੀ ਸੁਖ-ਸਹੂਲਤ ਤੇ  ਨਿਵਾਸ ਲਈ ਇਕ ਛੇ ਮੰਜ਼ਲੀ ਸਰਾਂ ਉਸਾਰੀ ਗਈ ਹੈ, ਜਿਸ ਦਾ ਢਾਂਚਾ ਤਿਆਰ ਹੋ ਚੁੱਕਾ ਹੈ ਤੇ ਬਾਕੀ ਕਾਰਜ ਚੱਲ ਰਹੇ ਹਨ ਅਤੇ ਇਸ ਨੂੰ ਜਲਦ ਤਿਆਰ ਕਰਵਾ ਲਿਆ ਜਾਵੇਗਾ।

ਗਿਆਨੀ ਬਲਬੀਰ ਸਿੰਘ 96ਵੇਂ ਕਰੋੜੀ ਨੇ ਦਸਿਆ ਕਿ ਸ਼ੇਰਾਂ ਵਾਲੇ ਗੇਟ ਪਾਸੇ ਇਕ ਵਿਸ਼ੇਸ਼ ਡਿਊੜੀ ਉਸਾਰੀ ਗਈ ਹੈ, ਜਿਸ ਵਿਚ 15 ਕਮਰੇ ਤੇ ਤਿੰਨ ਦਫ਼ਤਰੀ ਸਥਾਨ ਰੱਖੇ ਗਏ ਹਨ। ਇਹ ਸਾਰੇ ਕਮਰੇ ਨਵੀਨਤਮ ਸਹੂਲਤਾਂ ਵਾਲੇ ਹਨ। ਉਨ੍ਹਾਂ ਦ੍ਰਿੜ੍ਹਤਾ ਨਾਲ ਕਿਹਾ ਕਿ ਇਹ ਮਈ ਤੋਂ ਪਹਿਲਾਂ ਮੁਕੰਮਲ ਤਿਆਰ ਕਰਵਾ ਕੇ ਵਰਤੋਂ 'ਚ ਲਿਆਂਦੀ ਜਾਵੇਗੀ।