ਜਥੇਦਾਰ ਭੌਰ ਦੀ ਜ਼ਮਾਨਤ ਦੇ ਮਸਲੇ ਤੇ ਸਿੱਖ ਆਗੂਆਂ ਵਲੋਂ ਰਵਿਦਾਸੀਆਂ ਨੂੰ ਨਰਮ ਰਵਈਆ ਅਪਨਾਉਣ ਦੀ ਅਪੀਲ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਸ਼੍ਰੋਮਣੀ ਕਮੇਟੀ ਦੇ ਅੰਮ੍ਰਿਤਸਰ ਦੇ ਸਾਬਕਾ ਜਰਨਲ ਸਕੱਤਰ ਸੁਖਦੇਵ ਸਿੰਘ ਭੌਰ ਰਵੀਦਾਸੀਆ ਕੌਮ ਦੇ ਸ਼ਹੀਦ ਡੇਰਾ ਬੱਲਾਂ

Sukhdev singh bhaur

ਨਵਾਂਸ਼ਹਿਰ, : ਸ਼੍ਰੋਮਣੀ ਕਮੇਟੀ ਦੇ ਅੰਮ੍ਰਿਤਸਰ ਦੇ ਸਾਬਕਾ ਜਰਨਲ ਸਕੱਤਰ ਸੁਖਦੇਵ ਸਿੰਘ ਭੌਰ ਰਵੀਦਾਸੀਆ ਕੌਮ ਦੇ ਸ਼ਹੀਦ ਡੇਰਾ ਬੱਲਾਂ (ਜਲੰਧਰ) ਦੇ ਸੰਚਾਲਕ ਰਾਮਾਨੰਦ ਦੀ ਮੌਤ 'ਤੇ ਟਿਪਣੀ ਕਰਨ ਉਪਰੰਤ ਜੁਡੀਸ਼ੀਅਲ ਜੇਲ ਲੁਧਿਆਣਾ ਵਿਖੇ 21 ਸਤੰਬਰ ਤਕ ਬੰਦ ਹੋਣ ਉਪਰੰਤ ਅੱਜ ਸਵੇਰੇ ਡੇਰਾ ਬੱਲਾ ਦੇ ਸਮਰਥਕਾਂ ਨੂੰ ਸੁਖਦੇਵ ਸਿੰਘ ਭੌਰ ਸ਼੍ਰੋਮਣੀ ਕਮੇਟੀ ਦੇ ਸਾਬਕਾ ਜਰਨਲ ਸਕੱਤਰ ਦੀ ਜ਼ਮਾਨਤ ਦੀ ਤਰੀਕ ਦਾ ਪਤਾ ਲੱਗਾ ਤਾਂ ਡੇਰਾ ਸਮਰਥਕ ਹੌਲੀ-ਹੌਲੀ ਜ਼ਿਲ੍ਹਾ ਕੋਰਟ 'ਤੇ ਗੇਟ ਅੱਗੇ ਹੱਥਾਂ ਵਿਚ ਭੌਰ ਵਿਰੋਧੀ ਵੱਖ-ਵੱਖ ਨਾਹਰਿਆਂ ਨਾਲ ਲਿਖੀਆਂ ਤਖ਼ਤੀਆਂ ਲੈ ਕੇ ਲੰਮੀ ਕਤਾਰ ਵਿਚ ਖੜੇ ਹੋਣੇ ਸ਼ੁਰੂ ਹੋ ਗਏ ਅਤੇ ਭੌਰ ਵਿਰੁਧ ਨਾਹਰੇਬਾਜ਼ੀ

ਕਰਨ ਲੱਗੇ ਤਾਂ ਜ਼ਿਲ੍ਹਾ ਪੁਲਿਸ ਨੂੰ ਉਸ ਸਮੇਂ ਭਾਜੜ ਪੈ ਗਈ ਜਦ ਅਚਨਚੇਤ ਡੇਰੇ ਦੇ ਸਮਰਥਕਾਂ ਵਲੋਂ ਸੱਤਪਾਲ ਸਾਹਲੋਂ, ਡਾ. ਨਛੱਤਰ ਪਾਲ ਬਸਪਾ ਆਗੂ, ਪ੍ਰਿੰਸੀਪਲ ਸੱਤਪਾਲ ਜੱਸੀ, ਪ੍ਰੇਮ ਪਾਲ ਲਾਲੀ, ਦਰਖ਼ਾਸਤ ਕਰਤਾ ਦੀ ਆਗੂਆਂ ਵਲੋਂ ਸੁਖਦੇਵ ਸਿੰਘ ਭੌਰ ਦੀ ਜ਼ਮਾਨਤ ਰੱਦ ਕਰਵਾਉਣ ਲਈ ਨਵਦੀਪ ਕੌਰ ਗਿੱਲ ਜੱਜ ਦੀ ਕੋਰਟ ਵਿਚ ਅਪਣੇ ਵਕੀਲ ਭੁਪਿੰਦਰ ਬੰਗਾ ਸਮੇਤ ਪੇਸ਼ ਹੋਏ। ਕੋਰਟ ਵਿਚ ਪੇਸ਼ ਹੋਏ ਵਕੀਲ ਭੁਵਿੰਦਰ ਬੰਗਾ ਨੇ ਜਾਣਕਾਰੀ ਦਿਤੀ ਹੈ ਕਿ ਕੋਰਟ ਵਲੋਂ ਜ਼ਮਾਨਤ ਦੀ ਅਗਲੀ ਸੁਣਵਾਈ 13 ਸਤੰਬਰ ਰੱਖੀ ਹੈ। ਇਸ ਸਬੰਧ ਵਿਚ ਕੋਰਟ ਕੰਪਲੈਕਸ ਵਿਚ ਭੌਰ ਦੇ ਸਮਰਥਕਾਂ, ਪੰਥਕ ਅਤੇ ਧਾਰਮਕ ਦਲਾਂ ਮਹਿੰਦਰ ਸਿੰਘ

ਹੁਸੈਨਪੁਰੀ ਅਤੇ ਮਾਸਟਰ ਗੁਰਚਰਨ ਸਿੰਘ ਬਸਿਆਲਾ ਬੂਧੀਜੀਵੀ, ਜਰਨੈਲ ਸਿੰਘ ਹੁਸੈਪੁਰ, ਗਿਆਨੀ ਹਰਬੰਸ ਸਿੰਘ ਤੇਂਗ ਬਲਜੀਤ ਸਿੰਘ ਮੋਲਾ ਆਦਿ ਨੇ ਪੱਤਰਕਾਰਾਂ ਨਾਲ ਗੱਲਬਾਤ  ਕਰਦਿਆਂ ਕਿਹਾ ਕਿ ਸਾਡਾ ਰਵੀਦਾਸੀਆ ਕੌਮ ਨਾਲ ਸਦਿਆਂ ਤੋਂ ਪਰਿਵਾਰਕ ਰਿਸ਼ਤਾ ਚਲਿਆ ਆ ਰਿਹਾ ਹੈ, ਜੇਕਰ ਪਰਵਾਰ ਦੇ ਕਿਸੇ ਮੈਂਬਰ ਤੋਂ ਕੋਈ ਗ਼ਲਤੀ ਹੋਈ ਹੈ ਤਾਂ ਉਸ ਦੀ ਸ. ਭੌਰ ਵਲੋਂ ਮਾਫ਼ੀ ਵੀ ਮੰਗੀ ਗਈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਨੂੰ ਪੰਜਾਬ ਵਿਚ ਭਾਈਚਾਰਕ ਸਾਂਝ ਨੂੰ ਭੰਗ ਕਰਨ ਵਾਲੇ ਗ਼ਲਤ ਅਨਸਰਾਂ ਅਤੇ ਭੌਰ ਵਿਰੋਧੀਆਂ ਵਲੋਂ ਮਾਹੌਲ ਨੂੰ ਭੜਕਾਇਆ ਜਾ ਰਿਹਾ ਹੈ।